Skip to content
Independent perspectives. Global stories.
BREAKING

ਮੇਂਢਰ ਸੈਕਟਰ ’ਚ ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ-ਜਵਾਨ ਸ਼ਹੀਦ

Share this story

ਜੰਮੂ, 21 ਜਨਵਰੀ (ਪੀ.ਟੀ.)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲੇ ’ਚ ਕੰਟਰੋਲ ਰੇਖਾ ’ਤੇ ਪਾਕਿਸਤਾਨ ਫੌਜ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਫੌਜ ਵਲੋਂ ਕੀਤੀ ਗੋਲੀਬਾਰੀ ’ਚ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਰਖਿਆ ਬੁਲਾਰੇ ਨੇ ਦਸਿਆ ਕਿ ਪਾਕਿਸਤਾਨ ਫੌਜ ਨੇ ਬਿਨਾ ਕਿਸੇ ਉਕਸਾਏ ਹੀ ਸ਼ਨੀਵਾਰ ਸ਼ਾਮ 4.20 ’ਤੇ ਮੋਰਟਾਰ ਅਤੇ ਹਲਕੇ ਹਥਿਆਰਾਂ ਨਾਲ ਮੇਂਢਰ ਸੈਕਟਰ ‘ਚ ਭਾਰਤੀ ਸਰਹਦ ਚੌਂਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਸ਼ੁਰੂ ਕਰ ਦਿਤੀ। ਸ਼ਹੀਦ ਸਿਗਨਲ ਮੈਨ ਚੰਦਨ ਕੁਮਾਰ ਉਤਰ ਪ੍ਰਦੇਸ਼ ’ਚ ਚੰਦੌਲੀ ਜ਼ਿਲੇ ਦੀ ਸਾਕਲਦਿਖਾ ਤਹਿਸੀਲ ਦੇ ਨਾਦੇਸਾਰ ਪਿੰਡ ਦਾ ਰਹਿਣ ਵਾਲਾ ਸੀ।

WRITTEN BY