ਸਰਦੂਲਗੜ੍ਹ, 2 ਜਨਵਰੀ (ਬਲਜੀਤ ਪਾਲ, ਵਿਪਨ ਗੋਇਲ)-ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਜਿਲ਼੍ਹਾ ਕੋਆਰਡੀਨੇਟਰ ਬਲਜਿੰਦਰ ਸਿੰਘ ਜੌੜਕੀਆਂ ਅੱਜ ਬੁੱਧਵਾਰ ਨੂੰ 2:10 ਵਜੇ ਬਾਅਦ ਦੁਪਹਿਰ ਭੂਗੋਲ ਵਿਸ਼ੇ ਦੇ ਠਆਫਤ-ਪ੍ਰਬੰਧਨੂ ਪਾਠ ਬਾਰੇ ਸਮੂਹ ਪੰਜਾਬ ਦੇ ਵਿਦਿਆਰਥੀਆਂ ਨੂੰ ਐਜੂ-ਸੈਟ ਰਾਂਹੀ ਲੈਕਚਰ ਦੇਣਗੇ।ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸੁਭਾਸ਼ ਚੰਦਰ ਨੇ ਇਸ ਸਬੰਧੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸੂਚਨਾ ਤਕਨੀਕ ਰਾਂਹੀ ਮਾਨਸਾ ਜਿਲ੍ਹੇ ਦੇ ਅਧਿਆਪਕ ਦੁਆਰਾ ਸਮੁੱਚੇ ਪੰਜਾਬ ਦੇ ਵਿਦਿਆਰਥੀਆਂ ਨੂੰ ਮੁਖਾਤਿਬ ਹੋਣਾ ਮਾਣ ਵਾਲੀ ਗੱਲ ਹੈ। ਵਰਣਨਯੋਗ ਹੈ ਕਿ ਐਜੂ-ਸੈਟ ‘ਤੇ ਵਿਸ਼ੇਸ਼ ਵਿਸ਼ਾ ਮਹਿਰਾਂ ਨੂੰ ਹੀ ਪੇਸ਼ ਕੀਤਾ ਜਾਂਦਾ ਹੈ ਤਾਂ ਜੋ ਸਾਰੇ ਪੰਜਾਬ ਦੇ ਵਿਦਿਆਰਥੀ ਲਾਹਾ ਲੈ ਸਕਣ।