Skip to content
Independent perspectives. Global stories.
BREAKING

ਰਵੀ ਦਿਓਲ ਦੇ ਖੁਲਾਸੇ ਮਗਰੋਂ ਢੀਂਡਸਾ ਦੁਆਲੇ ਹੋਏ ਮਾਨ, ਭ¤ਠਲ ਤੇ ਜਾਖੜ

Share this story

ਸੰਗਰੂਰ, 4 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਗੈਂਗਸਟਰ ਰਵੀ ਦਿਓਲ ਵ¤ਲੋਂ ਸਾਬਕਾ ਅਕਾਲੀ ਮੰਤਰੀ ਢੀਂਡਸਾ ਦੇ ਰਿਸ਼ਤੇਦਾਰ ਅਮਨਵੀਰ ਚੈਰੀ ‘ਤੇ ਗੰਭੀਰ ਇਲਜ਼ਾਮ ਲਾਉਣ ਤੋਂ ਬਾਅਦ ਵਿਰੋਧੀ ਧਿਰ ਦੇ ਨਾਲ-ਨਾਲ ਸ¤ਤਾਧਾਰੀ ਧਿਰ ਵੀ ਇਸ ‘ਤੇ ਸਖ਼ਤ ਹੋ ਗਈ ਹੈ। ਇਸ ਮਸਲੇ ‘ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਸੀਨੀਅਰ ਲੀਡਰ ਰਾਜਿੰਦਰ ਕੌਰ ਭ¤ਠਲ ਨੇ ਢੀਂਡਸਾ ਵ¤ਲੋਂ ਆਪਣੇ ਭਾਣਜੇ ਚੈਰੀ ਦੇ ਬਚਾਅ ਦੀ ਨਿੰਦਾ ਕਰਦਿਆਂ ਉਨ੍ਹਾਂ ਜਵਾਬ ਮੰਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਜੇਕਰ 11 ਫਰਵਰੀ ਤ¤ਕ ਚੈਰੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਸੀਂ ਧਰਨਾ ਦਿਆਂਗੇ। ਉਨ੍ਹਾਂ ਕਿਹਾ ਕਿ ਚੈਰੀ ਗੈਂਗ ਨੇ ਜਿਨ੍ਹਾਂ ਕੁੜੀਆਂ ਦਾ ਸ਼ਰੀਰਕ ਸੋਸ਼ਣ ਕੀਤਾ ਹੈ, ਉਹ ਉਨ੍ਹਾਂ ਦੇ ਸੰਪਰਕ ਵਿ¤ਚ ਹਨ ਤੇ ਆਉਣ ਵਾਲੇ ਦਿਨਾਂ ‘ਚ ਕਈ ਖੁਲਾਸੇ ਕੀਤੇ ਜਾਣਗੇ। ਕਾਂਗਰਸ ਦੀ ਸੀਨੀਅਰ ਲੀਡਰ ਰਾਜਿੰਦਰ ਕੌਰ ਭ¤ਠਲ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵ¤ਲੋਂ ਰਵੀ ਦਿਓਲ ਦੇ ਖੁਲਾਸੇ ਪਿ¤ਛੇ ਭ¤ਠਲ ਦੇ ਪਰਿਵਾਰ ਦਾ ਹ¤ਥ ਹੋਣ ਦਾ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਆਪਣੀ 40 ਸਾਲ ਦੀ ਸਿਆਸਤ ਵਿ¤ਚ ਇੰਨਾ ਘਟੀਆ ਕੰਮ ਕਦੇ ਨਹੀਂ ਕੀਤਾ। ਲੀਡਰਾਂ ਦੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਇਲਜ਼ਾਮਾਂ ਦੇ ਸਵਾਲ ‘ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਜਾਖੜ ਨੇ ਕਿਹਾ ਕਿ ਜਿਨ੍ਹਾਂ ‘ਤੇ ਇਲਜ਼ਾਮ ਲ¤ਗ ਰਹੇ ਹਨ ਉਨ੍ਹਾਂ ਨੂੰ ਆਪਣੀ ਸਫਾਈ ਆਪ ਆ ਕੇ ਦੇਣੀ ਚਾਹੀਦੀ ਹੈ। ਬੀਤੇ ਦਿਨ ਗੈਂਗਸਟਰ ਰਵੀ ਦਿਓਲ ਨੇ ਆਤਮ ਸਮਰਪਣ ਕਰ ਦਿ¤ਤਾ ਸੀ। ਇਸ ਤੋਂ ਬਾਅਦ ਜਦੋਂ ਉਸ ਨੂੰ ਪੇਸ਼ੀ ‘ਤੇ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਮੀਡੀਆ ਸਾਹਮਣੇ ਵ¤ਡੇ ਖੁਲਾਸੇ ਕੀਤੇ ਸਨ।

WRITTEN BY