ਜਕਾਰਤਾ, 28 ਜਨਵਰੀ (ਪੀ.ਟੀ.)-ਇੰਡੋਨੇਸੀਆ ਦੇ ਜਾਵਾ ਦੀਪ ਤੇ ਭਿਆਨਕ ਬਰਸਾਤ ਕਾਰਨ ਧਰਤੀ ਦੇ ਖਿਸਕਣ ਨਾਲ ਵਾਪਰੀਆਂ ਘਟਨਾਵਾਂ ਵਿਚ ਲਗਪਗ 19 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 10 ਹੋਰ ਲਾਪਤਾ ਦੱਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਚਾਅਕਰਤਾਵਾਂ ਨੇ ਮਿੱਟੀ ਦੇ ਢੇਰ ਵਿਚੋਂ 9 ਲਾਸ਼ਾਂ ਕੱਢੀਆਂ ਹਨ ਤੇ 10 ਵਿਅਕਤੀ ਹੋਰ ਦਬੇ ਹੋਏ ਹਨ। ਸੈਂਕੜੇ ਦੀ ਗਿਣਤੀ ਵਿਚ ਪੁਲਿਸ ਮੁਲਾਜ਼ਮ, ਫੌਜੀ ਤੇ ਨਿਵਾਸੀ ਆਪਣੇ ਹੱਥਾਂ ਤੇ ਫੌੜਿਆਂ ਨਾਲ ਮਲਬਾ ਹਟਾ ਰਹੇ ਹਨ।


