Skip to content
Independent perspectives. Global stories.
BREAKING

ਭਾਰਤੀ ਸੈਨਾ ਦੇ ਅਧਿਕਾਰੀ ਅਤੇ ਜਵਾਨ ਸੇਵਾ ਮੁਕਤੀ ਉਪਰੰਤ ਵੀ ਸਮਾਜ ਲਈ ਪ੍ਰਰੇਨਾ ਸਰੋਤ-ਰਾਣਾ ਕੇ.ਪੀ.ਸਿੰਘ।

Share this story

ਰਿਟਾ:ਕੈਪਟਨ ਗੁਰਚਰਨ ਸਿੰਘ ,94, ਦੇ ਪਰਿਵਾਰ ਨਾਲ ਸਪੀਕਰ ਰਾਣਾ ਕੇ.ਪੀ.ਸਿੰਘ ਨੇ ਕੀਤਾ ਦੁੱਖ ਸਾਝਾਂ।
ਸ੍ਰੀ ਅਨੰਦਪੁਰ ਸਾਹਿਬ – ਭਾਰਤੀ ਸੈਨਾ ਵਿਚ ਸੇਵਾ ਕਰਨ ਵਾਲੇ ਅਧਿਕਾਰੀ ਅਤੇ ਜਵਾਨ ਆਪਣੇ ਸੇਵਾ ਕਾਲ ਤੋਂ ਬਾਅਦ ਵੀ ਸਮਾਜ ਵਿਚ ਉਸਾਰੂ ਭੂਮਿਕਾ ਨਿਭਾਉਦੇ ਹਨ ਜਿਸਦੀ ਮਿਸਾਲ ਰਿਟਾਇਰ ਕੈਪਟਨ ਸ. ਗੁਰਚਰਨ ਸਿੰਘ ਪਿੰਡ ਲੋਧੀਪੁਰ ਹਨ ਜੋ 1969 ਵਿਚ ਸੇਵਾ ਮੁਕਤੀ ਉਪਰੰਤ 48 ਸਾਲ ਲੋਧੀਪੁਰ ਪਿੰਡ ਵਿਚ ਰਹਿ ਕੇ ਇਸ ਇਲਾਕੇ ਦੇ ਨੋਜਵਾਨਾਂ ਵਿਚ ਭਾਰਤੀ ਸੈਨਾ ਵਿਚ ਭਰਤੀ ਹੋਣ ਦਾ ਪ੍ਰੇਰਨਾ ਸਰੋਤ ਬਣੇ ਰਹੇ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਪਿੰਡ ਲੋਧੀਪੁਰ ਵਿਚ ਰਿਟਾਇਰ ਕੈਪਟਨ ਸ.ਗੁਰਚਰਨ ਸਿੰਘ ਗ੍ਰਹਿ ਵਿਖੇ ਉਹਨਾਂ ਦੇ ਪਰਿਵਾਰ ਨਾਲ ਕੈਪਟਨ ਸਾਹਿਬ ਦੇ ਅਕਾਲ ਚਲਾਨੇ ਉਪਰੰਤ ਦੁਖ ਸਾਝਾਂ ਕਰਨ ਮੋਕੇ ਕੀਤਾ। ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਦੂਜੀ ਸਿੱਖ ਰੈਜੀਮੈਂਟ ਵਿਚ ਭਾਰਤੀ ਸੈਨਾ ਵਿਚ ਸੇਵਾ ਕੀਤੀ ਅਤੇ 1965 ਦੀ ਜੰਗ ਵਿਚ ਅਹਿਮ ਭੂਮਿਕਾ ਨਿਭਾਈ। ਉਹ ਸੇਵਾ ਮੁਕਤੀ ਉਪਰੰਤ ਜਿਲਾ ਸੈਨਿਕ ਵੈਲਫੇਅਰ ਬੋਰਡ ਰੂਪਨਗਰ ਦੇ ਮੈਂਬਰ ਰਹੇ ਅਤੇ ਕਮਾਂਡਰ ਹੋਮ ਗਾਡ ਵਜੋ ਵੀ ਅਗਵਾਈ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਕਾਰਗੁਜਾਰੀ ਨੂੰ ਵੇਖ ਕੇ ਉਹਨਾਂ ਨੂੰ ਸਾਬਕਾ ਸੈਨਿਕ ਭਲਾਈ ਸੰਸਥਾ ਵਿਚ ਬਤੌਰ ਮੈਂਬਰ ਸਾਮਿਲ ਕੀਤਾ। ਕੈਪਟਨ ਸਾਹਿਬ ਨੇ ਇਸ ਇਲਾਕੇ ਦੇ ਨੋਜਵਾਨਾਂ ਨੂੰ ਹਮੇਸ਼ਾ ਭਾਰਤੀ ਸੈਨਾ ਵਿਚ ਭਰਤੀ ਹੋਣ ਦੀ ਪ੍ਰਰੇਨਾ ਦਿੱਤੀ। ਉਹ ਸਮਾਜਿਕ ਕਾਰਜਾ ਵਿਚ ਵੀ ਹਮੇਸ਼ਾ ਅੱਗੇ ਰਹੇ ਅਤੇ ਪਿੰਡ ਲੋਧੀਪੁਰ ਦੇ ਪੰਚਾਇਤ ਮੈਂਬਰ ਵੀ ਚੁਣੇ ਗਏ। ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ 2 ਪੁੱਤਰ ਅਤੇ 2 ਪੁਤਰੀਆਂ ਨੂੰ ਯੋਗ ਢੁਕਵੀਂ ਅਗਵਾਈ ਦੇਣ ਦੇ ਨਾਲ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਕੈਪਟਨ ਸਾਹਿਬ ਦਾ ਕਾਫੀ ਸਨਮਾਨ ਰਿਹਾ ਹੈ। ਉਹਨਾਂ ਦੇ ਛੋਟੇ ਪੁੱਤਰ ਸ.ਅਮਰਜੀਤ ਸਿੰਘ ਭੁੱਲਰ ਇਕ ਅਗਾਵਧੂ ਕਿਸਾਨ ਹਨ। ਉਹਨਾਂ ਦੇ ਵੱਡੇ ਪੁੱਤਰ ਸ.ਗੁਰਮਿੰਦਰ ਸਿੰਘ ਭੁੱਲਰ ਨੇ ਪਿੰਡ ਲੋਧੀਪਰ ਦੀ ਸਰਪੰਚੀ ਨਾਲ ਐਸ.ਜੀ.ਐਸ.ਖਾਲਸਾ ਸ.ਸ.ਸਕੂਲ ਵਿਚ ਸੇਵਾ ਨਿਭਾਈ ਅਤੇ ਮੌਜੂਦਾ ਸਮੇਂ ਉਹ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਦੇ ਅਹੁਦੇ ਉਤੇ ਹਨ। ਵੱਖ ਵੱਖ ਟੀਵੀ ਚੈਨਲ ਉਤੇ ਸ.ਗੁਰਮਿੰਦਰ ਸਿੰਘ ਭੁੱਲਰ ਨੂੰ ਵੱਖ ਵੱਖ ਵਿਸ਼ਿਆ ਉਤੇ ਚਰਚਾ ਕਰਦਿਆ ਆਮਤੌਰ ਤੇ ਵੇਖਿਆ ਜਾਦਾ ਹੈ ਅਤੇ ਇਸ ਪਰਿਵਾਰ ਦਾ ਸ੍ਰੀ ਅਨੰਦਪੁਰ ਸਾਹਿਬ ਵਿਚ ਇਕ ਵਿਸੇਸ਼ ਰੁਤਵਾ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਤੋਂ ਅਸੀਂ ਕਈਵਾਰ ਸੇਧ ਲਈ ਹੈ। ਕੈਪਟਨ ਗੁਰਚਰਨ ਸਿੰਘ ਭੁੱਲਰ ਨੇ ਆਪਣੇ 94 ਸਾਲ ਦੇ ਜੀਵਨ ਨੂੰ ਬੇਹਤਰੀਨ ਢੰਗ ਨਾਲ ਗੁਜਾਰਿਆ ਹੈ। 21 ਜਨਵਰੀ ਨੂੰ ਉਹਨਾਂ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਹਰ ਰਾਏ ਸਾਹਿਬ ਪ੍ਰਬੰਧਕ ਸੰਤ ਜੋਗਿੰਦਰ ਸਿੰਘ ਜੀ ਡਮੇਲੀ ਵਾਲੇ ਨੇੜ ਦੀਪ ਨਰਸਿੰਗ ਹੋਮ ਲੋਧੀਪੁਰ ਰੋਡ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਵੇਗੀ। ਅੱਜ ਭੁੱਲਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆ ਵਿਚ ਸ. ਹਰਜੀਤ ਸਿੰਘ ਜੀਤਾ, ਸ.ਪ੍ਰੇਮ ਸਿੰਘ ਬਾਸੋਵਾਲ,ਸ੍ਰੀ ਰਮੇਸ਼ ਚੰਦਰ ਦਸਗੁਰਾਈ, ਸ.ਹਰਬੰਸ ਲਾਲ ਮਹਿਦਲੀ, ਸ.ਗੁਰਚਨ ਸਿੰਘ ਬੱਡਲ, ਪ੍ਰਿੰਸੀਪਲ ਸ.ਸਵਰਨ ਸਿੰਘ ਲੋਧੀਪੁਰ,ਸ. ਸੁੱਚਾ ਸਿੰਘ, ਕੈਪਟਨ ਤਰਸੇਮ ਸਿੰਘ ਮਟੋਰ,ਸ. ਸਰਬਜੀਤ ਸਿੰਘ ਰੈਨੂ ਪ੍ਰਧਾਨ ਮੁੱਖੀ ਅਧਿਕਾਰ ਸੰਗਠਨ ਸ੍ਰੀ ਅਨੰਦਪੁਰ ਸਾਹਿਬ, ਸ.ਰਜਿੰਦਰ ਸਿੰਘ, ਸ.ਸੰਦੀਪ ਸਿੰਘ ਆਦਿ ਹਾਜਰ ਸਨ।

WRITTEN BY