April 29, 2026 3:40 am

ਭਾਈ ਹਵਾਰਾ ਸਖ਼ਤ ਸੁਰੱਖਿਆ ਹੇਠ ਦਿੱਲੀ ਵਿਖੇ ਪੇਸ਼, ਅਗਲੀ ਸੁਣਵਾਈ ਅੱਜ

image ਨਵੀਂ ਦਿੱਲੀ, 27 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਦੀ ਇੱਕ ਅਦਾਲਤ ਵਿੱਚ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐ¤ਫ.ਆਈ.ਆਰ. ਨੰ. 229/05 ਅਲੀਪੁਰ ਥਾਣਾ ਧਾਰਾ 120ਬੀ, 121 ਅਤੇ 307 ਅਧੀਨ ਸਮੇਂ ਤੋਂ ਤਕਰੀਬਨ 1 ਘੰਟੇ ਦੀ ਦੇਰੀ ਨਾਲ ਮਾਨਨੀਯ ਜੱਜ ਦਯਾ ਪ੍ਰਕਾਸ਼ ਜੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਰਿੰਦਰ ਸਿੰਘ ਕੰਡਾ ਜੋ ਕਿ ਜ਼ਮਾਨਤ ’ਤੇ ਹਨ ਉਹ ਵੀ ਅੱਜ ਪੇਸ਼ ਹੋਏ ਸਨ। ਦਿੱਲੀ ਦੇ ਕੇਸ ਵਿੱਚ ਇਸ ਵਕਤ ਗਵਾਹੀਆਂ ਚੱਲ ਰਹੀਆਂ ਹਨ ਤੇ ਸਰਕਾਰੀ ਗਵਾਹ ਨੇ ਅਦਾਲਤ ਵਿੱਚ ਹਾਜ਼ਰ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ। ਅੱਜ ਭਾਈ ਹਵਾਰਾ ਦੇ ਸੀਨੀਅਰ ਵਕੀਲ ਉਚ ਅਦਾਲਤ ਵਿੱਚ ਮਸ਼ਰੁਫ ਹੋਣ ਕਰਕੇ ਜੱਜ ਸਾਹਿਬ ਵੱਲੋਂ ਪੇਸ਼ੀ ਦਾ ਸਮਾਂ ਬਦਲ ਕੇ ਦੁਪਿਹਰ ਦਾ

ਕਰ ਦਿੱਤਾ ਗਿਆ। ਅੱਜ ਕੋਰਟ ਵਿੱਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਭਾਈ ਗੁਰਮੀਤ ਸਿੰਘ, ਭਾਈ ਮਨਪ੍ਰੀਤ ਸਿੰਘ ਖਾਲਸਾ, ਦਿੱਲੀ ਗੁਰਦੁਆਰਾ ਕਮੇਟੀ ਧਰਮ ਪ੍ਰਚਾਰ ਦੇ ਪ੍ਰਧਾਨ ਪਰਮਜੀਤ ਸਿੰਘ ਰਾਣਾ ਦੇ ਪੀ.ਏ. ਜਸਬੀਰ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜ਼ਰ ਸਨ। ਮਾਮਲੇ ਦੀ ਅਗਲੀ ਸੁਣਵਾਈ ਭਲਕੇ ਨੂੰ ਹੋਵੇਗੀ।

Send this to a friend