April 30, 2026 6:18 pm

ਹਰਿਆਣਾ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਖਤਮ

47902 ਚੰਡੀਗੜ੍ਹ, 21 ਜਨਵਰੀ (ਵਿਸ਼ਵ ਵਾਰਤਾ) : ਹਰਿਆਣਾ ਸਰਕਾਰ ਨਾਲ ਹੋਈ ਸਫਲ ਮੀਟਿੰਗ ਤੋਂ ਬਾਅਦ ਅੱਜ ਹਰਿਆਣਾ ਰੋਡਵੇਜ਼ ਕਰਮਚਾਰੀ ਤਾਲਮੇਲ ਕਮੇਟੀ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਇਸ ਮੀਟਿੰਗ ਵਿਚ ਹਰਿਆਣਾ ਸਰਕਾਰ ਵੱਲੋਂ ਉਦਯੋਗ ਮੰਤਰੀ ਰਣਦੀਪ ਸਿੰਘ ਸੁਰਜੇਵਾਲਾ, ਟਰਾਂਸਪੋਰਟ ਮੰਤਰੀ ਆਫਤਾਬ ਅਹਿਮਦ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਆਰ.ਐਸ. ਦੂਨ ਅਤੇ ਧਰਮਵੀਰ ਗੋਯਤ ਸ਼ਾਮਲ ਸਨ, ਜਦੋਂ ਕਿ ਹਰਿਆਣਾ ਰੋਡਵੇਜ ਕਰਮਚਾਰੀ ਤਾਲਮੇਲ ਕਮੇਟੀ ਵੱਲੋਂ ਆਲ ਹਰਿਆਣਾ ਰੋਡਵੇਜ਼ ਵਰਕਰ ਯੂਨੀਅਨ, ਹਰਿਆਣਾ ਰੋਡਵੇਜ ਸੰਯੁਕਤ ਕਰਮਚਾਰੀ ਸੰਘ, ਰੋਡਵੇਜ਼ ਕਰਮਚਾਰੀ ਯੂਨੀਅਨ ਹਰਿਆਣਾ, ਹਰਿਆਣਾ ਰੋਡਵੇਜ਼ ਵਰਕਰਜ਼ ਯੂਨੀਅਨ ਇੰਟਕ, ਹਰਿਆਣਾ ਰੋਡਵੇਜ਼ ਮਿਨਿਸਟਰੀਅਲ ਸਟਾਫ ਐਸੋਸੀਏਸ਼ਨ ਦੇ ਪ੍ਰਤੀਨਿੱਧ ਸ਼ਾਮਲ ਸਨ।
ਇਸ ਮੌਕੇ ਹਰਿਆਣਾ ਸਰਕਾਰ ਦੇ ਉਦਯੋਗ ਮੰਤਰੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਇਹ ਮੀਟਿੰਗ ਚੰਗੇ ਮਾਹੋਲ ਵਿਚ ਹੋਈ ਅਤੇ ਮੀਟਿੰਗ ਵਿਚ ਮੁੱਦਿਆਂ ’ਤੇ ਆਮ ਸਹਿਮਤੀ ਬਣੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਰੋਡਵੇਜ਼ ਦੇ ਕਰਮਚਾਰੀ ਤਾਲਮੇਲ ਕਮੇਟੀ ਦੇ ਮੈਂਬਰਾਂ ਦੇ ਨਾਲ ਬੀਤੇ ਦਿਨ ਗੱਲਬਾਤ ਹੋਈ ਸੀ, ਜਿਸ ਵਿਚ ਕੁਝ ਮੁੱਦਿਆਂ ਨੂੰ ਲੈ ਕੇ ਆਮ ਸਹਿਮਤੀ ਨਹੀਂ ਬਣ ਸਕੀ ਸੀ, ਪ੍ਰੰਤੂ ਅੱਜ ਸਹਿਮਤੀ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਹਿਮਤੀ ਹੋਣ ਦੇ ਬਾਅਦ ਅੱਜ ਹਰਿਆਣਾ ਰੋਡਵੇਜ਼ ਕਰਮਚਾਰੀ ਤਾਲਮੇਲ ਕਮੇਟੀ ਨੇ ਦੋ ਰੋਜ਼ਾ ਹੜਤਾਲ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦਾ ਹਮੇਸ਼ਾ ਹੀ ਨਰਮ ਰਵੱਈਆ ਰਿਹਾ ਹੈ ਅਤੇ ਸਹਿਮਤੀ ਦੇ ਬਾਅਦ ਇਕ ਜਨਵਰੀ, 2003 ਦੇ ਉਪਰੰਤ ਅੱਜ ਤੱਕ ਭਾਰਤੀ ਕੀਤੇ ਗਏ ਸਾਰੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਉਨ੍ਹਾਂ ਦੀ ਨਿਯੁਕਤੀ ਦੀ ਮਿਤੀ ਤੋਂ ਰੈਗੂਲਰ ਵੇਤਨਮਾਨ ਦਿੱਤਾ ਜਾਵੇਗਾ ਅਤੇ ਇਕ ਜਨਵਰੀ, 2014 ਨੂੰ ਨਿਰਧਾਰਤ ਮਿਤੀ ਮੰਨਕੇ, ਅਜਿਹੇ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਨਿਯੁਕਤੀ ਦੀ ਮਿਤੀ ਤੋਂ ਰੈਗੂਲਰ ਵੇਤਨਮਾਨ ਦੇ ਆਧਾਰ ’ਤੇ ਏਸੀਪੀ ਤੇ ਸਾਲਾਨਾ ਵੇਤਨ ਵਾਧਾ ਦੇ ਕੇ ਉਨ੍ਹਾਂ ਦਾ ਵੇਤਨ ਨਿਰਧਾਰਤ ਕੀਤਾ ਜਾਵੇਗਾ। ਸ੍ਰੀ ਸੁਰਜੇਵਾਲਾ ਨੇ ਦੱਸਿਆ ਕਿ ਸਾਰੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਡਰਾਈਵਰ ਤੇ ਕੰਡਕੰਟਰ ਦਾ ਵੇਤਨਮਾਨ ਹੀ ਦਿੱਤਾ ਜਾਵੇਗਾ। ਇਕ ਜਨਵਰੀ, 2003 ਦੇ ਬਾਅਦ ਨਿਯੁਕਤ ਕੀਤੇ ਗਏ ਸਾਰੇ ਡਰਾਈਵਰ ਤੇ ਕੰਡਕਟਰ, ਜੋ ਉਪਰੋਕਤ ਲਾਭ ਦੇ ਪਾਤਰ ਹੋਣਗੇ, ਉਹ ਇਸ ਸਹਿਮਤੀ ਦੇ ਤਹਿਤ ਨਿਯੁਕਤ ਕੀਤੀ ਮਿਤੀ ਤੋਂ 31 ਦਸੰਬਰ, 2013 ਤੱਕ ਵੇਤਨ ਦਾ ਬਕਾਇਆ ਨਹੀਂ ਲੈਣਗੇ। ਇਸ ਸਮਝੌਤੇ ਦੇ ਤਹਿਤ ਪੇ-ਸਕੇਲ ਦੇ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਖੰਡਪੀਠ ਦੇ ਵੱਲੋਂ ਦਿੱਤੇ ਗਏ ਫੈਸਲੇ ਨੂੰ ਚੁਣੌਤੀ ਦਿੱਤੇ ਜਾਣ ਵਾਲੀ ਉਚਤਿਮ ਅਦਾਲਤ ਵਿਚ ਦਾਇਰ ਵਿਸ਼ੇਸ਼ ਜਾਚਿਕਾ ਹਰਿਆਣਾ ਸਰਕਾਰ ਵਾਪਸ ਲਵੇਗੀ, ਬਸ਼ਰਤ ਸਾਰੇ ਲਾਭ ਪਾਤਰ ਡਰਾਈਵਰ ਤੇ ਕੰਡਕਟਰ ਉਪਰੋਕਤ ਸਮਝੌਤੇ ਦਾ ਸਹੁੰ ਪੱਤਰ ਤੇ ਸਰਕਾਰ ਦੇ ਆਲਾ ਅਧਿਕਾਰੀ ਵੀ ਇਯ ਸਮਝੌਤੇ ਦਾ ਸਹੁੰ ਪੱਤਰ ਉਚ ਅਦਾਲਤ ਵਿਚ ਸਮਝੌਤੇ ਦੇ ਤੌਰ ’ਤੇ ਪ੍ਰਸਤੂਤ ਕਰਨਗੇ ਅਤੇ ਸਮਝੌਤੇ ਦੇ ਆਧਾਰ ’ਤੇ ਵਿਸ਼ੇਸ਼ ਜਾਚਿਕਾਂ ਨੂੰ ਵਾਪਸ ਲਿਆ ਜਾਵੇਗਾ। ਵਿਸ਼ੇਸ਼ ਜਾਚਿਕਾਂ ਨੂੰ ਵਾਪਸ ਲੈਣ ਦੇ ਉਪਰੰਤ ਹੀ ਇਕ ਜਨਵਰੀ, 2014 ਦੀ ਨਿਰਧਾਰਤ ਮਿਤੀ ਤੋਂ ਸਾਰੇ ਕਰਮਚਾਰੀ ਰੇਗੂਲਰ ਵੇਤਨਮਾਨ ਦੇ ਪਾਤਰ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਫੈਸਲੇ ਨਾਲ ਲਗਭਗ 8200 ਕਰਮਚਾਰੀਆਂ ਨੂੰ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਨਿੱਜੀ ਬੱਸ ਰੂਟ ਪਰਮਿਟ ਦੇਣ ਦੇ ਵਿਸ਼ੇ ’ਤੇ ਤਾਲਮੇਲ ਕਮੇਟੀ ਆਪਣੇ ਸੁਝਾਅ ਤੇ ਇਤਰਾਜ ਸਰਕਾਰ ਵੱਲੋਂ ਗਠਿਤ ਕਮੇਟੀ  ਨੂੰ ਲਿਖਤੀ ਤੌਰ ’ਤੇ ਦੇਵੇਗੀ ਜਿਸ ’ਤੇ ਕਮੇਟੀ ਵੱਲੋਂ ਉਚਿਤ ਵਿਚਾਰ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਸਾਰੀਆਂ ਹੋਰ ਮੰਗਾਂ ’ਤੇ ਸਰਕਾਰ ਵੱਲੋਂ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਆਫਤਾਬ ਅਹਿਮਦ ਅਤੇ ਰਾਜ ਸਰਕਾਰ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ ਅਤੇ ਮਨ ਵੀ ਖੁੱਲ੍ਹਾ ਹੈ, ਕਿਉਂਕਿ ਕਰਮਚਾਰੀ ਸਰਕਾਰ ਵਿਚ ਪਰਿਵਾਰ ਦੇ ਮੈਂਬਰ ਹਨ। ਇਸ ਮੀਟਿੰਗ ਵਿਚ ਅੱਜ ਤਾਲਮੇਲ ਕਮੇਟੀ ਨੇ ਸੋਚ ਦਾ ਫੈਸਲਾ ਲਿਆ ਹੈ। ਇਸ ਮੌਕੇ ’ਤੇ ਹੋਰ ਕਰਮਚਾਰੀ ਸੰਗਠਨਾਂ ਦੇ ਹੜਤਾਲ ’ਤੇ ਜਾਣ ਦੇ ਸਬੰਧ ਵਿਚ ਪੁੱਛੇ ਗਏ ਪ੍ਰਸ਼ਨ ਦੇ ਉ¤ਤਰ ਵਿਚ ਉਨ੍ਹਾਂ ਕਿਹਾ ਕਿ ਜੋ ਵੀ ਸੰਗਠਨ ਸਰਕਾਰ ਨਾਲ ਗੱਲਬਾਤ ਕਰੇਗਾ, ਸਰਕਾਰ ਉਸ ਨਾਲ ਗੱਲਬਾਤ ਦੇ ਲਈ ਤਿਆਰ ਹੈ। ਇਸ ਮੌਕੇ ’ਤੇ ਟਰਾਂਸਪੋਰਟ ਮੰਤਰੀ ਸ੍ਰੀ ਆਫਤਾਬ ਅਹਿਮਦ ਨੇ ਕਿਹਾ ਕਿ ਜੋ ਵੀ ਮੁੱਦੇ ਹਨ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ’ਤੇ ਦੋ ਰੋਜ਼ਾ ਸੂਬਾ ਪੱਧਰੀ ਹੜਤਾਲ ਨੂੰ ਵਾਪਸ ਲੈਣ ਦਾ ਐਲਾਨ ਕਰਦੇ ਹੋਏ ਹਰਿਆਣਾ ਰੋਡਵੇਜ਼ ਕਰਮਚਾਰੀ ਤਾਲਮੇਲ ਕਮੇਟੀ ਦੇ ਮੈਂਬਰ ਦਲਬੀਰ ਨੇਹਰਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਨਾਲ ਗੱਲਬਾਤ ਹੋਈ, ਜਿਸ ਵਿਚ ਸਾਕਾਰਾਤਮਿਕ ਯਤਨ ਕਰਦੇ ਹੋਏ ਮੁੱਦਿਆਂ ’ਤੇ ਆਮ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਰੋਡਵੇਜ਼ ਦੇ ਲਗਭਗ 8200 ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਮਰਸ਼ਾਲਾ ਦੇ ਕੁਝ ਕਰਮਚਾਰੀਆਂ ਨੂੰ ਵੀ ਪੱਕਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੋਨਸ ਦੇ ਪ੍ਰਤੀ ਵੀ ਸਰਕਾਰ ਨੇ ਨੀਤੀ ਨਿਰਧਾਰਤ ਕਰਨ ਦੇ ਲਈ ਉਨ੍ਹਾਂ ਵਿਸ਼ਵਾਸ ਦਿਵਾਇਆ ਹੈ । ਉਨ੍ਹਾਂ ਦੱਸਿਆ ਕਿ ਏਸੀਪੀ ਤੇ ਹੋਰ ਦੇ ਸਬੰਧ ਵਿਚ ਤੁਰਟੀਆਂ ਨੂੰ ਦੂਰ ਕੀਤਾ ਜਾਵੇਗਾ।

Send this to a friend