ਰਾਗੀ ਜਸਵੰਤ ਸਿੰਘ ਤੀਬਰ ਦੀ ਤਸਵੀਰ 10 ਨੂੰ ਕੇਂਦਰੀ ਸਿੱਖ ਅਜਾਇਬ ਘਰ ’ਚ ਲੱਗੇਗੀ
ਬਰਨਲਾ, 7 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਘੱਲੂਘਾਰੇ ’ਚ ਹੋਏ ਸ਼ਹੀਦ ਸਿੰਘ, ਸਿੰਘਣੀਆਂ ਦੀ ਯਾਦ ’ਚ ਜਲਦ ਹੀ ਲਾਇਬ੍ਰੇਰੀ ਦਾ ਨਿਰਮਾਣ ਕਰਨ ਜਾ ਰਹੀ ਹੈ ਅਤੇ ਕਮੇਟੀ ਵੱਲੋਂ ਰਾਗੀਆਂ ਸਿੰਘਾਂ ਦਾ ਮਾਣ ਸਨਮਾਨ ਕਰਦਿਆ ਗੁਰਬਾਣੀ ਦੇ ਰਾਗਾਂ ਦੇ ਮਾਹਰ ਗੰਧਰਵ ਰਾਗੀ ਸਵ: ਜਸਵੰਤ ਸਿੰਘ ਤੀਬਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅ੍ਰਮਿੰਤਸਰ ’ਚ 10 ਫਰਵਰੀ ਨੂੰ ਸੁਸ਼ੋਭਿਤ ਕੀਤੀ ਜਾ ਰਹੀ ਹੈ। ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆ ਕੀਤਾ। ਰਾਗੀ ਤੀਬਰ ਵਾਰੇ ਦੱਸਿਆ ਕਿ ਰਾਗੀ ਸਵ:ਜਸਵੰਤ ਸਿੰਘ ਤੀਬਰ ਨੇ ਪਵਿੱਤਰ ਅਸ਼ਥਾਨ ਸੰਤ ਬਾਬਾ ਅਤਰ ਸਿੰਘ ਜੀ ਚੀਮਾਂ ਸਾਹਿਬ ਤੇ ਸ੍ਰੀ ਗੁਰਦੁਆਰਾ ਅੰਗੀਠਾ ਸਾਹਿਬ ਸ੍ਰੀ ਮਸਤੂਆਣਾ ਸਾਹਿਬ ਵਿਖੇ ¦ਮਾ ਸਮਾਂ ਸੇਵਾ ਕੀਤੀ। ਰਾਗੀ ਤੀਬਰ ਦੇ ਲੜਕੇ ਭਾਈ ਹਰਕੀਰਤ ਸਿੰਘ ਕਨੇਡਾ ਦਾ ਵੀ ਕਮੇਟੀ ਸਨਮਾਨ ਕਰਨ ਜਾ ਰਹੀ ਹੈ।



