ਫਤਿਹਗੜ੍ਹ ਸਾਹਿਬ, 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-2017-18 ਲਈ ਕਾਮਰਸ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ।ਐਮ ਕਾਮ. (ਫਾਈਨਾਂਸ) ਭਾਗ ਦੂਜਾ ਦੇ ਵਿਦਿਆਰਥੀ ਅਮਿਤ ਕੁਮਾਰ ਨੂੰ ਐਸੋਸੀਏਸ਼ਨ ਦਾ ਪ੍ਰਧਾਨ, ਸੁਨੰਦਾ ਐਮ ਕਾਮ. (ਭਾਗ ਦੂਜਾ) ਨੂੰ ਉਪ ਪ੍ਰਧਾਨ, ਗਗਨਦੀਪ ਕੌਰ ਐਮ ਕਾਮ.(ਭਾਗ ਪਹਿਲਾ) ਨੂੰ ਸਕੱਤਰ, ਸ਼ਮਨਵੀਰ ਕੌਰ ਬੀ ਕਾਮ. (ਭਾਗ ਤੀਜਾ) ਨੂੰ ਵਿੱਤ ਸਕੱਤਰ, ਇਸ਼ੀਤਾ ਬੀ ਕਾਮ. (ਭਾਗ ਤੀਜਾ), ਰਮਨਦੀਪ ਕੌਰ ਬੀ ਕਾਮ. (ਭਾਗ ਤੀਜਾ) ਅਤੇ ਮਨਜੋਤ ਐਮ ਕਾਮ. (ਫਾਈਨਾਂਸ) ਭਾਗ ਦੂਜਾ ਨੂੰ ਜੁਆਇੰਟ ਸਕੱਤਰ, ਚੰਦਨ ਵੈਦ ਬੀ ਕਾਮ. (ਭਾਗ ਤੀਜਾ), ਰੀਤੂ ਗਰਗ ਬੀ ਕਾਮ. (ਭਾਗ ਤੀਜਾ) ਨੂੰ ਖਜ਼ਾਨਚੀ, ਦਮਨਪ੍ਰੀਤ ਸਿੰਘ, ਸੁਮਨ ਐਮ ਕਾਮ. (ਭਾਗ ਦੂਜਾ) ਅਤੇ ਹਰਸ਼ਿਤ ਬੀ ਕਾਮ. (ਭਾਗ ਤੀਜਾ) ਨੂੰ ਪ੍ਰੈਸ ਸਕੱਤਰ ਬਣਾਇਆ ਗਿਆ।ਇਨ੍ਹਾਂ ਆਹੁਦੇਦਾਰਾਂ ਤੋਂ ਇਲਾਵਾ ਐਸੋਸੀਏਸ਼ਨ ਦੇ 30 ਕਾਰਜਕਾਰੀ ਮੈਂਬਰ ਹੋਣਗੇ, ਜੋ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ’ਚ ਆਪਣਾ ਯੋਗਦਾਨ ਪਾਉਣਗੇ।ਕਮਰਸ ਵਿਭਾਗ ਦੇ ਪ੍ਰੋ. ਰੋਹਿਨੀ ਗੁਪਤਾ ਨੂੰ ਐਸੋਸੀਏਸ਼ਨ ਦਾ ਇੰਚਾਰਜ ਬਣਾਇਆ ਗਿਆ ਹੈ।ਬਾਅਦ ਵਿੱਚ ਵਿਦਿਆਰਥੀਆਂ ਵੱਲੋਂ ਐਸੋਸੀਏਸ਼ਨ ਦੇ ਸ੍ਰਪਰਸਤ ਅਤੇ ਕਾਲਜ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਗਈੇ।ਉਨ੍ਹਾਂ ਵਿਦਿਅਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਐਸੋਸੀਏਸ਼ਨਾਂ ਦਾ ਮੰਤਵ ਵਿਦਿਆਰਥੀਆਂ ਨੂੰ ਕਾਲਜ ਗਤੀਵਿਧੀਆਂ ’ਚ ਸ਼ਾਮਲ ਕਰ ਉਨ੍ਹਾਂ ਅੰਦਰਲੇ ਹੁਨਰ ਨੂੰ ਨਿਖਾਰਨਾ ਹੁੰਦਾ ਹੈ।ਨਾਲ ਹੀ ਉਨ੍ਹਾਂ ਉਮੀਦ ਜਤਾਈ ਕਿ ਐਸੋਸੀਏਸ਼ਨ ਆਪਣੇ ਗਠਨ ਦੇ ਮੰਤਵ ਨੂੰ ਭਵਿੱਖ ਦੇ ਵਿੱਚ ਜਿੰਮੇਵਾਰੀ ਨਾਲ ਪੂਰਾ ਕਰੇਗੀ। ਕਾਲਜ ਡੀਨ ਅਤੇ ਕਾਮਰਸ ਵਿਭਾਗ ਦੇ ਮੁਖੀ ਬਿਕਰਮਜੀਤ ਸਿੰਘ ਸੰਧੂ ਨੇ ਮੈਂਬਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਾਲਜ ਗਤੀਵਿਧੀਆਂ ’ਚ ਹਿੱਸਾ ਲੈਣ ਲਈ ਪ੍ਰੇਰਿਆ।
ਮਾਤਾ ਗੁਜਰੀ ਕਾਲਜ ਵਿਖੇ ਕਾਮਰਸ ਐਸੋਸੀਏਸ਼ਨ ਦਾ ਗਠਨ



