ਲੁਧਿਆਣਾ, 6 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਬੀਤੇ ਦਿਨੀਂ ਨਵੀਂ ਦਿੱਲੀ ਦੇ ਸ੍ਰੀ ਅਦਿਆ ਕਟਿਆਨੀ ਸ਼ਕਤੀਪੀਠ ਆਡੀਟੋਰੀਅਮ, ਛਤਰਪੁਰ, ਮਹਿਰੋਲੀ ਵਿਖੇ ਹੋਏ ਇੰਡੀਅਨ ਇੰਸਟੀਚਿਊਟ ਆਫ ਓਰੀਐਂਟਲ ਹੈਰੀਟੇਜ ਕਲਕੱਤਾ ਦੇ ਤਿੰਨ ਰੋਜ਼ਾ ਸਮਾਗਮ ਵਿੱਚ ਸਿੱਖ ਕੌਮ ਦੇ ਉਘੇ ਵਿਦਵਾਨ ਤੇ ਲੇਖਕ ਡਾ. ਸਰੂਪ ਸਿੰਘ ਅਲੱਗ ਨੂੰ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇੰਸਟੀਚਿਊਟ ਦੇ ਪ੍ਰਬੰਧਕਾਂ ਦੇ ਦੱਸੇ ਅਨੁਸਾਰ ਡਾ. ਅਲੱਗ ਨੇ ਆਪਣੀ ਉਚ ਪੱਦਵੀ ਤੋਂ ਰਿਟਾਇਰਮੈਂਟ ਮਗਰੋਂ ਆਪਣਆ ਜੀਵਨ ਮਾਨਵਤਾ ਦੇ ਭਲੇ ਹਿੱਤ ਭਾਰਤੀ ਧਰਮਾਂ, ਸਭਿਆਚਾਰਾਂ ਤੇ ਭਾਸ਼ਾਵਾਂ ਦੇ ਨਿਖਾਰ ਵਿੱਚ ਲਗਾ ਦਿੱਤਾ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਕੌਮੀ ਆਵਾਜ਼ ਨੂੰ ਬੁਲੰਦ ਕੀਤਾ। ਡਾ. ਅਲੱਗ ਨੇ ਮਾਣਮੱਤੀਆਂ 105 ਪ੍ਰਕਾਸ਼ਨਾਵਾਂ ਵੱਖ-ਵੱਖ ਭਾਸ਼ਾਵਾਂ ਵਿੱਚ ਲਿਖ ਕੇ ਦੇਸ਼ ਦਾ ਮਾਣ ਵਧਾਇਆ ਹੈ। 83 ਸਾਲਾ ਡਾ. ਸਰੂਪ ਸਿੰਘ ਅਲੱਗ ਆਪਣੀ ਬਿਮਾਰੀ ਕਾਰਨ ਇਹ ਐਵਾਰਡ ਲੈਣ ਵਾਸਤੇ ਨਵੀਂ ਦਿੱਲੀ ਨਹੀਂ ਜਾ ਸਕੇ ਪਰ ਉਨ੍ਹਾਂ ਦੀ ਥਾਂ ਇਹ ਐਵਾਰਡ ਉਨ੍ਹਾਂ ਦੇ ਦੋ ਅਜ਼ੀਜ਼ਾਂ ਸ਼੍ਰੀ ਇੰਦਰਜੀਤ ਸ਼ਰਮਾ ਤੇ ਸ. ਸੁਖਿੰਦਰਪਾਲ ਸਿੰਘ ਅਲੱਗ ਨੇ ਪ੍ਰਾਪਤ ਕਰਕੇ ਇੰਸਟੀਚਿਊਟ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਐਵਾਰਡ ਲਈ ਡਾ. ਅਲੱਗ ਨੂੰ ਚੁਣਿਆ।
41ਵੇਂ ਵਿਰਾਸਤੀ ਇੰਟਰਨੈਸ਼ਨਲ ਸਮਾਗਮ ਵਿੱਚ ਡਾ. ਅਲੱਗ ਦੀਆਂ ਸੇਵਾਵਾਂ ਦੀਆਂ ਧੂੰਮਾਂ



