ਮਹਿਤਪੁਰ, 15 ਜਨਵਰੀ (ਅਸ਼ੋਕ ਕੁਮਾਰ) ਸਬ ਤਹਿਸੀਲ ਮਹਿਤਪੁਰ ਦੇ ਭੰਡਾਰੀਆ ਮੰਦਿਰ ਵਿਖੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ (ਰਜਿ.)ਅਤੇ ਭੰਡਾਰੀ ਮੰਦਿਰ ਕਮੇਟੀ ਅਤੇ ਐਨ ਵੀਰਾਂ ਦੇ ਸਹਿਯੋਗ ਵਲੋ ਪਿਛਲੇ 52 ਮਹੀਨਿਆ ਤੋ ਲਗਾਤਾਰ ਮਹੀਨਾਵਾਰ ਲੋੜਵੰਦ 80 ਪਰਿਵਾਰਾ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਇਸ ਤਹਿਤ ਅੱਜ ਭੰਡਾਰੀਆ ਮੰਦਿਰ ਮਹਿਤਪੁਰ ਲੋੜਵੰਦ ਪਰਿਵਾਰਾ ਨੂੰ ਰਾਸ਼ਨ ਵੰਡਿਆਂ ਗਏ ਅਤੇ ਇਸ ਮੌਕੇ ਛੋਟੇ ਬੱਚਿਆ ਨੇ ਆਪਣੀਆ ਕਵਿਤਾਵਾ ਪੇਸ਼ ਕੀਤੀਆਂ। ਇਸ ਮੌਕੇ ਐਨ ਨਾਨਕ ਸਿੰਘ ਮੱਟੂ ਅਤੇ ਸਾਬੀ ਮੱਟੂ ਵਲੋ ਮੁੰਗਫਲੀ ਅਤੇ ਰੇਵੜੀਆ ਵੰਡੀਆਂ ਅਤੇ ਕੱਕੜ ਪਰਿਵਾਰ ਵਲੋ ਬੱਚਿਆ ਨੂੰ ਗਰਮ ਟੋਪੀਆਂ ਵੰਡੀਆ ਗਈਆਂ। ਇਸ ਸਮੇ ਰਾਜੇਸ਼ ਸੂਦ, ਜਨਕ ਰਾਜ ਸਰੋਆਂ, ਨੀਰਜ਼ ਵਰਮਾਂ, ਪੰਕਜ਼ ਵਰਮਾਂ, ਮਹਿੰਦਰ ਪਾਲ ਸਿੰਘ ਟੂਰਨਾਂ, ਮਾਸਟਰ ਲਖਵਿੰਦਰ ਸਿੰਘ ਸਮਰਾਂ, ਰਮਨ ਕੁਮਾਰ, ਹਰਵਿੰਦਰ ਭਾਟੀਆ, ਰਾਕੇਸ਼ ਸੂਦ, ਵਿੱਕੀ ਅਰੋੜਾ, ਅਨਿਲ ਸੂਦ, ਮਿੱਕੀ ਭਾਟੀਆਂ, ਬਲਕਾਰ ਸਿੰਘ ਮੱਟੂ, ਵਿਕੂਲ ਸੂਦ, ਮਾਸਟਰ ਰਾਜੇਸ਼, ਰਿੱਕੀ ਉਪਲ, ਸ਼ਾਲੂ, ਸਾਬੀ, ਮੰਗਾਂ ਭਲਵਾਨ, ਕਸ਼ਮੀਰੀ ਲਾਲ, ਦਲਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ।
ਮਹਿਤਪੁਰ ਵਿਖੇ 80 ਪਰਿਵਾਰਾਂ ਨੂੰ ਰਾਸ਼ਨ ਵੰਡਿਆ



