Skip to content
Independent perspectives. Global stories.
BREAKING

ਕਾਰ ਤੇ ਮੋਟਰਸਾਇਕਲ ਦੀ ਟੱਕਰ ਵਿੱਚ ਜਾਨੀ ਨੁਕਸਾਨ ਤੋਂ ਬਚਾਅ

Share this story

ਸ੍ਰੀ ਹਰਗੋਬਿੰਦਪੁਰ, 11 ਜਨਵਰੀ (ਚਰਨਜੀਤ ਸਿੰਘ ਚੀਮਾ)- 10 ਜਨਵਰੀ ਰਾਤ 9:30 ਵਜੇ ਪਿੰਡ ਚੀਮਾ ਖੁੱਡੀ ਤੋਂ ਆ ਰਹੀ ਇੱਕ ਮਾਟਜ ਕਾਰ ਜਿਸ ਦਾ ਨੰਬਰ ਸੀ.ਐਚ.-01 ਐਕਸ 9900 ਅਤੇ ਇੱਕ ਮੋਟਰਸਾਇਕਲ ਨੰਬਰ ਪੀ.ਬੀ.-18.ਕੇ. 1052 ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਹੈ ਜਿਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੋਟਰਸਾਇਕਲ ਸਵਾਰ ਮੋਟਰਸਾਇਕਲ ਛੱਡ ਕੇ ਫਰਾਰ ਹੋ ਗਏ। ਇਹ ਭਿਆਨਕ ਹਾਦਸਾ ਵਾਪਰਨ ਦਾ ਮੁੱਖ ਕਾਰਨ ਇਹ ਸੀ ਕਿ ਮੋਟਰਸਾਇਕਲ ਦੀ ਲਾਇਟ ਵੀ ਨਹੀਂ ਸੀ ਅਤੇ ਉਹ ਗਲਤ ਸਾਇਡ ’ਤੇ ਮੋਟਰਸਾਇਕਲ ਚਲਾ ਰਹੇ ਸਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੋਟਰਸਾਇਕਲ ਸਵਾਰ ਪਿੰਡ ਭੁੱਟੀਵਾਲ ਦੇ ਹਨ ਅਤੇ ਕਾਰ ਨੇੜਲੇ ਪਿੰਡ ਚੀਮਾ ਖੁੱਡੀ ਦੀ ਹੈ। ਪੁਲਿਸ ਵੱਲੋਂ ਕਾਰ ਅਤੇ ਮੋਟਰਸਾਇਕਲ ਕਬਜ਼ੇ ਵਿੱਚ ਲੈ ਲਏ ਹਨ।

WRITTEN BY