ਬਠਿੰਡਾ, 8 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਬੀਤੀਆਂ ਵਿਧਾਨ ਸਭਾ ਚੋਣਾਂ ਵਿਚ ਬਹੁਚਰਚਿਤ ਮੌੜ ਬੰਬ ਕਾਂਡ ਵਿਚ ਪੁਲਿਸ ਨੂੰ ਵਡੀ ਸਫਲਤਾ ਦੀ ਆਸ ਹੈ।ਪੁਲਿਸ ਨੇ ਅਜ ਤਲਵੰਡੀ ਸਾਬੋ ਦੀ ਅਦਾਲਤ ਵਿਚ ਚਾਰ ਗਵਾਹ ਪੇਸ਼ ਕੀਤੇ। ਭਾਵੇਂ ਕਿ ਪੁਲਿਸ ਨੇ ਗਵਾਹਾਂ ਦੀ ਪਛਾਣ ਗੁਪਤ ਰਖੀ ਹੈ ਪਰ ਅਧਿਕਾਰੀਆਂ ਨੇ ਜਲਦੀ ਹੀ ਵਡੇ ਖੁਲਾਸੇ ਹੋਣ ਦੀ ਗਲ ਕਹੀ ਹੈ।31 ਜਨਵਰੀ 2017 ਨੂੰ ਦੇਰ ਸ਼ਾਮ ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜਸੀ ਦੀ ਜਨ ਸਭਾ ਨੇੜੇ ਵਡਾ ਧਮਾਕਾ ਹੋ ਗਿਆ ਸੀ।
ਮੌੜ ਬੰਬ ਕਾਂਡ ਬਾਰੇ ਵੱਡੇ ਖੁਲਾਸੇ ਜਲਦ



