ਮੁਕਤਸਰ, 15 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਖਿਦਰਾਣੇ ਦੀ ਢਾਬ ਦੇ ਮਹਾਨ ਸਹੀਦ ਚਾਲੀ ਮੁਕਤਿਆ ਦੀ ਯਾਦ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਪਵਿਤਰ ਧਰਤੀ ਤੇ ਮਨਾਏ ਜਾਦੇ ਮਹਾਨ ਸਹੀਦੀ ਜੋੜ ਮੇਲੇ ਤੇ ਮਾਘੀ ਦੇ ਮੌਕੇ ਲਖਾ ਦੀ ਤਦਾਰ ਦੇਸ ਵਿਦੇਸ ਦੀ ਸੰਗਤ ਸਹੀਦਾਂ ਸਿੰਘ ਦੀ ਯਾਦ ਵਿਚ ਇਕਤਰ ਹੁੰਦੀ ਹੈ।
ਦੂਰੋ ਨੇੜਿਓਂ ਉਚ ਕੋਟੀ ਦੇ ਰਾਗੀ ਢਾਡੀ ਕਵੀਸਰ ਕਥਾਵਾਚਕ ਧਰਮ ਪ੍ਰਚਾਰ ਲਈ ਪਾਹੁੰਚਦੇ ਨੇ ਇਸ ਵਾਰ ਪੰਥ ਪ੍ਰਸਿਧ ਮਜੀਠਾ ਵਾਲੀਆ ਬੀਬੀਆ ਦਾ ਰਾਗੀ ਜਥਾ ਬੀਬੀ ਅਮਨਦੀਪ ਕੌਰ ਮਜੀਠਾ ਦੀ ਅਗਵਾਈ ਵਿਚ ਪਾਹੁੰਚਿਆ ਤੇ ਗੁ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਦੀ ਹਾਜਰੀ ਭਰ ਕੇ ਸੰਗਤਾ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕੀਤਾ. ਇਸ ਕੀਰਤਨੀ ਜਥੇ ਨੇ ਦੋ ਦਿਨ ਕੀਰਤਨ ਦੀ ਹਾਜਰੀ ਭਰੀ ਤੇ ਜਥੇ ਦੇ ਪ੍ਰਚਾਰ ਤੋ ਪ੍ਰਭਾਵਿਤ ਹੋ ਕੇ ਠਮਜੀਠਾ ਵਾਲੇ ਰਾਗੀ ਜਥੇਠ ਨੂੰ ਅਗਲੇ ਸਾਲ ਲਈ ਮੁੜ ਸਦਾ ਦਿਤਾ ਗਿਆ ਹੈ, ਸਮਾਗਮ ਦੀ ਸਮਾਪਤੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਮੈਨਜਰ ਭਾਈ ਬਲਦੇਵ ਸਿੰਘ ਖਾਲਸਾ ,ਮਿਸਲ ਸਹੀਦਾ ਤਰਨਾ ਦਲ ਠਟਾ ਦੇ ਜਥੇਦਾਰ ਉਦੈ ਸਿਂਘ ਖਾਲਸਾ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਦੇ ਜਥੇਦਾਰ ਬਾਬਾ ਬੋਹੜ ਸਿੰਘ ਨੇ ਜਥੇ ਨੂੰ ਸਨਮਾਨ ਚਿੰਨ ਸਿਰੋਪਾ ਤੇ ਲੋਈ ਦੇ ਕੇ ਸਨਮਾਨਿਤ ਕੀਤਾ. ਇਸ ਮੌਕੇ ਤੇ ਭਾਈ ਨਵਦੀਪ ਸਿੰਘ ਗਿਲਜੇਵਾਲਾ ਭਾਈਗੁਰਪ੍ਰੀਤ ਸਿੰਘ ਢੋਟ ਭਾਈ ਕੰਵਰ ਨੌਨਿਹਾਲ ਸਿਂੰਘ ਭਾਈ ਸੁਰਿੰਦਰ ਸਿਂਘ ਮੰਡੇਰ ਭਾਈ ਭਗਤ ਸਿੰਘ ਬਧਨੀ ਖੁਰਦ ਬੀਬੀ ਸਿਮਰਜੀਤ ਕੌਰ ਵਿਸੇਸ ਤੌਰ ਤੇ ਹਾਜਿਰ ਸਨ।
ਮੁਕਤਸਰ ਵਿਖੇ ਮਜੀਠੇ ਵਾਲਾ ਰਾਗੀ ਜੱਥਾ ਸਨਮਾਨਿਤ



