May 16, 2026 12:19 am

ਪ੍ਰਕਾਸ਼ ਉਤਸਵ ਮੌਕੇ ਨਗਰ ਕੀਰਤਨ ਸਜਾਇਆ ਗਿਆ

ਪਾਤੜਾਂ, 5 ਜਨਵਰੀ (ਹਰਭਜਨ ਸਿੰਘ ਮਹਿਰੋਕ)-ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਮੋਕੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੰਜ ਪਿਆਰਿਆਂ ਦੀ ਅਗਵਾਹੀ ਵਿਚ ਸਾਹੀ ਸ਼ਾਨੋਂ ਸੋਕਤ ਨਾਲ ਆਰੰਭ ਕੀਤਾ ਗਿਆ। ਅੱਜ ਦਾ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰ ਦੇ ਜਾਖਲ ਰੋੜ, ਨਰਵਾਣਾ ਰੋੜ, ਚੁਨਾਗਰਾ ਰੋੜ, ਮੇਨ ਬਜਾਰ, ਪਟਿਆਲਾ ਰੋੜ ਅਤੇ ਸੰਗਰੂਰ ਰੋੜ ਤੋਂ ਯਾਤਰਾ ਕਰਦਾ ਹੋਇਆ ਸਪੂੰਰਨਤਾ ਗੁਰਦੂਵਾਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਵਿਖੇ ਹੋਈ। ਸੇਵਾਦਾਰਾਂ ਵੱਲੋਂ ਨਗਰ ਕੀਰਤਨ ਦੇ ਰਸਤਿੱਆਂ ਨੂੰ ਥਾਂ-ਥਾਂ ਤੋਂ ਝਾੜੂ ਨਾਲ ਸਾਫ ਕਰਕੇ ਤਿਆਰ ਕੀਤਾ ਗਿਆ ਅਤੇ ਸੈਂਟ ਛਿੜਕ ਕੇ ਰਸਤਿੱਆਂ ਨੂੰ ਨਗਰ ਕੀਰਤਨ ਲਈ ਮਹਿਕਾਇਆ ਗਿਆ। ਅੱਜ ਦਾ ਨਗਰ ਕੀਰਤਨ ਵਿਸ਼ੇਸ ਤੋਰ ਤੇ ਕੇਸਰੀ ਝੰਡਿਆ ਨਾਲ ਸੰਗਤਾਂ ਵੱਲੋਂ ਸਜਾਇਆ ਗਿਆ ਜਿੱਥੇ ਦੂਰੋਂ ਨੇੜੇਓਂ ਆਈਆਂ ਸੰਗਤਾਂ ਨੇ ਥਾਂ-ਥਾਂ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਲੰਗਰ ਲਗਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਨਗਰ ਕੀਰਤਨ ਵਿਚ ਬਾਬਾ ਗੁਰਦੇਵ ਸਿੰਘ ਰਿਸ਼ੀ, ਭਾਈ ਹਰਦੀਪ ਸਿੰਘ ਕਥਾਵਾਚਕ, ਰਾਗੀ ਹਰਭੰਸ ਸਿੰਘ, ਬਾਬਾ ਰਾਮਫਲ ਸਿੰਘ, ਬਾਬਾ ਨਿਰਮਲ ਸਿੰਘ, ਭਾਈ ਜਸਪਾਲ ਸਿੰਘ, ਭਾਈ ਰਣਜੀਤ ਸਿੰਘ, ਭਾਈ ਸਿਮਰਨ ਸਿੰਘ ਕੀਰਤਨੀ ਜਥਿਆਂ ਨੇ ਕੀਰਤਨ ਰਾਹੀ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਸੁਖਦੇਵ ਸਿੰਘ ਫੋਜੀ, ਹਰਦੀਪ ਸਿੰਘ ਸੋਹਲ, ਜੋਗਿੰਦਰ ਸਿੰਘ ਭੁੱਲਰ, ਹਰਜਿੰਦਰ ਸਿੰਘ, ਬਲਜਿੰਦਰ ਸਿੰਘ, ਰਤਨ ਸਿੰਘ ਭੁਭਾਲ, ਸੁਰਿੰਦਰ ਸਿੰਘ, ਕਰਮਜੀਤ ਸਿੰਘ, ਗੁਰਭਿੰਦਰ ਸਿੰਘ, ਲਾਭ ਸਿੰਘ,ਗੁਲਾਬ ਸਿੰਘ ਸਗੁ, ਮਹਿੰਦਰ ਸਿੰਘ ਫੋਜੀ ਤੋਂ ਇਲਾਵਾ ਭਾਰੀ ਤਾਦਾਦ ਵਿਚ ਸੰਗਤਾਂ ਹਾਜਰ ਸਨ।

Send this to a friend