Skip to content
Independent perspectives. Global stories.
BREAKING

ਅਧਿਆਪਕਾਂ ਦਾ ਬਣਦਾ ਮਾਣ-ਸਤਿਕਾਰ ਕਾਇਮ ਰੱਖਿਆ ਜਾਵੇ : ਸ਼ਰਮਾ

Share this story

ਉਪ ਜਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਖ਼ਿਲਾਫ਼ ਕਰਾਂਗੇ ਪੰਜਾਬ ਪੱਧਰੀ ਪ੍ਰਦਰਸ਼ਨ : ਲਹੌਰੀਆ

ਬਰੇਟਾ, 28 ਜਨਵਰੀ (ਜੈਲ ਕੌਰ ਖਾਲਸਾ, ਸੁਖਜਿੰਦਰ ਸੰਘਰੇੜੀ)- ਪੰਜਾਬ ਭਰ ਵਿੱਚ ਚੱਲ ਰਹੇ ਪੜੋ ਪੰਜਾਬ ਪੜਾਉ ਪੰਜਾਬ’ ਪ੍ਰੋਜੈਕਟ ਤਹਿਤ ਪੋਸਟ ਟੈਸਟ ਦੇ ਘੱਟ ਨਤੀਜੇ ਵਾਲੇ ਸਕੂਲਾਂ ਦੇ ਅਧਿਆਪਕਾਂ ਨੂੰ ਬਲਾਕ ਸਿੱਖਿਆ ਅਫਸਰ, ਜਿਲ੍ਹਾ ਸਿੱਖਿਆ ਅਫਸਰਾਂ, ਬੀ.ਐਮ.ਟੀ, ਸੀ.ਐਮ.ਟੀਜ਼ ਵੱਲੋਂ ਜਿੱਥੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਉਥੇ ਅਧਿਆਪਕਾਂ ਨੂੰ ਦਫ਼ਤਰਾਂ ਵਿੱਚ ਬੁਲਾ ਕੇ ਤਾੜਨਾ ਵੀ ਕੀਤੀ ਜਾ ਰਹੀ ਹੈ। ਐਂਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਕਨਵੀਨਰ ਅਮਨਦੀਪ ਸ਼ਰਮਾ ਅਤੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਬੱਛੋਆਣਾ ਨੇ ਕਿਹਾ ਕਿ ਆਰ.ਟੀ.ਈ. ਐਕਟ ਤਹਿਤ ਫ਼ੇਲ੍ਹ ਨਾ ਕਰਨ ਦੀ ਨੀਤੀ ਕਾਰਨ ਬਹੁਤ ਬੱਚੇ ਮੁੱਢਲਾ ਗਿਆਨ ਪ੍ਰਾਪਤ ਕਰਨ ਤੋਂ ਬਿਨਾ ਹੀ ਤੀਸਰੀ,ਚੌਥੀ ਅਤੇ ਪੰਜਵੀਂ ਕਲਾਸ ਵਿੱਚ ਪਾਸ ਕਰ ਦਿੱਤੇ ਜਾਂਦੇ ਹਨ।ਇਨ੍ਹਾਂ ਬੱਚਿਆਂ ਨੂੰ ਅੰਗਰੇਜ਼ੀ, ਹਿੰਦੀ, ਪੰਜਾਬੀ ਦੀ ਕਹਾਣੀ ਸਿਖਾਉਣਾ ਬਹੁਤ ਔਖੀ ਗੱਲ ਹੈ, ਦੂਜੇ ਪਾਸੇ ਨਤੀਜਾ ਦੇਣ ਲਈ ਸਮਾ ਬਹੁਤ ਘੱਟ ਹੈ। ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਕਿਹਾ ਕਿ ਉਪ ਜਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਵੱਲੋਂ ਫਰਜ਼ੀ ਸ਼ਿਕਾਇਤਾਂ ਤੇ ਲੇਡੀਜ਼ ਅਧਿਆਪਕ ਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਫੋਨ ਤੇ ਸਸਪੈਂਡ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆ ਹਨ।ਜੋ ਬਿਲਕੁਲ ਗਲਤ ਹੈ ਜਥੇਬੰਦੀ ਅਜਿਹੇ ਅਧਿਕਾਰੀਆਂ ਦਾ ਵਿਰੋਧ ਕਰਦੀ ਹੋਈ ਮਾਣਯੋਗ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੋਂ ਮੰਗ ਕਰਦੀ ਹੈ ਕਿ ਜਿਲ੍ਹਾ ਸਿੱਖਿਆ ਅਫਸਰ, ਉਪ ਜਿਲ੍ਹਾ ਸਿੱਖਿਆ ਅਫਸਰ, ਡਾਇਟ ਪ੍ਰਿੰਸੀਪਲ ਅਤੇ ਹੋਰ ਚੈਕਿੰਗ ਟੀਮਾਂ ਚੈਕਿੰਗ ਦੇ ਨਾਲ-ਨਾਲ ਅਧਿਆਪਕਾਂ ਨੂੰ ਬਿਹਤਰ ਢੰਗ ਨਾਲ ਪੜਾਉਣ ਦੀ ਟਰੇਨਿੰਗ ਵੀ ਸਕੂਲਾਂ ਵਿੱਚ ਜਾ ਕੇ ਦੇਣ ਤਾਂ ਜੋ ਅਧਿਆਪਕਾਂ ਦਾ ਮਾਨ ਸਤਿਕਾਰ ਬਹਾਲ ਰੱਖਿਆ ਜਾ ਸਕੇ।ਬਲਾਕ ਪ੍ਰਧਾਨ ਸੁਰੇਸ਼ ਕੁਮਾਰ ਨੇ ਕਿਹਾ ਕਿ ਮਾਨਸਾ ਜਿਲ੍ਹੇ ਵਿੱਚ ਬਿਜਲੀ ਬੋਰਡ ਵੱਲੋਂ ਪ੍ਰਾਇਮਰੀ ਸਕੂਲਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ, ਜਿਸ ਕਾਰਨ ਸਕੂਲਾਂ ਵਿੱਚ ਮਿਡ-ਡੇ-ਮੀਲ ਸਕੀਮ ਅਤੇ ਪਾਣੀ ਦੀ ਭਾਰੀ ਸਮੱਸਿਆ ਆਂ ਰਹੀ ਹੈ, ਇਸ ਸਾਲ 5,000 ਰੁਪਏ ਸਕੂਲ ਗ੍ਰਾਂਟ, 7500 ਰੁਪਏ ਰਿਪੇਅਰ ਗ੍ਰਾਂਟ, ਸੈਂਟਰ ਸਕੂਲਾਂ ਲਈ 10,000 ਰੁਪਏ ਕੰਟਨਜੈਂਸੀ ਗ੍ਰਾਂਟ, 12,000 ਰੁਪਏ ਵਰਕਸ਼ਾਪ ਅਤੇ ਮੀਟਿੰਗ ਗ੍ਰਾਂਟ ਜਾਰੀ ਨਹੀ ਕੀਤੀ ਗਈ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਕੰਟਨਜੈਂਸੀ ਗ੍ਰਾਂਟ ਨਾ ਆਉਣ ਕਾਰਨ ਪੰਜਾਬ ਭਰ ਦੇ 1075 ਸੈਂਟਰ ਸਕੂਲਾਂ ਵਿੱਚ ਕੰਪਿਊਟਰ ਦਾ ਬਿਲ ਨਾ ਭਰਨ ਕਾਰਨ ਕੁਨੈਕਸ਼ਨ ਕੱਟੇ ਜਾ ਰਹੇ ਹਨ। ਉਨਾਂ ਅਧਿਆਪਕਾਂ ਦਾ ਮਾਨ ਸਤਿਕਾਰ ਬਹਾਲ ਕਰਨ ਅਤੇ ਗ੍ਰਾਂਟਾਂ ਜਾਰੀ ਕਰਨ ਦੀ ਮੰਗ ਰੱਖੀ।ਇਸ ਸਮੇਂ ਕੁਲਵਿੰਦਰ ਸਿੰਘ ਦਿਆਲਪੁਰਾ, ਸੁਖਵਿੰਦਰ ਸਿੰਗਲਾ, ਗੁਰਦੀਪ ਬਰੇਟਾ, ਸੰਤ ਸਿੰਘ ਬਰੇਟਾ, ਪ੍ਰਵੇਸ਼ ਕੁਮਾਰ ਕਾਹਨਗੜ, ਪੰਕਾਜ ਬਾਂਸਲ, ਰਾਕੇਸ਼ ਕੁਮਾਰ, ਮਹਿੰਦਰਪਾਲ, ਵਿਕਾਸ ਜੈਨ, ਕੁਲਦੀਪਸਿੰਘ ਆਦਿ ਹਾਜਰ ਸਨ।

WRITTEN BY