Skip to content
Independent perspectives. Global stories.
BREAKING

ਜੀ.ਜੀ.ਐਨ. ਖਾਲਸਾ ਕਾਲਜ ਵਿਖੇ ਸੁੱਖੀ ਬਾਠ ਨੇ ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

Share this story

ਲੁਧਿਆਣਾ, 28 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਜੀ ਜੀ ਐਨ ਖਾਲਸਾ ਕਾਲਜ ਸਿਵਿਲ ਲਾਈਨਜ਼ ਲੁਧਿਆਣਾ ਵਿਖੇ ਕਾਲਜ ਦੀ ਸ਼ਤਾਬਦੀ ਕਾਨਵੋਕੇਸ਼ਨ ਮੌਕੇ ਵਿਦਿਆਰਥੀਆਂ ਨੂੰ ਪੋਸਟ ਗਰੈਜੂਏਟ ਤੇ ਗਰੈਜੂਏਸ਼ਨ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ।ਬਚਿਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਪੁਜੇ ਮੁਖ ਮਹਿਮਾਨ ਸੁਖੀ ਬਾਠ (ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ) ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭਲਾ, ਕਾਲਜ ਕਮੇਟੀ ਪ੍ਰਧਾਨ ਸ: ਗੁਰਸ਼ਰਨ ਸਿੰਘ ਨਰੂਲਾ ਤੇ ਆਨਰੇਰੀ ਸਕਤਰ ਡਾ: ਐਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ। ਇਸ ਮੌਕੇ ਬੋਲਦਿਆਂ ਸੁਖੀ ਬਾਠ ਜੀ ਨੇ ਜਿਥੇ ਜੀ ਜੀ ਐਨ ਖਾਲਸਾ ਕਾਲਜ ਨਾਲ ਭਵਿਖ ਵਿਚ ਪੰਜਾਬੀ ਮਾਂ ਬੋਲੀ ਦੀ ਪ੍ਰਫੁਲਤਾ ਲਈ ਕਰਵਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿਤੀ ਉਥੇ ਉਨ੍ਹਾਂ ਨੇ ਡਿਗਰੀਆਂ ਗ੍ਰਹਿਣ ਕਰਨ ਵਾਲੇ ਵਿਦਿਆਰਥੀਆਂ ਦੇ ਉਜਲੇ ਭਵਿਖ ਦੀ ਕਾਮਨਾ ਕੀਤੀ ।ਪੰਜਾਬ ਭਵਨ ਸਰੀ ਕੈਨੇਡਾ ਵਲੋਂ ਜੀਜੀਐਨ ਖਾਲਸਾ ਕਾਲਜ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿਤਾ ਗਿਆ ਅਤੇ ਦੋਵੇਂ ਸੰਸਥਾਵਾਂ ਵਲੋਂ ਰਲ ਕੇ ਪੰਜਾਬੀ ਮਾਂ ਬੋਲੀ ਲਈ ਹਰ ਕਾਰਗਰ ਸਾਬਤ ਹੋਣ ਵਾਲੇ ਸਮਾਗਮ ਉਲੀਕਣ ਦਾ ਭਰੋਸਾ ਦਿਤਾ ਗਿਆ ।

WRITTEN BY