Skip to content
Independent perspectives. Global stories.
BREAKING

ਪਿੰਡ ਲਲੌਡਾ ਵਿਖੇ ਧੂਮ-ਧਾਮ ਨਾਲ ਮਨਾਇਆ ਸ਼ਿਵਰਾਤਰੀ ਦਾ ਦਿਹਾੜਾ

Share this story

ਨਾਭਾ, 13 ਫਰਵਰੀ (ਕਰਮਜੀਤ ਸੋਮਲ,ਸਿਕੰਦਰ)-ਨਾਭਾ ਨੇੜਲੇ ਪਿੰਡ ਲਲੌਡਾ ਵਿਖੇ ਧੂਮ ਧਾਮ ਨਾਲ ਮਨਾਇਆ ਸ਼ਿਵਰਾਤਰੀ ਦਾ ਦਿਹਾੜਾ।ਪ੍ਰੈਸ ਨਾਲ ਗੱਲ੍ਹਬਾਤ ਕਰਦਿਆ ਮਾਤਾ ਰਾਣੀ ਮੰਦਰ ਦੇ ਸੇਵਾਦਾਰ ਬਾਬਾ ਤਿਆਗੀ ਜੀ ਨੇਂ ਦੱਸਿਆ ਕਿ ਇਥੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਦਿਹਾੜਾ ਹਰ ਸਾਲ ਇਲਾਕੇ ਦੀ ਸੁੱਖ ਸ਼ਾਂਤੀ ਲਈ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਇਸ ਮੌਕੇ ਪੰਡਿਤ ਜਗਦੀਸ਼ ਜੀ ਨਾਭਾ ਵੱਲੋਂ ਸ਼ਿਵ ਭੋਲੇ ਦੀ ਅਰਾਧਨਾਂ ਕੀਤੀ ਗਈ ਤੇ ਸੰਗਤਾਂ ਨੂੰ ਉਪਦੇਸ ਦਿਤਾ।ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਦਿਹਾੜੇ ਬਿਨਾਂ ਕਿਸੇ ਭੇਦ ਭਾਵ ਦੇ ਮਨਾਉਣੇ ਚਾਹੀਦੇ ਹਨ ਇਸ ਨਾਲ ਸਾਡਾ ਆਪਸੀ ਭਾਈਚਾਰਾ ਤੇ ਪਿਆਰ ਵਧਦਾ ਹੈ।ਇਸ ਸਮੇਂ ਬਾਬਾ ਰੋਸ਼ਨੀ ਦਾਸ ਜੀ (ਤੋਤਾ ਰਾਮ) ਥੇਹ ਪੀਰ ਮੈਹਸ ਨੇਂ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ।ਬਾਬਾ ਤਿਆਗੀ ਜੀ ਨੇਂ ਬਾਹਰੋਂ ਆਏ ਸਾਧੂ ਸੰਤਾਂ ਦਾ ਵਿਸੇਸ਼ ਸਨਮਾਂਨ ਕੀਤਾ।ਅੰਤ ਵਿਚ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ,ਗੁਲਜਾਰ ਸਿੰਘ,ਸ਼ੰਕਰ ਸਿੰਘ,ਬੰਤ ਸਿੰਘ,ਕਾਲਾ ਨਾਭਾ ਆਦਿ ਤੋਂ ਇਲਾਵਾ ਇਲਾਕੇ ਦੀ ਸੰਗਤ ਹਾਜ਼ਰ ਸੀ।

WRITTEN BY