May 17, 2026 1:27 pm

ਹਾਈਕਮਾਂਡ ਨੇ ਬੀਬੀ ਹੁੰਦਲ ਦੀ ਪਾਰਟੀ ਵਿੱਚ ਸੇਵਾ ਨੂੰ ਦੇਖਦੇ ਹੋਏ ਜ਼ਿਲ੍ਹੇ ਦੀ ਸੌਂਪੀ ਜ਼ਿੰਮੇਵਾਰੀ : ਰਾਜੂ ਖੰਨਾ

ਅਮਲੋਹ, 29 ਦਸੰਬਰ, (ਰਣਜੀਤ ਸਿੰਘ ਘੁੰਮਣ)- ਸ਼੍ਰੌਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਅੱਜ ਐਲਾਨੀ ਗਈ ਜੱਥੇਬੰਦੀ ਵਿੱਚ ਇਸਤਰੀ ਅਕਾਲੀ ਦਲ ਦੀ ਸੀਨੀ ਆਗੂ ਬੀਬੀ ਮਨਪ੍ਰੀਤ ਕੌਰ ਹੁੰਦਲ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਿਹਾਤੀ ਦੀ ਜਿਲ੍ਹਾ ਪ੍ਰਧਾਨ ਨਿਯੁਕਤ ਕਰਕੇ ਜਿਲ੍ਹਾ ਫਤਹਿਗੜ੍ਹ ਸਾਹਿਬ ਦੀਆਂ ਸਮੁੱਚੀਆਂ ਬੀਬੀਆਂ ਨੂੰ ਵੱਡਾ ਮਾਣ ਬਖਸ਼ਿਆ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਅੱਜ ਇਸਤਰੀ ਅਕਾਲੀ ਦਲ ਦੀ ਐਲਾਨੀ ਗਈ ਜੱਥੇਬੰਦੀ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਬੀਬੀ ਹੁੰਂਦਲ ਇਸਤਰੀ ਅਕਾਲੀ ਦਲ ਵਿੱਚ ਇੱਕ ਮਿਹਨਤੀ ਆਗੂ ਹੈ ਜਿਸਦੀ ਮਿਹਨਤ ਨੂੰ ਦੇਖਦੇ ਹੋਏ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਇਸਤਰੀ ਅਕਾਲੀ ਦਲ ਦੀ ਸੂਬਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਸੇਵਾ ਸੌਂਪੀ ਗਈ ਹੈ। ਰਾਜੂ ਖੰਨਾ ਨੇ ਬੀਬੀ ਹੁੰਦਲ ਤੋਂ ਆਸ ਪ੍ਰਗਟਾਈ ਹੈ ਕਿ ਜਿਸ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਸ਼੍ਰੌਮਣੀ ਅਕਾਲੀ ਦਲ ਦੀ ਸੇਵਾ ਉਹ ਕਰਦੇ ਆ ਰਹੇ ਹਨ, ਤੇ ਅੱਗੋਂ ਵੀ ਉਹ ਪਾਰਟੀ ਦੀ ਚੜਦੀਕਲਾ ਲਈ ਕਾਰਜ ਕਰਦੇ ਰਹਿਣਗੇ। ਬੀਬੀ ਹੁੰਦਲ ਨੂੰ ਵਧਾਈ ਦੇਣ ਅਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਨ ਵਾਲਿਆਂ ਵਿੱਚ ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਬੀਬੀ ਪਰਮਜੀਤ ਕੋਰ ਭਗੜਾਣਾ, ਸਾਬਕਾ ਚੇਅਰਮੈਨ ਕਸ਼ਮੀਰਾ ਸਿੰਘ ਸ਼ਾਹਪੁਰ, ਜੱਥੇਦਾਰ ਕੁਲਦੀਪ ਸਿੰਂਘ ਮਛਰਾਈ, ਜੱਥੇਦਾਰ ਜਰਨੈਲ ਸਿੰਘ ਮਾਜਰੀ, ਪਰਮਜੀਤ ਸਿੰਘ ਖਨਿਆਣ, ਕੁਲਦੀਪ ਸਿੰਘ ਮੁੱਢੜੀਆਂ, ਕੈਪਟਨ ਜਸਵੰਤ ਸਿੰਘ ਬਾਜਵਾ, ਕਾਹਨ ਸਿੰਘ ਝੰਬਾਲਾ, ਸੰਤੋਖ ਸਿੰਘ ਖਨਿਆਣ, ਨੰਬਰਦਾਰ ਸ਼ਰਧਾ ਸਿੰਘ ਛੰਨਾ, ਬੀਬੀ ਸਤਵਿੰਦਰ ਕੌਰ ਗਿੱਲ, ਗੁਰਦੀਪ ਸਿੰਘ ਮੰਡੋਫਲ, ਜਗਦੀਸ਼ ਸਿੰਘ ਰਾਣਾ, ਬੀਬੀ ਹਰਜੀਤ ਕੋਰ ਰਾਣੀ, ਬੀਬੀ ਜਸਵਿੰਦਰ ਕੋਰ ਬੇਬੀ, ਬੀਬੀ ਲਖਵੀਰ ਕੌਰ , ਬੀਬੀ ਉਸ਼ਾ ਪੇਸੀ, ਬੀਬੀ ਪ੍ਰਕਾਸ਼ ਕੋਰ, ਕੋਂਸਲਰ ਬੀਬੀ ਨੀਨਾ ਸ਼ਾਹੀ, ਬੀਬੀ ਪੂਨਮ ਜਿੰਦਲ, ਬੀਬੀ ਸੰਜੋਗਤਾ ਰਾਣੀ, ਬੀਬੀ ਰਵਿੰਦਰ ਰਾਣੀ ਲੁਟਾਵਾ, ਮਲਕੀਤ ਸਿੰਘ ਮਾਨਗੜ੍ਹ, ਮਨਜੀਤ ਕੌਰ ਬਰੋਂਗਾ, ਪਰਮਜੀਤ ਕੋਰ ਕੋਟਲਾ, ਗੁਰਵਿੰਦਰ ਕੌਰ ਡਡਹੇੜੀ, ਜਸਵੀਰ ਕੌਰ , ਬੀਬੀ ਗੁਰਦੀਪ ਕੌਰ , ਬੀਬੀ ਗੁਰਮੀਤ ਕੌਰ , ਬੀਬੀ ਪਰਮਜੀਤ ਕੌਰ , ਬੀਬੀ ਚਰਨਜੀਤ ਕੌਰ, ਬੀਬੀ ਸੀਮਾ ਕੌਰ ਮੰਡੀ, ਬੀਬੀ ਗੁਰਦੀਪ ਕੋਰ ਮੰਡੀ, ਬੀਬੀ ਕੁਲਦੀਪ ਕੌਰ , ਬੀਬੀ ਉਸ਼ਾ ਸਿੰਘ ਮੰਡੀ, ਬੀਬੀ ਅੰਗਰੇਜ ਕੌਰ, ਬੀਬੀ ਬਲਜੀਤ ਕੌਰ , ਲੱਖੀ ਔਜਲਾ, ਧਰਮਪਾਲ ਭੜੀ ਪੀਏ ਰਾਜੂ ਖੰਨਾ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।

Send this to a friend