ਜਲੰਧਰ, 28 ਜਨਵਰੀ (ਪੀ.ਟੀ.)-ਪਿੰਡ ਹਜ਼ਾਰਾ ਦੇ ਉ¤ਘੇ ਸਮਾਜ ਸੇਵਕ ਜਗਜੀਤ ਸਿੰਘ ਹਜਾਰਾ, ਤੇ ਗੁਰਮੁੱਖ ਹਜਾਰਾ ਦੇ ਸਤਿਕਾਰਯੋਗ ਮਾਤਾ ਜੀ ਸਾਬਕਾ ਸਰਪੰਚ ਪ੍ਰੀਤਮ ਕੌਰ ਜੋ ਕਿ ਕੁਝ ਦਿਨ ਦਿਨ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿੱਦਾ ਕਹਿ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨਾਂ ਦੇ ਨਮਿਤ ਅੰਤਿਮ ਅਰਦਾਸ ਇਤਿਹਾਸਕ ਗੁ. ਥੜਾ ਸਾਹਿਬ ਪਿੰਡ ਹਜਾਰਾ ਵਿਖੇ ਬਾਅਦ ਦੁਪਿਹਰ ਹੋਈ। ਜਿਸਦੇ ਸਬੰਧ ਵਿੱਚ ਪਹਿਲਾਂ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਰਾਗੀ ਭਾਈ ਜਗਦੀਪ ਸਿੰਘ ਤੇ ਸਾਥੀਆਂ ਵੱਲੋ ਬੈਰਾਗਮਈ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ, ਤੇ ਸੰਗਤਾਂ ਵਿੱਚ ਵਿਸੇਸ਼ ਤੋਰ ਤੇ ਪੁੱਜੇ ਸੰਤ ਬਲਜੀਤ ਸਿੰਘ ਦਾਦੂਵਾਲ ਸਾਹਿਬ ਵਾਲਿਆਂ ਨੇ ਕੀਰਤਨ ਤੇ ਗੁਰਮਤਿ ਵਿਚਾਰਾ ਰਾਹੀ ਸੰਗਤਾਂ ਨੂੰ
ਗੁਰ ਚਰਨਾਂ ਨਾਲ ਜੋੜਿਆ। ਇਸ ਮੋਕੇ ਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ, ਐਸ.ਜੀ.ਪੀ.ਸੀ ਮੈਬਰ ਪਰਮਜੀਤ ਸਿੰਘ ਰਾਏਪੁਰ, ਸਾਬਕਾ ਐਮ.ਐਲ.ਏ ਜਗਬੀਰ ਸਿੰਘ ਬਰਾੜ, ਬਲਾਕ ਸੰਮਤੀ ਮੈਬਰ ਪ੍ਰਵੀਨ ਨਈਅਰ ਕੰਗਣੀਵਾਲ, ਜਸਵੀਰ ਸਿੰਘ ਬੋਲੀਨਾਂ, ਡਾ. ਨਵਜੋਤ ਸਿੰਘ ਦਈਆ, ਬਲਾਰੇ ਸਤਪਾਲ ਕਮਿਸ਼ਨਰ, ਭਾਜਪਾ ਆਗੂ ਅਰੁੱਨ ਸ਼ਰਮਾਂ, ਬੀ.ਡੀ.ਉ ਰਜਿੰਦਰ ਸਿੰਘ, ਸੀ.ਡੀ.ਪੀ.ਉ ਅਮਰੀਕ ਸਿੰਘ, ਦਵਿੰਦਰ ਸਿੰਘ ਬੁਡਿਆਣਾ, ਐਡਵੋਕੇਟ ਚਰਨਜੀਤ ਬਰਾੜ, ਪ੍ਰਕਾਸ਼ ਸਿੰਘ ਗੜਦੀਵਾਲ, ਮਨਜੀਤ ਸਿੰਘ ਟਰਾਸਪੋਰਟਰ, ਮਨਜੀਤ ਸਿੰਘ ਬਿੱਲਾ ਕੋਟਲੀ, ਤਜਿੰਦਰਜੀਤ ਸਿੰਘ ਬੁਡਿਆਣਾ ਸਾਬਕਾ ਸੰਮਤੀ ਮੈਬਰ, ਸਰਪੰਚ ਸੁਖਵਿੰਦਰ ਸੰਘਾ ਕਪੂਰ ਪਿੰਡ, ਗੁਰਵਿੰਦਰ ਸਰਪੰਚ ਕੰਗਣੀਵਾਲ, ਸ਼ਤੀਸ਼ ਭਗਤ ਆਮ ਆਦਮੀ ਪਾਰਟੀ, ਰਾਜਸੀ, ਸਿਆਸੀ ਤੇ ਧਾਰਮਿਕ ਸ਼ਖਸ਼ੀਅਤਾ ਮਾਤਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਈਆਂ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੋਕੇ ਤੇ ਜਸਵਿੰਦਰ ਸਿੰਘ ਰਾਣਾ ਕਨੇਡਾ, ਦਲਵਿੰਦਰ ਸਿੰਘ ਸੰਘਾ ਯੂ.ਐਸ.ਏ, ਰਾਜਵਿੰਦਰ ਸਿੰਘ ਨਰਵਾਲ ਇਟਲੀ, ਅਰਸ਼ਜੋਤ ਸਿੰਘ, ਸਮਨਜੋਤ ਸਿੰਘ ਹਜਾਰਾ ਪਿੰਡ ਵਾਸੀ ਤੇ ਹੋਰ ਇਲਾਕੇ ਦੀਆਂ ਅਹਿੱਮ ਸ਼ਖਸ਼ੀਅਤਾਾਂ ਹਾਜਰ ਸਨ।



