May 17, 2026 6:00 am

ਰਜਨੀਕਾਂਤ ਨਵੇਂ ਸਾਲ ਦੇ ਮੌਕੇ ਆਪਣੀ ਰਾਜਸੀ ਪਾਰਟੀ ਬਣਾਉਣ ਦਾ ਕਰਨਗੇ ਐਲਾਨ

ਨਵੀਂ ਦਿੱਲੀ, 31 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਸਿਨੇਮਾ ਦੇ ਸੁਪਰ ਸਟਾਰ ਰਾਜਨੀਕਾਂਤ ਨੇ ਵਡਾ ਐਲਾਨ ਕੀਤਾ ਹੈ। ਉਹਨਾਂ ਨੇ ਰਾਜਨੀਤੀ ‘ਚ ਆਪਣਾ ਪੈਰ ਰਖਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਦੇਸ਼ ‘ਚ ਲੋਕਤੰਤਰ ਕਾਫੀ ਕਮਜ਼ੋਰ ਹੋ ਰਿਹਾ ਹੈ। ਉਹਨਾਂ ਤਾਮਿਲਨਾਡੂ ਦੇ ਹਾਲਤਾਂ ਦੇ ਦੁਖ ਪ੍ਰਗਟ ਕੀਤਾ।ਰਾਜਨੀਕਾਂਤ ਨੇ ਨਵੇਂ ਸਾਲ ਦੇ ਮੌਕੇ ‘ਤੇ ਸਿਆਸਤ ‘ਚ ਆਉਣ ਦਾ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਜੇਕਰ ਸਿਆਸਤ ‘ਚ ਆਉਣ ਦਾ ਫੈਸਲਾ ਉਹਨਾਂ ਨੇ ਹੁਣ ਨਾ ਲਿਆ ਤਾਂ ਉਹਨਾਂ ਨੂੰ ਆਪ ਨੂੰ ਹੀ ਬੂਰਾ ਮਹਿਸੂਸ ਹੋਵੇਗਾ। ਉਹਨਾ ਸਿਆਸਤ ਦੇ ਨਾਲ ਨਾਲ ਸਿਆਸੀ ਲੋਕਾਂ ‘ਤੇ ਵੀ ਨਿਸ਼ਾਨਾ ਕਸਿਆ। ਉਹਨਾਂ ਕਿਹਾ ਕਿ ਸਿਆਸੀ ਲੋਕ ਸਾਡੀ ਜ਼ਮੀਨ ਲੁਟ ਰਹੇ ਹਨ।ਇਸ ਨੂੰ ਬਦਲਣਾ ਪਵੇਗਾ। ਰਜਨੀਕਾਂਤ ਨੇ ਕਿਹਾ ਕਿ ਉਹ ਸੂਬੇ (ਤਾਮਿਲਨਾਡੂ) ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਬਣਾ ਕੇ ਸਾਰੀਆਂ ਸੀਟਾਂ ‘ਤੇ ਚੋਣਾਂ ਲੜਨਗੇ।

Send this to a friend