ਰਾਮਪੁਰਾ ਫੂਲ, 7 ਜਨਵਰੀ (ਮਨਦੀਪ ਢੀਂਗਰਾ)- ਕਰਜ਼ਾ ਮੁਆਫੀ ਦੀਆਂ ਲਿਸਟਾਂ ਜਾਰੀ ਹੋਣ ਦੇ ਬਾਵਜੂਦ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਾਣਕਾਰੀ ਮੁਤਾਬਕ ਪਿੰਡ ਜੇਠੂਕੇ ਦੇ ਕਿਸਾਨ ਤੇਜਾ ਸਿੰਘ ਨੇ ਕਰਜ਼ੇ ਤੇ ਧਮਕੀਆਂ ਤੋਂ ਦੁਖੀ ਹੋ ਕੇ ਰੇਲ ਗ¤ਡੀ ਅ¤ਗੇ ਛਾਂਲ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਇਸ ਮਾਮਲੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕ¤ਦਾ ਦੇ ਬਲਾਕ ਰਾਮਪੁਰਾ ਦੇ ਪ੍ਰਧਾਨ ਬਲਵਿੰਦਰ ਸਿੰਘ ਫੌਜੀ ਜੇਠੂਕੇ ਨੇ ਮੰਗ ਕੀਤੀ ਕਿ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿ¤ਤੀ ਜਾਵੇ। ਜੀ.ਆਰ.ਪੀ ਪੁਲਿਸ ਰਾਮਪੁਰਾ ਦਾ ਕਹਿਣਾ ਹੈ ਕਿ ਖੁਦਕਸ਼ੀ ਨੋਟ ਦੇ ਆਧਾਰ ਉਪਰ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਦੇ ਬਿਆਨਾ ਉਪਰ ਨਿਰਭੈ ਸਿੰਘ ਵਾਸੀਅਨ ਰੂੜੇਕੇ, ਸੀਰਾ ਸਿੰਘ ਵਾਸੀਅਨ ਬ¤ਲੋ ਅਤੇ ਮੰਨਾ ਵਾਸੀ ਫੂਲ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਧਰ ਭਾਕਿਯੂ ਡਕੋਦਾ ਅਤੇ ਉਗਰਾਹਾਂ ਦੇ ਕ੍ਰਮਵਾਰ ਆਗੂਆਂ ਬਲਵਿੰਦਰ ਸਿੰਘ ਫੋਜੀ ਬਲਾਕ ਪ੍ਰਧਾਨ ਅਤੇ ਬੇਅੰਤ ਸਿੰਘ ਜੈਠੂਕੇ ਬਲਾਕ ਸਕ¤ਤਰ ਨੇ ਸਪ¤ਸ਼ਟ ਕੀਤਾ ਹੈ ਕਿ ਮ੍ਰਿਤਕ ਨੂੰ ਮਰਨ ਲਈ ਮਜਬੂਰ ਕਰਨ ਅਤੇ ਜਬਰੀ ਵਸੂਲੀ ਕਰਨ ਵਾਲਿਆਂ ਦੀ ਗ੍ਰਿਫਤਾਰੀ ਤ¤ਕ ਮ੍ਰਿਤਕ ਦਾ ਸੰਸਕਾਰ ਨਹੀ ਕੀਤਾ ਜਾਵੇਗਾ। ਮ੍ਰਿਤਕ ਅਪਣੇ ਪਿ¤ਛੇ ਦੋ ਬ¤ਚੇ ਅਤੇ ਪਤਨੀ ਛ¤ਡ ਗਿਆ ਹੈ।
ਜੇਠੂਕੇ ਦੇ ਕਰਜ਼ਈ ਵਿਅਕਤੀ ਨੇ ਗੱਡੀ ਹੇਠ ਛਾਲ ਮਾਰ ਕੇ ਜਾਨ ਦਿੱਤੀ, ਮਾਮਲਾ ਦਰਜ



