Skip to content
Independent perspectives. Global stories.
BREAKING

ਮੰਤਰੀਆਂ ਦੇ ਇਕ ਦਿਨ ਕਾਂਗਰਸ ਭਵਨ ਗੁਰਦਾਸਪੁਰ ਵਿਖੇ ਬੈਠਣ ਦੀ ਮੰਗ : ਭਿੰਦਾ, ਭਗਤਪੁਰਾ

Share this story

ਬਟਾਲਾ, 11 ਫਰਵਰੀ (ਕਾਜਲ ਅਗਰਵਾਲ, ਮਠਾਰੂ)-ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਤੋਂ ਮੰਗ ਕੀਤੀ ਹੈ ਕਿ ਗੁਰਦਾਸਪੁਰ ਜਿਲ੍ਹੇ ਨਾਲ ਸਬੰਧਿਤ ਮੰਤਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਹਫਤੇ ਵਿੱਚ ਇਕ ਦਿਨ ਕਾਂਗਰਸ ਭਵਨ ਗੁਰਦਾਸਪੁਰ ਵਿਖੇ ਬੈਠਣ ਅਤੇ ਵਰਕਰਾਂ ਦੀਆਂ ਮੁਸ਼ਕਲਾਂ ਸੁਣਨ ਤਾਂ ਜੋ ਪਿਛਲੇ 10 ਸਾਲਾਂ ਤੋਂ ਵਰਕਰਾਂ ਦੀਆਂ ਲਟੱਕਦੀਆਂ ਆ ਰਹੀਆਂ ਮੁਸ਼ਕਿਲਾਂ ਦਾ ਨਿਪਟਾਰਾ ਹੋ ਸਕੇ । ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਕੱਤਰ ਸ. ਬਲਵਿੰਦਰ ਸਿੰਘ ਭਿੰਦਾ ਨੈਨੋਕੋਟ ਅਤੇ ਬਲਾਕ ਪ੍ਰਧਾਨ ਸ. ਭੁਪਿੰਦਰਪਾਲ ਸਿੰਘ ਭਗਤਪੁਰਾ ਨੇ ਪੱਤਰਕਾਰਾਂ ਨਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ਅਫਸਰ ਸ਼ਾਹੀ ਨੂੰ ਜਵਾਬ ਦੇਹ ਬਣਾਇਆ ਜਾ ਸਕੇ ਤਾਂ ਜੋ ਵਰਕਰਾਂ ਦਾ ਅਫਸ਼ਾਹੀ ਵਿਚ ਮਾਣ ਸਤਿਕਾਰ ਕਾਇਮ ਕੀਤਾ ਜਾ ਸਕੇ।
ਜਿਕਰਯੋਗ ਹੈ ਕਿ ਪਿਛਲੇ 1 ਸਾਲ ਤੋਂ ਕਾਂਗਰਸ ਸਰਕਾਰ ਬਣੀ ਹੋਈ ਹੈ ਪਰ ਅਜੇ ਤੱਕ ਵਰਕਰਾਂ ਦਾ ਮਾਣ ਸਨਮਾਨ ਬਹਾਲ ਨਹੀਂ ਹੋ ਸਕਿਆ ’ਤੇ ਅਫਸਰ ਸ਼ਾਹੀ ਪਿਛਲੇ 10 ਸਾਲੇ ਵਾਲੇ ਅਕਾਲੀ ਦਲ ਦੇ ਰਾਜ ਵਿੱਚ ਰੰਗੇ ਹੋਏ ਹਨ। ਜਦ ਕਿ 2019 ਦੀ ਲੋਕ ਸਭਾ ਚੌਣਾਂ ਦੀਆਂ ਤਿਆਰੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਇਸੇ ਸਮੇਂ ਵਰਕਰਾਂ ਦਾ ਮਨੋਬੱਲ ਉਚਾ ਚੁੱਕਣ ’ਤੇ ਪੈਰਾ ਸਿਰ ਖੜ੍ਹੇ ਕਰਨਾ ਸਮੇਂ ਦੀ ਮੁੱਖ ਮੰਗ ਹੈ।
ਇਸ ਮੌਕੇ ਉਨ੍ਹਾਂ ਨਾਲ ਬਲਜਿੰਦਰ ਸਿੰਘ ਸੋਨੂੰ ਜਾਗੋਵਾਲ, ਲਖਵਿੰਦਰਜੀਤ ਸਿੰਘ, ਜਸਵੰਤ ਸਿੰਘ, ਮੁਖਤਿਆਰ ਸਿੰਘ ਨੈਨੋਕੋਟ, ਵਿੱਕੀ ਨੈਨੋਕੋਟ, ਗੁਰਬਚਨ ਸਿੰਘ ਆਦਿ ਹਾਜਰ ਸਨ।

WRITTEN BY