Skip to content
Independent perspectives. Global stories.
BREAKING

ਬੀ.ਐਸ.ਐਫ ਵਲੋਂ ਡੇਰਾ ਬਾਬਾ ਨਾਨਕ ਸਰਹੱਦ ਨੇੜੇ ਤੋਂ ਭਾਰੀ ਮਾਤਰਾ ’ਚ ਅਸਲਾ ਬਰਾਮਦ

Share this story

ਡੇਰਾ ਬਾਬਾ ਨਾਨਾਕ- ਸੀਮਾ ਸੁਰਖਿਆ ਬਲ ਦੇ ਜਵਾਨਾਂ ਨੇ ਅਜ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹਦ ਡੇਰਾ ਬਾਬਾ ਨਾਨਕ, ਪੰਜਾਬ ਤੋਂ ਅਤਵਾਦੀਆਂ ਦੀ ਪੰਜਾਬ ‘ਚ ਖਤਰਨਾਕ ਹਥਿਆਰ ਭੇਜਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿਤਾ ਹੈ। ਇਸ ਸਾਜਿਸ਼ ਨੂੰ ਨਾਕਾਮ ਕਰਕੇ ਬੀ.ਐਸ.ਐਫ ਨੇ ਵਡੀ ਮਾਤਰਾ ‘ਚ ਹਥਿਆਰ ਅਤੇ ਹੈਂਡ ਗ੍ਰੇਡ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ।ਲੰਬੇ ਸਮੇਂ ਬਾਅਦ ਭਾਰਤ-ਪਾਕਿਸਤਾਨ ਸਰਹਦ ’ਤੇ ਏ.ਕੇ 47 ਰਾਈਫਲ ਵਰਗੇ ਹਥਿਆਰ ਬਰਾਮਦ ਕੀਤੇ ਗਏ ਹਨ।ਇਸ ਸੰਬੰਧੀ ਜਾਣਕਾਰੀ ਸੀਮਾ ਸੁਰਖਿਆ ਬਲ ਦੇ ਗੁਰਦਾਸਪੁਰ ਸੈਕਟਰ ਹੈਡਕੁਆਰਟਰ ਦੇ ਡੀ.ਆਈ.ਜੀ ਰਾਜੇਸ ਸ਼ਰਮਾ ਸੀਮਾ ਨੇ ਦਿੱਤੀ। ਅਸਲਾ ਕੱਸੋਵਾਲ (ਬਾਰਡਰ ਆਬਜ਼ਰਵੇਸ਼ਨ ਪੋਸਟ) ਨੇੜੇ ਤੋਂ ਬੀ.ਐਸ.ਐਫ. ਦੀ 164 ਬਟਾਲੀਅਨ ਨੇ ਫੜਿਆ।

WRITTEN BY