Skip to content
Independent perspectives. Global stories.
BREAKING

ਉਪ ਰਾਸ਼ਟਰਪਤੀ ਵੱਲੋਂ ਗਰਿਮਾ ਸੰਜੇ ਦੀ ਲਿਖੀ ਕਿਤਾਬ ਸਿਮਰਤੀਆਂ ਜਾਰੀ

Share this story

ਨਵੀਂ ਦਿੱਲੀ, 15 ਜੁਲਾਈ (ਵਿਸ਼ਵ ਵਾਰਤਾ)-ਉਪ ਰਾਸ਼ਟਰਪਤੀ ਸ਼੍ਰੀ ਐਮ. ਹਾਮਿਦ ਅੰਸਾਰੀ ਨੇ ਦਸਤਾਵੇਜ਼ੀ ਫਿਲਮਾਂ ਦਾ ਨਿਰਮਾਣ ਕਰਨ ਵਾਲੀ  ਸ਼੍ਰੀਮਤੀ ਗਰਿਮਾ ਸੰਜੇ ਦੀ ਲਿਖੀ ਕਿਤਾਬ ਸਿਮਰਤੀਆਂ ਜਾਰੀ ਕੀਤੀ। ਇਸ ਮੌਕੇ ‘ਤੇ ਅੰਸਾਰੀ ਨੇ ਗਰਿਮਾ ਨੂੰ ਵਧੀਆ ਕਿਤਾਬ ਲਿਖਣ ਲਈ ਵਧਾਈ ਦਿੱਤੀ ਅਤੇ ਉਸ ਦੇ ਬਿਹਤਰ ਰਚਨਾਤਮਿਕ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਕਿਤਾਬ ਵਿੱਚ ਆਮ ਜਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਰੌਸ਼ਨੀ ਪਾਈ ਗਈ ਹੈ ਆਪਣੀਆਂ ਆਸ਼ਾਵਾਂ ਨੂੰ ਪੂਰਾ ਕਰਨ ਤੋਂ ਪਹਿਲਾਂ ਜ਼ਿੰਦਗੀ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਇਨਸਾਨ ਕਈ ਵਾਰ ਕਾਮਯਾਬ ਰਹਿੰਦਾ ਹੈ। ਪਰ ਕਦੇ ਕਦੇ ਅਜਿਹੇ ਹਾਲਤ ਵੀ ਬਣਦੇ ਹਨ ਕਿ ਆਪਣੀ ਅਸਫਲਤਾ ਲਈ ਅਸੀਂ ਕਿਸਮਤ ਨੂੰ ਜ਼ਿੰਮੇਂਵਾਰ ਠਹਿਰਾ ਦਿੰਦੇ ਹਾਂ।

WRITTEN BY