ਨਵੀਂ ਦਿੱਲੀ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਲੋਕ ਸਭਾ ਵਿੱਚ ਬੋਲਣ ਦੌਰਾਨ ਵਿਰੋਧੀ ਧਿਰ ਵੱਲੋਂ ਪੂਰੇ ਭਾਸ਼ਣ ਸਮੇਂ ਨਾਅਰੇਬਾਜੀ ਅਤੇ ਹੰਗਾਮਾ ਕੀਤਾ ਗਿਆ। ਇਸ ਨਾਅਰੇਬਾਜ਼ੀ ਵਿੱਚ ਐਨਡੀਏ ਦੀ ਸਹਿਯੋਗੀ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰ ਵੀ ਸ਼ਾਮਿਲ ਸਨ। ਉਨ੍ਹਾਂ ਨੇ ਆਂਧਰਾ ਮੁੱਦੇ ’ਤੇ ਡਰਾਮਾ ਬੰਦ ਕਰਨ ਲਈ ਨਾਅਰੇ ਲਾਏ। ਇਸ ਦੌਰਾਨ ਵਿਰੋਧੀ ਧਿਰ ਵੱਲੋਂ ਜੁਮਲੇਬਾਜ਼ੀ ਬੰਦ ਕਰੋ, ਝੂਠਾ ਭਾਸ਼ਣ ਬੰਦ ਕਰੋ, ਮੈਚ ਫਿਕਸਿੰਗ ਬੰਦ ਕਰੋ, ਝਾਂਸਾ ਦੇਨਾ ਬੰਦ ਕਰੋ, ਰਾਫੇਲ ਡੀਲ ਵਿੱਚ ਕੀ ਹੋਇਆ ਵਰਗੇ ਨਾਅਰੇ ਲਾਏ ਗਏ। ਨਾਅਰੇਬਾਜ਼ੀ ਦੌਰਾਨ ਕਾਂਗਰਸ ਦੀ ਸੰਸਦ ਮੈਂਬਰ ਸੁਮਿਸ਼ਤਾ ਦੇਵ ਨੇ ਸਭ ਤੋਂ ਉਚੀ ਆਵਾਜ਼ ਵਿੱਚ ਨਾਅਰੇ ਲਗਾਏ। ਰਾਜ ਸਭਾ ਵਿੱਚ ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਲਈ ਸਪੈਸ਼ਲ ਪੈਕੇਜ ਦੀ ਮੰਗ ਕਰਦੇ ਹੋਏ ਪੀਡੀਪੀ ਅਤੇ ਵਾਈਐਸਆਰ ਕਾਂਗਰਸ ਨੇ ਪ੍ਰਦਰਸ਼ਨ ਕੀਤਾ।
ਮੋਦੀ ਦੇ ਲੋਕ ਸਭਾ ਵਿੱਚ ਭਾਸ਼ਣ ਦੌਰਾਨ ਵਿਰੋਧੀ ਧਿਰ ਵੱਲੋਂ ਨਾਅਰੇਬਾਜ਼ੀ ਤੇ ਹੰਗਾਮਾ



