ਪਹਿਲੇ ਦਿਨ ਸ਼੍ਰੀਮਤੀ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਨੇ ਬਤੌਰ ਮੁੱਖ ਮਹਿਮਾਨ ਅਤੇ ਸ਼੍ਰੀ ਜਗਮੋਹਨ ਸਿੰਘ ਕੰਗ ਸਾਬਕਾ ਮੰਤਰੀ ਨੇ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ
ਬੂਰਮਾਜਰਾ/ਰੂਪਨਗਰ 27 ਜਨਵਰੀ – ਪਿੰਡ ਬੂਰਮਾਜਰਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਵੈਲਫੇਅਰ ਕਲੱਬ ਵਲੋਂ ਕਰਵਾਇਆ ਜਾ ਰਿਹਾ ਦੌ ਰੌਜਾ ਕੱਬਡੀ ਕੱਪ ਅੱਜ ਬੜੇ ਹੀ ਜੋਸ਼ ਨਾਲ ਸ਼ੁਰੂ ਹੋ ਗਿਆ ।ਇਸ ਦੇ ਪਹਿਲੇ ਦਿਨ ਦਿਨ ਸ਼੍ਰੀਮਤੀ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਨੇ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ ਕਰਦੇ ਹੋਏ ਕਬੱਡੀ ਦੇ ਖਿਡਾਰੀਆ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਖਿਡਾਰੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਇਹ ਦੋ ਰੋਜ਼ਾ ਟੂਰਨਾਮੈਂਟ ਕਰਾਉਣ ਲਈ ਕਲਬ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਕਲਬ ਨੇ ਇਕ ਚੰਗਾ ਉਪਰਾਲਾ ਕੀਤਾ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ ।ਉਨਾਂ ਕਿਹਾ ਕਿ ਖੇਡਾਂ ਦੀ ਜਿੰਦਗੀ ਵਿਚ ਬਹੁਤ ਮਹਤੱਤਾ ਹੈ ਇਸ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ ।ਅੱਜ ਦੇ ਸਮੇਂ ਵਿਚ ਸੂਬੇ ਵਿਚ ਖੇਡਾਂ ਅਹਿਮ ਸਥਾਨ ਹੈ ਅਤੇ ਸਾਰਿਆਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਖਿਡਾਰੀ ਮੁੜ ਤੋਂ ੳਲੰਪਿਕ ਵਿਚ ਆਪਣਾ ਸਥਾਨ ਬਣਾ ਸਕਣ।ਉਨਾਂ ਇਹ ਵੀ ਕਿਹਾ ਕਿ ਇਸ ਕਲਬ ਦੇ ਮੈਂਬਰਾਂ ਵਲੋਂ ਇਸ ਟੂਰਨਾਮੈਂਟ ਨੂੰ ਕਰਵਾਉਣਾ ਖਿਡਾਰੀਆਂ ਨੂੰ ਅੱਗੇ ਵਧੱਣ ਦਾ ਮੌਕਾ ਪ੍ਰਦਾਨ ਕਰਨਾ ਹੈ। ਇਸ ਟੂਰਨਾਮੈਂਟ ਦੌਰਾਨ ਸ਼੍ਰੀ ਜਗਮੋਹਨ ਸਿੰਘ ਕੰਗ ਸਾਬਕਾ ਮੰਤਰੀ ਨੇ ਖੇਡ ਮੈਦਾਨ ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ । ਇਸ ਮੌਕੇ ਕਲਬ ਦੇ ਪ੍ਰਧਾਨ ਸ਼੍ਰੀ ਹਰਪ੍ਰੀਤ ਸਿੰਘ ਹੈਪੀ ਨੇ ਦਸਿਆ ਕਿ ਇਸ ਖੇਡ ਦੇ ਦੂਜੇ ਦਿਨ ਸਰਦਾਰ ਚਰਨਜੀਤ ਸਿੰਘ ਚੰਨੀ ਕੈਬੀਨਟ ਮੰਤਰੀ ਤਕਨੀਕੀ ਸਿੱਖਿਆ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਜਦਕਿ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ਼੍ਰੀ ਰਾਜ ਬਚਨ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ । ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਪਹਿਲੇ ਦਿਨ ਕੁੱਤਿਆਂ ਦੀ ਦੌੜ ਕਰਵਾਈ ਗਈ ਅਤੇ ਪਹਿਲੇ 10 ਸਥਾਨ ਪ੍ਰਾਪਤ ਕਰਨ ਵਾਲੇ ਕੁਤਿਆਂ ਦੇ ਮਾਲਕਾਂ ਨੂੰ ਨਕਦ ਇਨਾਮ ਦਿੱਤੇ ਗਏ ।ਅੱਜ 37 ਕਿਲੋ ਦੇ ਕਬੱਡੀ ਮੁਕਾਬਲਿਆਂ ਵਿਚ ਫਿਰੋਜ਼ਪੁਰ ਨੇ ਬੂਰਮਾਜਰਾ ਨੂੰ ਅਤੇ ਕਜ਼ਲ ਮਾਜਰਾ ਨੇ ਕਾਈਨੋਰ ਨੂੰ ਹਰਾਇਆ ਇਸ ਮੌਕੇ ਕਲੱਬ ਵਲੋਂ ਸ਼੍ਰੀਮਤੀ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਪਿੰਡ ਦੇ ਵਸਨੀਕ ਸ਼੍ਰੀ ਜਗਮੋਹਨ ਸਿੰਘ ਕੰਗ ਸਾਬਕਾ ਮੰਤਰੀ,ਸ਼੍ਰੀ ਸੰਤ ਰਾਮ ਵਸ਼ਿਸ਼ਟ, ਸ਼੍ਰੀ ਰਣਦੀਪ ਵਸ਼ਿਸ਼ਟ ਐਡੀਟਰ ਅਮਰ ਉਜਾਲਾ,ਸ਼੍ਰੀ ਗੁਰਵਿੰਦਰ ਸਿੰਘ ਉਪ ਪੁਲਿਸ ਕਪਤਾਨ,ਸ਼੍ਰੀ ਬਹਾਦੁਰ ਜੀਤ ਸਿੰਘ ਪ੍ਰਧਾਨ ਜਿਲਾ ਰੂਪਨਗਰ , ਪ੍ਰੈਸ ਕੱਲਬ ਸ਼੍ਰੀ ਬਨੀ ਕੰਗ,ਸ਼੍ਰੀ ਸੰਦੀਪ ਵਸ਼ਿਸ਼ਟ, ਕਲੱਬ ਦੇ ਪ੍ਰਧਾਨ ਸ਼੍ਰੀ ਹਰਪ੍ਰੀਤ ਸਿੰਘ ਹੈਪੀ ,ਕਲਬ ਦੇ ਚੇਅਰਮੈਨ ਸ਼੍ਰੀ ਰਵਿੰਦਰ ਸਿੰਘ ਰਾਜੂ,ਸ਼੍ਰੀ ਦਲਬੀਰ ਸਿੰਘ ਸਰਪੰਚ,ਸ਼੍ਰੀ ਅਫਰੀਕ ਸਿੰਘ ਕੰਗ,ਸ਼੍ਰੀ ਗੁਰਚਰਨ ਸਿੰਘ ਸਾਬਕਾ ਸਰਪੰਚ ਸ਼੍ਰੀ ਨਰਿੰਦਰ ਸਿੰਘ ਕੰਗ ਸੀਨੀਅਰ ਮੀਤ ਪ੍ਰਧਾਨ ਕਬੱਡੀ ਫੈਡਰੇਸ਼ਨ,ਸ਼੍ਰੀ ਗੁਰਤੇਰਾ ਸਿੰਘ, ਸ਼੍ਰੀ ਹਰਪ੍ਰੀਤ ਸਿੰਘ ਬਾਵਾ,ਸ਼੍ਰੀ ਸੁਰਜੀਤ ਸਿੰਘ,ਸ਼੍ਰੀ ਦਵਿੰਦਰ ਸਿੰਘ,ਸ਼੍ਰੀ ਅਰੁਨ ਕੁਮਾਰ,ਸ਼੍ਰੀ ਹਰਪ੍ਰੀਤ ਸਿੰਘ ਲਾਡੀ ਅਤੇ ਹੋਰ ਪਿੰਡਾਂ ਦੇ ਸਰਪੰਚ,ਪੰਚ ਤੇ ਖੇਡ ਪ੍ਰੇਮੀ ਹਾਜਰ ਸਨ ।
ਪਿੰਡ ਬੂਰਮਾਜਰਾ ਵਿਖੇ ਦੌ ਰੌਜਾਂ ਕੱਬਡੀ ਕੱਪ ਸ਼ੁਰੂ



