Skip to content
Independent perspectives. Global stories.
BREAKING

ਠੇਕੇਦਾਰ ਰਾਜਿੰਦਰਪਾਲ ਰਾਜੀ ਨਗਰ ਕੌਂਸਲ ਧਨੌਲਾ ਦੇ ਮੀਤ ਪ੍ਰਧਾਨ ਬਣੇ

Share this story

ਧਨੌਲਾ, 2 ਫਰਵਰੀ (ਸਰਾਜ ਘਨੌਰ, ਇਕਬਾਲ ਨਹਿਲ)- ਰਾਜਿੰਦਰਪਾਲ ਸਿੰਘ ਰਾਜੀ ਠੇਕੇਦਾਰ ਸਰਬਸੰਮਤੀ ਨਾਲ ਨਗਰ ਕੌਸ਼ਲ ਧਨੌਲਾ ਦੇ ਮੀਤ ਪ੍ਰਧਾਨ ਚੁਣੇ ਗਏ। ¦ਮੇ ਸਮੇਂ ਧਨੌਲਾ ਨਿਵਾਸੀਆਂ ਦੀ ਨਜ਼ਰਾਂ ਟਿਕੀਆਂ ਹੋਈਆ ਸਨ ਨਗਰ ਕੌਸ਼ਲ ਧਨੌਲਾ ਦੀ ਖਾਲੀ ਪਈ ਮੀਤ ਪ੍ਰਧਾਨ ਦੀ ਕੁਰਸ਼ੀ ਕਾਰਨ ਵਿਕਾਸ਼ ਪੱਖੋ ਧਨੋਲਾ ਬਹੁਤ ਪਿੱਛੇ ਰਹਿ ਗਿਆ ਸੀ । ਕਿਉਕਿ ਇਥੇ ਪਾਰਟੀਆਂ ਦੋ ਹੋਣ ਕਰਕੇ ਹਰ ਇੱਕ ਕੌਸਲਰ ਦੀ ਅੱਖ ਮੀਤ ਪ੍ਰਧਾਨ ਦੀ ਕੁਰਸ਼ੀ ਤੇ ਟਿੱਕੀ ਹੋਈ ਸੀ ਜਿਸ ਲਈ ਵਿਕਾਸ ਦੇ ਕੰਮ ਅਧੁਰੇ ਪਏ ਹਨ। ਅੱਜ ਕਾਗਰਸ਼ ਪਾਰਟੀ ਦੇ ਸੂਬਾ ਮੀਤ ਕੇਵਲ ਸਿੰਘ ਢਿੱਲੋਂ ਦੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ, ਜਿਲ੍ਹਾ ਪ੍ਰਧਾਨ ਮੱਖਣ ਸਰਮਾਂ ਯਤਨਾਂ ਸਦਕਾਂ ਸਾਰੇ ਕੌਸ਼ਲਰਾਂ ਦੀ ਸਹਿਮਤੀ ਲਈ ਤੇ ਨਗਰ ਕੌਸਲ ਧਨੌਲਾ ਦੇ ਮੀਤ ਪ੍ਰਧਾਨ ਦਾ ਕੰਮ ਸਿਰੇ ਲਗਾਉਦਿਆ ਸੀਨੀਅਰ ਕਾਗਰਸ਼ੀ ਆਗੂ ਰਾਜਿੰਦਰਪਾਲ ਸਿੰਘ ਰਾਜੀ ਠੇਕੇਦਾਰ ਨੂੰ ਮੀਤ ਪ੍ਰਧਾਨ ਚੁਣ ਦਿੱਤਾ। ਐਸਡੀਐਮ ਬਰਨਾਲਾ ਸੰਦੀਪ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਘਣਸਿਆਮ ਸੋਰੀ ਦੇ ਹੁਕਮਾਂ ਅਨੁਸਾਰ ਸਾਰੇ ਕੌਸਲਾਂ ਨੂੰ ਇਸ ਚੋਣ ਬਾਰੇ 48 ਘੰਟੇ ਪਹਿਲੇ ਦੱਸਿਆ ਗਿਆ। ਜਿਸ ਲਈ ਸਾਰਿਆ ਦੀ ਸਹਿਮਤੀ ਨਾਲ ਅੱਜ ਰਾਜਿੰਦਰਪਾਲ ਸਿੰਘ ਰਾਜੀ ਨੂੰ ਮੀਤ ਪ੍ਰਧਾਨ ਲਈ ਚੁਣ ਦਿੱਤਾ ਗਿਆ। ਰਾਜੀ ਨੇ ਸਭ ਨੂੰ ਵਿਸਵਾਸ਼ ਕਿ ਧਨੌਲਾ ਦੇ ਵਿਕਾਸ ਕੰਮਾਂ ਲਈ ਦਿਤਨ ਰਾਤ ਇੱਕ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਪੰਜਾਬ ਪ੍ਰੇਦਸ਼ ਕਾਗਰਸ਼ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ, ਜਿਲ੍ਹਾ ਕਾਂਗਰਸ਼ ਪ੍ਰਧਾਨ ਮੱਖਣ ਸ਼ਰਮਾਂ, ਟਰੱਕ ਯੂਨੀਅਨ ਬਰਨਾਲਾ ਦੇ ਪ੍ਰਧਾਨ ਗੁਰਜਿੰਦਰ ਸਿੰਘ, ਸੁਖਦੇਵ ਸਿੰਘ ਠੇਕੇਦਾਰ, ਠੇਕੇਦਾਰ ਜਗਤਾਰ ਸਿੰਘ ਧਨੌਲਾ, ਪ੍ਰਧਾਨ ਕੁਲਦੀਪ ਸਿੰਘ ਮਾਣਕ, ਸਰਪ੍ਰਸਤ ਵਪਾਰ ਮੰਡਲ ਬਾਲਕ੍ਰਿਸਨ ਸਾਹੀ, ਸੀਨੀਅਰ ਕਾਂਗਰਸੀ ਆਗੂ ਹਰਵਿੰਦਰ ਸਿੰਘ ਸੋਢੀ, ਹਰਦੀਪ ਸਿੰਘ ਸੌਢੀ, ਕਾਗਰਸੀ ਆਗੂ ਬੱਬੂ ਧਨੌਲਾ, ਗਗਨ ਸਿੰਘ ਢਿੱਲੋਂ, ਜ਼ਿਲ੍ਹਾ ਮੀਤ ਪ੍ਰਧਾਨ, ਸੀਨੀਅਰ ਕਾਗਰਸੀ ਆਗੂ ਧਨੌਲਾ ਹਾਜ਼ਰ ਸਨ।

WRITTEN BY