ਸ੍ਰੀ ਚਮਕੌਰ ਸਾਹਿਬ, 8 ਜਨਵਰੀ (ਅਮਰਜੀਤ ਸਿੰਘ ਕਲਸੀ)- ਭਗਵਾਨ ਸ਼੍ਰੀ ਵਿਸ਼ਵਕਰਮਾ ਭਵਨ ਵਲੋਂ ਸ਼੍ਰੀ ਹਰਿਮੰਦਰ ਸਾਹਿਬ ਨੂੰ ਯਾਤਰਾ ਰਵਾਨਾ ਹੋਈ। ਜਿਸਨੂੰ ਮੌਜੂਦਾ ਕੌਂਸਲਰ ਸ: ਅਮਨਦੀਪ ਸਿੰਘ ਮਾਂਗਟ ਅਤੇ ਸਾਬਕਾ ਨਗਰ ਪੰਚਾਇਤ ਸ਼੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਅਤੇ ਕੌਂਸਲਰ ਸ: ਕਿਰਪਾਲ ਸਿੰਘ ਗਿੱਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਭਗਵਾਨ ਸ਼੍ਰੀ ਵਿਸ਼ਵਕਰਮਾ ਭਵਨ ਕਮੇਟੀ ਦੇ ਜਨਰਲ ਸਕੱਤਰ ਅਤੇ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਲਸੀ ਦੀ ਅਗਵਾਈ ਹੇਠ ਰਵਾਨਾ ਹੋਈ। ਦਰਬਾਰ ਸਾਹਿਬ ਨਤਮਸਤਕ ਕਰਕੇ ਪਰਤੀਆਂ ਸੰਗਤਾਂ ਨੇ ਦੱਸਦੇ ਹੋਏ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਿਲ੍ਹਿਆਂਵਾਲੇ ਬਾਗ ਵਿੱਚ ਸ਼ਹੀਦਾਂ ਦੀ ਅਮਰ ਜੋਤ ਅਤੇ ਸ਼ਹੀਦੀ ਖੂਹ ਦੇ ਦਰਸ਼ਨ ਵੀ ਕੀਤੇ। ਵਾਪਸ ਪਰਤ ਦੀਆਂ ਸੰਗਤਾਂ ਨੇ ਜੰਗ-ਏ-ਆਜ਼ਾਦੀ ਮੈਮੋਰੀਅਲ ਜ¦ਧਰ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਬਣੀ ਮਜਾਰ, ਸ਼ਹੀਦ ਊਧਮ ਸਿੰਘ ਅਦਾਲਤ ਦਾ ਦ੍ਰਿਸ਼, ਬਾਬਾ ਗੁਰਦਿੱਤ ਸਿੰਘ ਦਾ ਕਾਮਾਗਾਟਾਮਾਰੂ ਜ਼ਹਾਜ਼, ਕੂਕਾ ਲਹਿਰ, ਗਦਰ ਲਹਿਰ, ਨੌਜਵਾਨ ਭਾਰਤ ਸਭਾ ਅਤੇ ਸ਼ਹੀਦਾਂ ਨੂੰ ਸਮਰਪਿਤ ਫਿਲ਼ਮ ਦੇਖ ਕੇ ਭਾਵੁਕ ਹੋਈਆਂ। ਸੰਗਤਾਂ ਨੇ ਅਜਿਹੇ ਵੱਡਮੁੱਲੇ ਇਤਿਹਾਸ ਦੀ ਯਾਦਗਾਰ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸ: ਜਸਵੀਰ ਸਿੰਘ, ਵਾਇਸ ਪ੍ਰਧਾਨ ਵਿਸ਼ਵਕਰਮਾ ਭਵਨ ਕਮੇਟੀ, ਹਰਨੇਕ ਸਿੰਘ ਭੂਰਾ, ਗੁਰਸਿਮਰਨ ਸਿੰਘ ਰਾਏਪੁਰ, ਮਾਸਟਰ ਬਲਦੇਵ ਸਿੰਘ ਪ੍ਰਧਾਨ ਸ: ਜੱਸਾ ਸਿੰਘ ਰਾਮਗੜ੍ਹੀਆ ਕਮੇਟੀ, ਜਗਜੀਤ ਸਿੰਘ ਵੈਦ, ਸੁਖਮਨੀ, ਗੁਰਕਿਰਤ, ਰਣਜੀਤ ਕੌਰ ਘਟੌੜਾ, ਕੁਲਦੀਪ ਕੌਰ, ਗੁਰਪ੍ਰੀਤ ਕੌਰ, ਰਾਜਿੰਦਰ ਕੌਰ, ਤਰਨਵੀਰ ਸਿੰਘ ਮਾਵੀ ਆਦਿ ਸ਼ਾਮਲ ਸਨ।
ਭਗਵਾਨ ਸ਼੍ਰੀ ਵਿਸ਼ਵਕਰਮਾ ਭਵਨ ਕਮੇਟੀ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਕਰਵਾਈ ਗਈ



