Skip to content
Independent perspectives. Global stories.
BREAKING

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਪਿੰਡ ਮਹਿਤਾ ਵਿਖੇ ਆਪਣੇ ਪੁਰਾਣੇ ਸਾਥੀਆਂ ਨਾਲ ਵਿਚਾਰ-ਵਟਾਂਦਰਾ

Share this story

ਤਪਾ ਮੰਡੀ, 16 ਜਨਵਰੀ (ਧਰਮਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਤੋਂ ਵਾਪਸ ਪਰਤਦਿਆਂ ਪਿੰਡ ਮਹਿਤਾ ਵਿਖੇ ਆਪਣੇ ਪੁਰਾਣੇ ਸਾਥੀਆਂ ਨਾਲ ਵਿਚਾਰਾਂ ਕਰਨ ਲਈ ਪਹੁੰਚੇ। ਕਿਉਂਕਿ ਨਵ ਨਿਯੁਕਤ ਪ੍ਰਧਾਨ ਭਾਈ ਲੋਂਗੋਵਾਲ ਇਸ ਹਲਕੇ ਤੋਂ ਵਿਧਾਇਕ ਹੁੰਦਿਆਂ ਹੋਇਆ ਉਹਨਾ ਦੀਆਂ ਪਿੰਡ ਮਹਿਤਾ ਦੇ ਕਈ ਪਰਿਵਾਰਾਂ ਨਾਲ ਗੂੜ੍ਹੀ ਨੇੜਤਾ ਅੱਜ ਕਾਇਮ ਹੈ। ਸੀਨੀਅਰ ਅਕਾਲੀ ਆਗੂ ਜੀਤ ਸਿੰਘ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਮੌਕੇ ਹਾਜਰੀ ਲਵਾਉਂਦਿਆਂ ਭਾਈ ਲੋਂਗੋਵਾਲ ਨੇ ਕਿਹਾ ਕਿ ਇਸ ਹਲਕੇ ਤੋਂ ਵਿਧਾਇਕ ਬਣਕੇ ਮੈਂ ਆਪਣੀ ਸਿਆਸੀ ਜਿੰਦਗੀ ਦੀ ਸ਼ੁਰੂਆਤ ਮੰਨਦਾ ਹਾਂ,ਇਸ ਹਲਕੇ ਦੇ ਲੋਕਾਂ ਦੇ ਪਿਆਰ ਨੇ ਮੈਨੂ ਮੰਤਰੀ ਪਦ ਤੱਕ ਪਹੁੰਚਾਇਆ। ਅੱਜ ਗੁਰੂ ਸਾਹਿਬ ਦੀ ਕ੍ਰਿਪਾ ਅਤੇ ਇਹਨਾਂ ਸਾਰਿਆਂ ਦੀਆਂ ਦੁਆਵਾਂ ਅਤੇ ਸਹਿਯੋਗ ਸਦਕਾ ਸਿੱਖਾਂ ਦੀ ਸਿਰਮੌਰ ਸੰਸੰਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਕੇ ਕੌਮ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਭਾਈ ਲੋਂਗੋਵਾਲ ਸਰਪੰਚ ਸ਼ਮਸ਼ੇਰ ਸਿੰਘ ਅਤੇ ਸਾਬਕਾ ਸਰਪੰਚ ਭਾਈ ਰਾਮ ਸਿੰਘ, ਬਾਬਾ ਹਰੀ ਸਿੰਘ ਸਿੱਖ ਦੇ ਗ੍ਰਹਿ ਵਿਖੇ ਵੀ ਪਹੁੰਚੇ। ਇਸ ਮੌਕੇ ਯੂਥ ਆਗੂ ਮੋਹਣਾ ਸਿੰਘ ,ਸਾਬਕਾ ਸਰਪੰਚ ਰਾਮ ਸਿੰਘ,ਸਰਪੰਚ ਸ਼ਮਸ਼ੇਰ ਸਿੰਘ, ਕਾਲਾ ਸਿੰਘ, ਮਲਕੀਤ ਸਿੰਘ ਫ਼ੌਜੀ, ਮਾਸ਼ਟਰ ਗੁਰਵਿੰਦਰ ਸਿੰਘ ਸਮੇਤ ਪਿੰਡ ਮਹਿਤਾ ਦੇ ਅਕਾਲੀ ਆਗੂ ਅਤੇ ਵਰਕਰਾਂ ਨੇ ਭਾਈ ਗੋਬਿੰਦ ਸਿਮੰਘ ਲੌਗੋਵਾਲ ਨੂੰ ਸਿਰੋਪਾਉ ਭੇਂਟ ਕੀਤਾ ਗਿਆ।

WRITTEN BY