Skip to content
Independent perspectives. Global stories.
BREAKING

ਖੰਨਾ ਦੇ ਪੁਲਿਸ ਮੁਖੀ ਸ੍ਰੀ ਮਾਹਲ ਵੱਲੋਂ ਗੀਤਾਂ ’ਚ ਗੈਂਗਸਟਰ ਤੇ ਗੰਨ ਕਲਚਰ ਨੂੰ ਨੱਥ ਪਾਉਣ ਲਈ ਕਲਾਕਾਰਾਂ ਨਾਲ ਮੀਟਿੰਗ

Share this story

ਖੰਨਾ/ਸਮਰਾਲਾ, 13 ਫਰਵਰੀ (ਕੇ ਐਲ ਸਹਿਗਲ, ਕਮਲਜੀਤ)- ਪੁਲਿਸ ਜਿਲਾ ਖੰਨਾ ਦੇ ਐਸ ਐਸ ਪੀ ਨਵਜੋਤ ਸਿੰਘ ਮਾਹਲ ਨੇ ਇੱਕ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਸਮਾਜ ਵਿੱਚ ਜਰੂਰਤਮੰਦ ਵਿਅਕਤੀਆਂ ਜਿਨਾ ਨੂੰ ਇਲਾਜ ਦੌਰਾਨ ਖੂਨ ਦੀ ਲੋੜ ਪੈਦੀ ਹੈ ਦੀ ਮੱਦਦ ਲਈ ਅੱਜ ਸਾਂਝ ਕੇਦਰ ਸਮਰਾਲਾ ਦੀ ਅਮਰਪਾਲ ਕੌਰ ਦੀ ਪੁਲਿਸ ਟੀਮ ਅਤੇ ਫਰੈਂਡਜ ਫਾਊਡੇਸ਼ਨ ਕਲੱਬ ਸਮਰਾਲਾ ਦੇ ਸਹਿਯੋਗ ਨਾਲ ਪ੍ਰਾਚੀਨ ਸ੍ਰੀ ਮੁਕਤੇਸ਼ਵਰ ਮਹਾਂਦੇਵ ਸ਼ਿਵ ਮੰਦਰ ਪਿੰਡ ਚਹਿਲਾਂ ਵਿਖੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਪਰ ਇੱਕ ਖੂਨ ਦਾਨ ਕੈਪ ਲਗਾਇਆ ਗਿਆ ਇਸ ਕੈਪ ਦਾ ਉਦਘਾਟਨ ਸ਼੍ਰੀ ਜਸਵੀਰ ਸਿੰਘ ਐਸ.ਪੀ. ਡੀ ਖੰਨਾ, ਸਬ-ਡਵੀਜਨ ਸਮਰਲਾ ਦੇ ਡੀ. ਐਸ .ਪੀ ਹਰਸਿਮਰਤ ਸਿੰਘ, ਵਿਕਾਸ ਸਭਰਵਾਲ ਡੀ.ਐਸ.ਪੀ (ਐਚ), ਰਛਪਾਲ ਸਿੰਘ ਡੀ.ਐਸ.ਪੀ ਪਾਇਲ, ਇੰਸਪੈਕਟਰ ਅਸ਼ਵਨੀ ਕੁਮਾਰ ਅਤੇ ਇੰਸਪੈਕਟਰ ਭੁਪਿੰਦਰ ਸਿੰਘ ਮੁੱਖ ਅਫਸਰ ਥਾਣਾ ਸਮਰਾਲਾ ਹਾਜਰ ਸਨ । ਇਸ ਖੂਨ ਦਾਨ ਕੈਪ ਵਿੱਚ 70 ਦੇ ਕਰੀਬ ਵਿਅਕਤੀਆਂ ਵੱਲੋ ਖੂਨ ਦਾਨ ਕੀਤਾ ਗਿਆ । ਇਸ ਤੋ ਇਲਾਵਾ ਸ੍ਰੀ ਮਾਹਲ ਨੇ ਦੱਸਿਆ ਕਿ ਅਜੋਕੇ ਸਮੇ ਦੌਰਾਨ ਸਭਿਆਚਾਰਕ ਗੀਤਾਂ ਵਿੱਚ ਚੱਲ ਰਹੇ ਗੈਗਸ਼ਟਰਾਂ ਲਾਈਫ ਸਟਾਈਲ/ਗੰਨ ਕਲਚਰ ਨੂੰ ਨੱਥ ਪਾਉਣ ਲਈ ਇਸ ਜ਼ਿਲ੍ਹਾ ਦੇ ਰਿਹਾਇਸ਼ੀ ਕਲਾਕਾਰਾਂ, ਗੀਤਕਾਰਾਂ ਅਤੇ ਵੀਡੀਓਗ੍ਰਾਫਰਾਂ ਨਾਲ ਨਿੱਜੀ ਤੌਰ ਪਰ ਪੁਲਿਸ ਜ਼ਿਲ੍ਹਾ ਖੰਨਾ ਦੇ ਦਫਤਰ ਵਿਖੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਪ੍ਰਸਿੱਧ ਨਾਮਵਰ ਪੰਜਾਬੀ ਗਾਇਕ ਸਰਦੂਲ ਸਿਕੰਦਰ, ਕੁਲਵੰਤ ਬਿੱਲਾ, ਦਵਿੰਦਰ ਖੰਨੇਵਾਲਾ, ਮਿੰਟੂ ਧੂਰੀ, ਬਿੱਟੂ ਖੰਨੇਵਾਲਾ ਆਦਿ ਸ਼ਾਮਿਲ ਹੋਏ ਜਿਨ੍ਹਾ ਨੂੰ ਅਜੋਕੀ ਪੰਜਾਬੀ ਗਾਇਕੀ ਵਿੱਚ ਗੈਗਸ਼ਟਰਾਂ ਲਾਈਫ ਸਟਾਈਲ ਗੰਨ ਕਲਚਰ ਦੇ ਕਲਾਕਾਰਾਂ, ਵੀਡਿਓਗ੍ਰਾਫਰਾਂ ਅਤੇ ਗੀਤਕਾਰਾਂ ਵੱਲੋ ਵਧਾਏ ਜਾ ਰਹੇ ਰੁਝਾਨ ਨੂੰ ਹਟਾਉਣ ਲਈ ਸਭਿਆਚਾਰਕ, ਸਮਾਜਿਕ ਕਿਸਮ ਦੇ ਗੀਤ ਲਿਖਣ, ਗਾਉਣ ਅਤੇ ਵੀਡਿਓਗ੍ਰਾਫਰੀ ਕਰਨ ਸੰਬੰਧੀ ਪੂਰੀ ਡੂੰਘਾਈ ਨਾਲ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਤੇ ਹਾਜਰ ਕਲਾਕਾਰਾਂ ਵੱਲੋ ਵੀ ਭਵਿੱਖ ਵਿੱਚ ਗੈਗਸ਼ਟਰ ਲਾਈਫ ਸਟਾਈਲ ਗੰਨ ਕਲਚਰ ਨੂੰ ਉਤਸ਼ਾਹ ਕਰਨ ਵਾਲੇ ਗੀਤਾਂ ਨੂੰ ਗਾਉਣ, ਲਿਖਣ ਅਤੇ ਵੀਡਿਓਗ੍ਰਫਰੀ ਨਾ ਕਰਨ ਅਤੇ ਸਮਾਜ ਨੂੰ ਵਧੀਆ ਤਰੱਕੀ ਦੀ ਸੇਧ ਦੇਣ ਵਾਲੇ ਗੀਤਾਂ ਨੂੰ ਵੀ ਪੇਸ਼ ਕਰਨ ਦਾ ਭਰੋਸਾ ਦਿੱਤਾ ਗਿਆ।

WRITTEN BY