ਜਲੰਧਰ, 22 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ ਵੱਲੋਂ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਸਤੀ ਸ਼ੇਖ, ਜਲੰਧਰ ਦੇ ਸਹਿਯੋਗ ਨਾਲ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 19ਵਾਂ ਮਹਾਨ ਕੀਰਤਨ ਦਰਬਾਰ ਮਿਤੀ 26 ਜਨਵਰੀ 2018 ਦਿਨ ਸ਼ੁੱਕਰਵਾਰ ਸ਼ਾਮੀ 6:30 ਵਜੇ ਤੋਂ ਰਾਤ 10:30 ਵਜੇ ਤੱਕ ਗੁਰਦੁਆਰਾ ਸਾਹਿਬ ਵਿੱਚ ਕਰਵਾਇਆ ਜਾਰਿਹਾ ਹੈ। ਸ. ਬੇਅੰਤ ਸਿੰਘ ਸਰਹੱਦੀ ਪ੍ਰਧਾਨ ਪ੍ਰਬੰਧਕ ਕਮੇਟੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਨੇ ਇੱਥੇ ਦੱਸਿਆ ਕਿ ਇਸ ਪ੍ਰੋਗਰਾਮ ’ਚ ਭਾਈ ਗੁਰਸ਼ਰਨ ਸਿੰਘ ਲੁਧਿਆਣੇ ਵਾਲੇ, ਭਾਈ ਸਤਨਾਮ ਸਿੰਘ ਜੀ ਮੋਗਾ, ਭਾਈ ਰਵਿੰਦਰ ਸਿੰਘ ਜੌਨੀ ਜੀ ਨਾਨਕਸਰ ਵਾਲੇ, ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਲੰਧਰ ਵਾਲੇ, ਭਾਈ ਮੋਹਿੰਦਰ ਪਾਲ ਸਿੰਘ ਜੀ ਹਜ਼ੂਰੀ ਰਾਗੀ, ਭਾਈ ਜਗਸੀਰ ਸਿੰਘ ਜੀ ਹੈਡ ਗ੍ਰੰਥੀ ਅਤੇ ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ ਵਾਲੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ। ਸਾਬਕਾ ਸੀਨੀਅਰ ਡਿਪਟੀ ਮੇਅਰ ਸ. ਕਮਲਜੀਤ ਸਿੰਘ ਭਾਟੀਆ, ਸ. ਜਸਪ੍ਰੀਤ ਸਿੰਘ ਫੈਰੀ, ਸ. ਤਿਰਲੋਚਨ ਸਿੰਘ ਛਾਬੜਾ, ਸ੍ਰੀ ਦੀਪਕ ਸੋਨੀ ਅਤੇ ਲੂਥਰਾ ਪਰਿਵਾਰ ਵਿਸ਼ੇਸ਼ ਸਹਿਯੋਗ ਦੇ ਰਿਹਾ ਹੈ। ਜੋੜੀਆਂ ਦੀ ਸੇਵਾ- ਗੁਰਮੁੱਖ ਸੇਵਕ ਦਲ ਜਲੰਧਰ, ਜਲ ਦੀ ਸੇਵਾ- ਸ੍ਰੀ ਗੁਰੂ ਰਾਮਦਾਸ ਜਲ ਸੇਵਕ ਸਭਾ ਜਲੰਧਰ, ਲੰਗਰ ਵਰਤਾਉਣ ਦੀ ਸੇਵਾ- ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ, ਸਾਈਕਲ-ਸਕੂਟਰਾਂ ਦੀ ਸੇਵਾ- ਰਾਮਗੜੀਆ ਨੌਜਵਾਨ ਸਭਾ ਜਲੰਧਰ ਵੱਲੋਂ ਨਿਭਾਈ ਜਾ ਰਹੀ ਹੈ।
ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਮੌਕੇ ਕੀਰਤਨ ਦਰਬਾਰ 26 ਨੂੰ



