April 30, 2026 4:02 pm

ਵਿਕਾਸ ਕਾਰਜਾਂ ਲਈ ਜਾਰੀ ਗ੍ਰਾਂਟਾਂ ਨਿਰਧਾਰਤ ਸਮੇਂ ’ਚ ਖ਼ਰਚ ਕੀਤੀਆਂ ਜਾਣ : ਕੇ. ਪੀ

image ਜਲੰਧਰ, 21 ਜਨਵਰੀ (ਵਿੱਕੀ)-ਸਰਕਾਰ ਵੱਲੋਂ ਵੱਖ-ਵੱਖ ਕੇਂਦਰ ਸਪਾਂਸਰਡ ਸਕੀਮਾਂ ਅਧੀਨ ਜਾਰੀ ਕੀਤੇ ਜਾਂਦੇ ਪੈਸੇ ਨੂੰ ਨਿਰਧਾਰਤ ਸਮੇਂ ਵਿਚ ਖਰਚ ਕੀਤਾ ਜਾਵੇ ਤਾਂ ਜੋ ਲੋੜਵੰਦ ਲੋਕਾਂ ਨੂੰ ਇਸ ਦਾ ਲਾਭ ਪ੍ਰਾਪਤ ਹੋ ਸਕੇ। ਇਹ ਹਦਾਇਤ ਸ੍ਰੀ ਮਹਿੰਦਰ ਸਿੰਘ ਕੇ.ਪੀ. ਮੈਂਬਰ ਪਾਰਲੀਮੈਂਟ ਅਤੇ ਚੇਅਰਮੈਨ ਜ਼ਿਲ੍ਹਾ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਜ¦ਧਰ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕਮੇਟੀ ਦੀ ਤਿਮਾਹੀ ਮੀਟਿੰਗ ਦੌਰਾਨ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕੀਤੀ। ਇਸ ਮੌਕੇ ਉਨ੍ਹਾਂ ਐਮ ਪੀ ਲੈਡ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਐਕਸੀਲੇਟਰ ਰੂਰਲ ਵਾਟਰ ਸਪਲਾਈ ਪ੍ਰੋਗਰਾਮ, ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ, ਇੰਦਰਾ ਆਵਾਸ ਯੋਜਨਾ, ਮਿਡ-ਡੇ-ਮੀਲ ਸਕੀਮ, ਸਰਵ ਸਿੱਖਿਆ ਅਭਿਆਨ, ਮਗਨਰੇਗਾ, ਰਾਸ਼ਟਰੀ ਮਾਧਿਆਮਿਕ ਸਿੱਖਿਆ ਅਭਿਆਨ, ਨੈਸ਼ਨਲ ਰੂਰਲ ਲਾਈਵਲੀ ਹੁੱਡ ਮਿਸ਼ਨ, ਨੈਸ਼ਨਲ ਰੂਰਲ ਹੈਲਥ ਮਿਸ਼ਨ, ਡੀ ਆਰ ਡੀ ਏ ਐਡਮਨਿਸਟ੍ਰੇਸ਼ਨ, ਸਰਵ ਪੱਖੀ ਵਾਟਰ ਸ਼ੈਡ ਮੈਨੇਜਮੈਂਟ ਪ੍ਰੋਗਰਾਮ, ਰਾਜੀਵ ਗਾਂਧੀ ਗ੍ਰਾਮੀਣ ਵਿਣੁੱਤੀਕਰਨ ਯੋਜਨਾ ਅਤੇ ਨੈਸ਼ਨਲ ਲੈਂਡ ਰਿਕਾਰਡ ਆਧੁਨਿਕੀਕਰਨ ਪ੍ਰੋਗਰਾਮਾਂ ਆਦਿ ਤਹਿਤ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਮੁਕੰਮਲ ਹੋਏ ਕੰਮਾਂ ਦੇ ਵਰਤੋਂ ਸਰਟੀਫਿਕੇਟ ਵੀ ਭੇਜਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਵਿਕਾਸ ਕਾਰਜਾਂ ਲਈ ਹੋਰ ਗਰਾਂਟਾਂ ਜਾਰੀ ਕੀਤੀਆਂ ਜਾ ਸਕਣ। ਉਨ੍ਹਾਂ ਹਦਾਇਤ ਕੀਤੀ ਕਿ ਐਮ ਪੀ ਲੈਡ ਅਧੀਨ 4.5 ਕਰੋੜ ਰੁਪਏ ਦੇ ਨਵੇਂ ਐਸਟੀਮੇਟ ਅਗਲੇ 15 ਦਿਨਾਂ ਵਿਚ ਤਿਆਰ ਕਰਕੇ ਭੇਜੇ ਜਾਣ ਤਾਂ ਜੋ ਹੋਰ ਗ੍ਰਾਂਟਾਂ ਜਾਰੀ ਕੀਤੀਆਂ ਜਾ ਸਕਣ। ਉਨ੍ਹਾਂ ਮਿੱਡ-ਡੇ-ਮੀਲ ਵਿਚ ਬੱਚਿਆਂ ਨੂੰ ਪੌਸ਼ਟਿਕ ਭੋਜਨ ਦੇਣ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਹੋਰ ਅਧਿਕਾਰੀਆਂ ਨੂੰ ਇਸ ਦੀ ਸਮੇਂ ਸਮੇਂ ਤੇ ਚੈਕਿੰਗ ਕਰਨ ਲਈ ਕਿਹਾ ਤਾਂ ਜੋ ਬੱਚਿਆਂ ਨੂੰ ਸਾਫ ਸੁਥਰਾ ਤੇ ਚੰਗਾ ਖਾਣਾ ਮਿਲ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਬਣਨ ਵਾਲੀਆਂ ਸੜਕਾਂ ਦੀ ਕੁਆਲਟੀ ਚੰਗੀ ਹੋਣੀ ਚਾਹੀਦੀ ਹੈ ਜਿਸ ਦੀ ਚੈਕਿੰਗ ਐਸ.ਡੀ.ਐਮ. ਅਤੇ ਵਿਭਾਗੀ ਐਕਸੀਅਨ ਸਾਂਝੇ ਤੌਰ ’ਤੇ ਕਰਿਆ ਕਰਨ। ਇਸ ਮੌਕੇ ਪਿਛਲੀ ਮੀਟਿੰਗ ਦੌਰਾਨ ਕੀਤੇ ਫ਼ੈਸਲਿਆਂ ਸਬੰਧੀ ਕੀਤੀ ਕਾਰਵਾਈ ਬਾਰੇ ਹਾਊਸ ਨੂੰ ਜਾਣੂ ਕਰਵਾਇਆ ਗਿਆ। ਐਕਸੀਅਨ ਪੰਚਾਇਤੀ ਰਾਜ ਨੇ ਹਾਊਸ ਨੂੰ ਦੱਸਿਆ ਕਿ ਨੂਰਮਹਿਲ ਸਟੇਸ਼ਨ ਤੋਂ ਨੂਰਮਹਿਲ ਮੇਨ ਸੜਕ ਤੱਕ ਰਿਪੇਅਰ ਲਈ ਐਮ ਪੀ ਲੈਂਡ ਫੰਡ ਵਿਚੋਂ ਲੋੜੀਂਦੇ ਫੰਡ ਜਾਰੀ ਕਰਨ ਲਈ 17 ਲੱਖ 28 ਹਜ਼ਾਰ ਦਾ ਐਸਟੀਮੇਟ ਤਿਆਰ ਕਰਕੇ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਐਕਸੀਅਨ ਪ੍ਰਾਂਤਕ ਮੰਡਲ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਦੀ ਉਸਾਰੀ ਦਾ 35 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ ਅਤੇ ਬਾਕੀ ਜਾਰੀ ਹੈ। ਇਸ ਮੌਕੇ ਸ੍ਰੀ ਕੇ. ਪੀ ਨੇ ਸਮੂਹ ਕਾਰਜਕਾਰੀ ਏਜੰਸੀਆਂ ਨੂੰ ਐਮ. ਪੀ ਲੈਡ ਸਕੀਮ ਅਧੀਨ ਸ਼ੁਰੂ ਹੋਏ ਕੰਮਾਂ ਦਾ ਮੌਕੇ ’ਤੇ ਬੋਰਡ ਲਗਾਉਣ ਲਈ ਕਿਹਾ ਗਿਆ, ਜਿਸ ਵਿਚ ਕੰਮ ਲਈ ਮਨਜ਼ੂਰ ਹੋਈ ਗ੍ਰਾਂਟ ਕਾਰਜਕਾਰੀ ਏਜੰਸੀ, ਕੰਮ ਸ਼ੁਰੂ ਹੋਣ ਦੀ ਮਿਤੀ ਅਤੇ ਖ਼ਤਮ ਹੋਣ ਦੀ ਮਿਤੀ ਬਾਰੇ ਵੇਰਵਾ ਦਰਸਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਫੋਟੋਆਂ ਸਮੇਤ ਭੇਜੀ ਜਾਵੇ।

Send this to a friend