ਟਾਂਡਾ ਉੜਮੁੜ, 18 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪਿੰਡ ਤੱਲਾ ਵਿਖੇ ਬੀਤੀ ਰਾਤ ਇੱਕ ਨਸ਼ੇੜੀ ਪੁੱਤਰ ਵੱਲੋਂ ਮਮੂਲੀ ਤਕਰਾਰ ਤੋਂ ਬਾਅਦ ਆਪਣੇ ਹੀ ਪਿਉ ਦਾ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪਰਮਜੀਤ ਉਰਫ਼ ਪੰਮਾ ਪੁੱਤਰ ਸ਼ੰਕਰ ਦਾਸ ਵਜੋਂ ਹੋਈ ਹੈ। ਟਾਂਡਾ ਪੁਲਿਸ ਦੇ ਡੀ.ਐ¤ਸ.ਪੀ. ਪਿਆਰਾ ਸਿੰਘ ਤੇ ਥਾਣਾ ਮੁਖੀ ਸਤਿੰਦਰ ਕੁਮਾਰ ਚੱਢਾ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੇ ਚਚੇਰੇ ਭਰਾ ਗੁਰਦਿਆਲ ਪੁੱਤਰ ਰੱਖਾ ਰਾਮ ਦੇ ਬਿਆਨਾਂ ਦੇ ਆਧਾਰ ’ਤੇ ਪੰਮੇ ਦੇ ਪੁੱਤਰ ਸੁੱਖਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਗੁਰਦਿਆਲ ਨੇ ਦੱਸਿਆ ਕਿ ਉਸ ਦੇ ਭਰਾ ਪਰਮਜੀਤ ਦੀ ਪਤਨੀ ਬਖ਼ਸ਼ੋ ਆਪਣੇ ਛੋਟੇ ਪੁੱਤਰ ਸੁਨੀਲ ਦੇ ਨਾਲ ਪੇਕੇ ਘਰ ਰਹਿ ਰਹੀ ਹੈ। ਦੋਵਾਂ ਪਿਉ-ਪੁੱਤਰ ਵਿੱਚ ਅਕਸਰ ਝਗੜਾ ਰਹਿੰਦਾ ਸੀ ਅਤੇ ਬੀਤੀ ਰਾਤ ਵੀ ਦੋਵਾਂ ਵਿੱਚ ਨਸ਼ੇ ਦੀ ਹਾਲਤ ਵਿੱਚ ਤਕਰਾਰ ਹੋਈ ਅਤੇ ਸੁੱਖਾ ਆਪਣੇ ਪਿਤਾ ਨੂੰ ਮਾਰ ਕੇ ਫ਼ਰਾਰ ਹੋ ਗਿਆ।