Skip to content
Independent perspectives. Global stories.
BREAKING

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਦੇਹਲਾ ਸ਼ੀਹਾਂ ਵਿਖੇ ਮਿਸਾਲ ਮਾਰਚ

Share this story

ਮੂਨਕ, 17 ਜਨਵਰੀ (ਕੁਲਵੰਤ ਸਿੰਘ ਦੇਹਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਦੇਹਲਾ ਸ਼ੀਹਾਂ ਇਕਾਈ ਵਲੋਂ ਰਾਤ ਨੂੰ ਮਿਸਾਲ ਮਾਰਚ ਕੀਤਾ ਗਿਆ 22 ਜਨਵਰੀ ਤੋਂ 26 ਤਕ ਲਗਣ ਵਾਲੇ ਧਰਨੇ ਦੇ ਸੰਬੰਧ ਅਤੇ ਧਰਨੇ ਵਿਚ ਵਧ ਤੋਂ ਵਧ ਲੋਕਾਂ ਸਮੂਲੀਅਤ ਕਰਨ ਲਈ ਇਹ ਮਿਸਾਲ ਮਾਰਚ ਕੀਤਾ ਗਿਆ ਇਸ ਮੌਕੇ ਤੇ ਸੁਖਦੇਵ ਸ਼ਰਮਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਤੋਂ ਪਹਿਲਾਂ ਆਪਣੀ ਸਤਾ ਦੀ ਕੁਰਸੀ ਵਾਸਤੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੀਤੇ ਵਾਅਦੇ ਤੋਂ ਮੁਕਰ ਰਹੀ ਹੈ । ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਕਿਸਾਨਾਂ ਦੀ ਮੁਕੰਮਲ ਕਰਜ਼ਾ-ਮੁਕਤੀ ਦੇ ਚੋਣ-ਵਾਅਦੇ ਤੋਂ ਭਜ ਚੁਕੀ ਹੈ। ਪਹਿਲਾਂ ਤਾਂ 5 ਏਕੜ ਤਕ ਮਾਲਕੀ ਵਾਲੇ ਕਿਸਾਨਾਂ ਦੇ ਸਿਰਫ ਫ਼ਸਲੀ ਕਰਜੇ 2 ਲਖ ਤਕ ਦੀ ਮਾਫੀ ਦਾ ਐਲਾਨ ਕਰਕੇ ਹੋਰ ਸਾਰੇ ਜਾਨਲੇਵਾ ਕਰਜ਼ਿਆਂ ਦੀ ਮਾਫ਼ੀ ਤੋਂ ਕੋਰੀ ਨਾਂਹ ਕਰ ਦਿਤੀ। ਫੇਰ ਕੀਤੇ ਗਏ ਐਲਾਨ ਵਿਚੋਂ ਵੀ ਢਾਈ ਏਕੜ ਤੋਂ ਉਪਰ ਵਾਲੇ ਕਿਸਾਨਾਂ ਨੂੰ ਵੀ ਇਸ ਸ਼ਰਤ ਰਾਹੀਂ ਬਾਹਰ ਧਕ ਦਿਤਾ ਕਿ ਜੇਕਰ ਕੁਲ ਫ਼ਸਲੀ ਕਰਜ਼ਾ 2 ਲਖ ਤੋਂ ਉਪਰ ਹੋਇਆ ਤਾਂ ਕੋਈ ਮਾਫ਼ੀ ਨਹੀਂ ਹੋਵੇਗੀ। ਜਥੇਬੰਦੀ ਵਲੋਂ ਇਸ ਵਾਅਦਾ ਖ਼ਿਲਾਫ਼ੀ ਦੀ ਸਖਤ ਨਿਖੇਧੀ ਕੀਤੀ ਗਈ ਹੈ। ਕਿਸਾਨਾਂ ਨੇ ਆਪਣੀਆਂ ਅਹਿਮ ਮੰਗਾਂ ਬਾਰੇ ਦਸਿਆ ਕਿ ਸੂਬਾਈ, ਕੇਂਦਰੀ ਹਕੂਮਤਾਂ ਦੀਆਂ ਕਿਸਾਨ-ਮਾਰੂ ਨੀਤੀਆਂ ਕਾਰਨ ਲੈਣੇ ਪਏ ਸਰਕਾਰੀ ਤੇ ਗੈਰ-ਸਰਕਾਰੀ ਕਰਜ਼ਿਆਂ ਨੂੰ ਮੋੜਨੋਂ ਅਸਮਰਥ ਕਿਸਾਨਾਂ-ਮਜ਼ਦੂਰਾਂ ਦੇ ਸਮੁਚੇ ਕਰਜ਼ਿਆਂ ‘ਤੇ ਲਕੀਰ ਮਾਰੀ ਜਾਵੇ। ਇਹਨਾਂ ਮਜ਼ਬੂਰ ਕਿਸਾਨਾਂ-ਮਜ਼ਦੂਰਾਂ ਤੋਂ ਦਸਖਤ ਅੰਗੂਠੇ ਲਵਾ ਕੇ ਰਖੇ ਖਾਲੀ ਚੈਕ, ਪ੍ਰੋਨੋਟ, ਅਸ਼ਟਾਮ ਵਗੈਰਾ ਬੈਂਕਾਂ ਤੇ ਆੜ੍ਹਤੀਆਂ ਕੋਲੋਂ ਵਾਪਸ ਕਰਵਾਏ ਜਾਣ। ਅਜਿਹੇ ਦਸਤਾਵੇਜਾਂ ਤੇ ਵਹੀ ਖਾਤਿਆਂ ਦੀ ਕਾਨੂੰਨੀ ਮਾਨਤਾ ਖਤਮ ਕੀਤੀ ਜਾਵੇ ਅਤੇ ਕੋਰਟਾਂ ’ਚ ਲਟਕਦੇ ਅਜਿਹੇ ਕੇਸ ਵਾਪਸ ਲਏ ਜਾਣ।ਜ਼ਬਰੀ ਕਰਜ਼ਾ-ਵਸੂਲੀ ਖਾਤਰ ਗ੍ਰਿਫਤਾਰੀਆਂ, ਕੁਰਕੀਆਂ, ਨਿਲਾਮੀਆਂ, ਪੁਲੀਸ ਦਖਲ ਅਤੇ ਡੀਫਾਲਟਰ ਫੋਟੋ-ਲਿਸਟਾਂ ਦਾ ਮਾਰੂ ਸਿਲਸਿਲਾ ਖਤਮ ਕੀਤਾ ਜਾਵੇ ਸਾਰੀਆਂ ਖੇਤੀ ਜਿਣਸਾਂ ਦੇ ਲਾਹੇਵੰਦੇ ਭਾਅ ਸਵਾਮੀਨਾਥਨ ਕਮਿਸ਼ਨ ਅਨੁਸਾਰ ਕੁਲ ਲਾਗਤ ਖਰਚਿਆਂ ‘ਤੇ 50% ਮੁਨਾਫੇ ਵਾਲੇ ਮਿਥ ਕੇ ਪੂਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ। ਘਟੀਆ ਬੀਜਾਂ ਤੇ ਨਕਲੀ ਦਵਾਈਆਂ, ਖਾਦਾਂ ਕਾਰਨ ਜਾਂ ਬਿਜਲੀ ਦੇ ਮਾੜੇ ਪ੍ਰਬੰਧਾਂ ਕਾਰਨ ਜਾਂ ਕੁਦਰਤੀ ਆਫਤਾਂ ਕਾਰਨ ਤਬਾਹ ਹੋਈਆਂ ਫ਼ਸਲਾਂ ਦਾ ਪੂਰਾ ਮੁਆਵਜਾ ਔਸਤ ਝਾੜ ਦੇ ਮੁਲ ਬਰਾਬਰ ਦਿਤਾ ਜਾਵੇ। ਇਸ ਮੌਕੇ ਇਕਾਈ ਪ੍ਰਧਾਨ ਲਾਲ ਸਿੰਘ, ਧੰਨਾ ਸਿੰਘ, ਅਮਨਦੀਪ ਅਮਨਾ, ਜਗਦੇਵ ਸਿੰਘ, ਪਾਲ ਸਿੰਘ, ਸ਼ਿੰਗਾਰਾ ਸਿੰਘ ਦੇਹਲਾ, ਜਗਾ ਸਿੰਘ, ਆਦਿ ਕਿਸਾਨ ਵੀਰ ਤੋਂ ਇਲਾਵਾ ਵਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਸਨ।

WRITTEN BY