ਨਵੀਂ ਦਿੱਲੀ, 21 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਕੇਜਰੀਵਾਲ ਸਰਕਾਰ ਨੂੰ ਰਾਸ਼ਟਰਪਤੀ ਨੇ ਝਟਕਾ ਦੇ ਦਿਤਾ ਹੈ। ਰਾਸ਼ਟਰਪਤੀ ਨੇ ਚੋਣ ਕਮਿਸ਼ਨ ਦੀ ਸਿਫਾਰਿਸ਼ ਮਨਜੂਰ ਕੀਤੀ ਕਰ ਦਿਤੀ ਹੈ। ‘ਆਪ‘ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੇ ਫੈਸਲੇ ‘ਤੇ ਲਈ ਮੁਹਰ ਲਗ ਗਈ ਹੈ। ਕਮਿਸ਼ਨ ਦੀ ਰਾਏ ਉਤੇ ਦਿਲੀ ਹਾਈ ਕੋਰਟ ਦੁਆਰਾ ਸਟੇਅ ਦੇਣ ਤੋਂ ਇਨਕਾਰ ਕਰਨ ਦੇ ਬਾਅਦ ਅਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਮਸਲੇ ਉਤੇ ਆਪਣਾ ਫੈਸਲਾ ਸੁਣਾ ਦਿਤਾ ਹੈ। ਅਸਲ ਵਿਚ, ਸ਼ੁਕਰਵਾਰ ਨੂੰ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਨੂੰ ਆਪ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਹਨਾ ਵਿਧਾਇਕਾਂ ਨੂੰ ਦਿਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਸੰਸਦੀ ਸਕਤਰ ਨਿਯੁਕਤ ਕੀਤਾ ਸੀ, ਜਿਨ੍ਹਾਂ ਉਤੇ ਆਫਿਸ ਆਫ ਪ੍ਰਾਫਿਟ ਦਾ ਇਲਜ਼ਾਮ ਹੈ।
ਰਾਸ਼ਟਰਪਤੀ ਵੱਲੋਂ ‘ਆਪ’ ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਖਾਰਿਜ-ਨਵੀਂ ਚੋਣ ਦੇ ਆਸਾਰ



