Skip to content
Independent perspectives. Global stories.
BREAKING

ਬਰਨਾਲਾ ਪ੍ਰਾਈਵੇਟ ਅਣਏਡਿਡ ਸਕੂਲ ਐਸੋਸੀਏਸ਼ੇਨ ਵੱਲੋਂ ਸਕੂਲਾਂ ’ਚ ਹੋ ਰਹੀ ਹਿੰਸਾ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ

Share this story

ਪੱਖੋ ਕਲਾਂ/ਬਰਨਾਲਾ, 24 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਬਰਨਾਲਾ ਪ੍ਰਾਈਵੇਟ ਅਣਏਡਿਡ ਸਕੂਲ ਐਸੋਸੀਏਸ਼ੇਨ ਵੱਲੋਂ ਪ੍ਰਿੰਸੀਪਲ ਰੀਤੂ ਛਾਬੜਾ ਦੇ ਕਤਲ ਸਬੰਧੀ ਡੂੰਘਾ ਅਫਸੋਸ ਪ੍ਰਗਟਾਉਂਦੇ ਹੋਏ ਇੱਕ ਮੀਟਿੰਗ ਕੀਤੀ ਗਈ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਸ਼ਨੀਵਾਰ ਸ਼ਾਮ ਨੂੰ ਯਮੁਨਾਨਗਰ ਸਕੂਲ ਦੇ ਪ੍ਰਿੰਸੀਪਲ ਰੀਤੂ ਛਾਬੜਾ ਦੀ ਬਾਰਵੀਂ ਕਲਾਸ ਦੇ ਬੱਚੇ ਵੱਲੋਂ ਚਾਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਮੀਟਿੰਗ ਵਿੱਚ ਬੁਲਾਰਿਆਂ ਨੇ ਦੱਸਿਆ ਕਿ ਅਧਿਆਪਕ ਅਤੇ ਬੱਚੇ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਹੁੰਦਾ ਹੈ, ਉਹਨਾਂ ਦੱਸਿਆ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਮਾਜ ਅਤੇ ਸਕੂਲ ਦੋਵਾਂ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਬਿੰਦੀ ਜੀ ਨੇ ਇਸ ਸਬੰਧੀ ਅਧਿਆਪਕਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸ਼ਨ ਅਤੇ ਸਰਕਾਰ ਦੋਵਾਂ ਤੋਂ ਆਸ ਲਗਾਈ ਹੈ ਅਤੇ ਕਿਹਾ ਹੈ ਕਿ ਦੋਵਾਂ ਨੂੰ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ ਤਾਂ ਜ਼ੋ ਭਵਿੱਖ ਵਿੱਚ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਇਸ ਮੀਟਿੰਗ ਵਿੱਚ ਮੈਂਬਰਾਨ ਸ਼੍ਰੀ ਰਣਜੀਤ ਸਿੰਘ ਚੀਮਾ ਚੇਅਰਮੈਨ ਬਰੌਡਵੇਅ ਪਬਲਿਕ ਸਕੂਲ, ਸ਼੍ਰੀ ਸ਼ੁਸ਼ੀਲ ਕੁਮਾਰ ਚੇਅਰਮੈਨ ਗੁਰਪ੍ਰੀਤ ਹੋਲੀ ਹਾਰਟ ਸਕੂਲ, ਸ਼੍ਰੀ ਪ੍ਰਮੋਦ ਅਰੋੜਾ ਚੇਅਰਮੈਨ ਨੜਝ ਸਕੂਲ, ਸ਼੍ਰੀ ਰਾਕੇਸ਼ ਕੁਮਾਰ ਗੁਪਤਾ ਚੇਅਰਮੈਨ ਆਰੀਆਭੱਟਾ, ਸ਼੍ਰੀ ਰਾਕੇਸ਼ ਕੁਮਾਰ ਬਾਂਸਲ ਗੁਰਪ੍ਰੀਤ ਹੋਲੀ ਹਾਰਟ ਸਕੂਲ, ਪ੍ਰੋ: ਦਰਸ਼ਨ ਕੁਮਾਰ ਚੇਅਰਮੈਨ ਢਛ ਸਕੂਲ, ਸ਼੍ਰੀ ਵਰੁਣ ਭਾਰਤੀ ਡਾਇਰੈਕਟਰ ਵਾਈ.ਐਸ. ਸਕੂਲ, ਸ਼੍ਰੀ ਭਗਵੰਤ ਸਿੰਘ ਚੇਅਰਮੈਨ ਐਸ.ਡੀ. ਸਕੂਲ ਕੱਟੂ, ਸ਼੍ਰੀ ਰੋਹਿਤ ਕੁਮਾਰ ਚੇਅਰਮੈਨ ਜੈ ਵਾਟਿਕਾ, ਸ਼੍ਰੀ ਕਪਿਲ ਮਿੱਤਲ ਚੇਅਰਮੈਨ ਮਦਰ ਟੀਚਰ ਸਕੂਲ ਬਰਨਾਲਾ, ਸ਼੍ਰੀ ਮੋਹਿਤ ਸਿੰਗਲਾ ਚੇਅਰਮੈਨ ਸ਼ਿਵਾਲਿਕ ਸਕੂਲ ਤਪਾ, ਸ਼੍ਰੀ ਰਣਪ੍ਰੀਤ ਸਿੰਘ ਬਰਸਰ ਨਭਛ ਭਦੌੜ ਹਾਜ਼ਿਰ ਸਨ।

WRITTEN BY