Skip to content
Independent perspectives. Global stories.
BREAKING

17 ਫਰਵਰੀ ਨੂੰ ਭਾਰਤ ਆਉਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ

Share this story

ਨਵੀਂ ਦਿੱਲੀ/ਕੈਨੇਡਾ (ਪੀ.ਟੀ.)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਮਹੀਨੇ ਭਾਰਤ ਦੇ ਦੌਰੇ ‘ਤੇ ਆ ਰਹੇ ਹਨ। ਉਨ੍ਹਾਂ ਦਾ ਇਹ ਦੌਰਾ 17 ਤੋਂ 23 ਫਰਵਰੀ 2018 ਨੂੰ ਹੋਵੇਗਾ। ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਅਨੁਸਾਰ ਠਇਸ ਦੌਰੇ ਦਾ ਟੀਚਾ ਵਪਾਰ ਅਤੇ ਨਿਵੇਸ਼, ਊਰਜਾ, ਵਿਗਿਆਨ ਅਤੇ ਨਵੀਨਤਾ, ਉਚ ਸਿਖਿਆ, ਬੁਨਿਆਦੀ ਢਾਂਚਾ ਵਿਕਾਸ, ਹੁਨਰ ਵਿਕਾਸ ਅਤੇ ਸਥਾਨ ਸਮੇਤ ਆਪਸੀ ਹਿਤਾਂ ਦੇ ਮੁਖ ਖੇਤਰਾਂ ਵਿਚ ਹੋਰ ਮੁਹਾਰਤਾਂ ਨੂੰ ਹੋਰ ਮਜ਼ਬੂਤ ਕਰਨ ਦਾ ਹੈ।ਠ ਟਰੂਡੋ ਦਾ ਇਹ ਦੌਰਾ ਭਾਰਤ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।ਤੁਹਾਨੂੰ ਦਸ ਦਈਏ ਕਿ ਟਰੂਡੋ ਫਰਵਰੀ ਮਹੀਨੇ 7 ਤੋਂ 10 ਫਰਵਰੀ 2018 ਨੂੰ ਅਮਰੀਕਾ ਦੌਰੇ ‘ਤੇ ਜਾਣਗੇ।ਉਹ ਆਪਣੀ ਯਾਤਰਾ ਦੌਰਾਨ ਅਮਰੀਕਾ ਦੇ ਲਾਸ ਏਂਜਲਸ, ਸਾਨ ਫਰਾਂਸਿਸਕੋ ਅਤੇ ਸ਼ਿਕਾਗੋ ਜਾਣਗੇ। ਇਸ ਯਾਤਰਾ ਦੌਰਾਨ ਉਹ ਅਮਰੀਕਾ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਨਗੇ।

WRITTEN BY