19 ਜਨਵਰੀ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰੇਗੀ ਕਾਂਗਰਸ : ਬਾਜਵਾ
ਚੰਡੀਗੜ੍ਹ, 16 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਕਾਂਗਰਸ ਵੱਲੋਂ ਅੱਜ ਕੈਬਨਟ ਮੰਤਰੀ ਬਿਕਰਮ ਮਜੀਠੀਆ ਦੀ ਭੋਲਾ ਡਰੱਗ ਕਾਂਡ ’ਚ ਕਥਿਤ ਸ਼ਮੂਲੀਅਤ ਦੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਲਈ ਪੰਜਾਬ ਭਰ ਚ 12 ਤੋਂ 2 ਵਜੇ ਤੱਕ 2 ਘੰਟੇ ਦੇ ਚੱਕਾ ਜਾਮ ਕੀਤਾ। ਕਾਂਗਰਸ ਦਾ ਇਹ ਚੱਕਾ ਜਾਮ ਭਾਵੇਂ ਸਫਲ ਕਿਹਾ ਜਾ ਸਕਦਾ ਹੈ ਪਰ ਇਸ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ, ਜਗਮੀਤ ਸਿੰਘ ਬਰਾੜ ਸਮੇਤ ਕਈ ਦਿੱਗਜ ਕਾਂਗਰਸੀ ਆਗੂਆਂ ਵੱਲੋਂ ਸ਼ਮੂਲੀਅਤ ਨਹੀਂ ਕੀਤੀ ਗਈ। ਇਸ ਚੱਕਾ ਜਾਮ ਕਾਰਨ ਸੂਬਾ ਭਰ ਵਿੱਚ ਥਾਂ-ਥਾਂ ’ਤੇ ਆਵਾਜਾਈ 2 ਘੰਟੇ ਲਈ ਠੱਪ ਰਹੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਪ੍ਰਤਾਪ ਬਾਜਵਾ ਸਮੇਤ ਕਈ ਕਾਂਗਰਸੀ ਐ¤ਮ ਪੀਜ਼ ਤੇ ਵਿਧਾਇਕਾਂ ਸਣੇ ਸੀਨੀਅਰ ਆਗੂਆਂ ਵੱਲੋਂ ਇਸ ਚੱਕਾ ਜਾਮ ਦੀ ਅਗਵਾਈ ਕੀਤੀ ਗਈ ਤੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਖਿਲਾਫ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ। ਇਥੇ ਜਾਰੀ ਬਿਆਨ ’ਚ ਬਾਜਵਾ ਨੇ ਕਿਹਾ ਕਿ ਵੱਖ-ਵੱਖ ਸਥਾਨਾਂ ’ਤੇ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਦਾ ਸ਼ਾਮਿਲ ਹੋਣਾ ਨਸ਼ਾਖੋਰੀ ਖਿਲਾਫ ਪੰਜਾਬ ਦੇ ਲੋਕਾਂ ਦੇ ਗੁੱਸੇ ਦਾ ਸਬੂਤ ਹੈ। ਉਨ੍ਹਾਂ ਨੇ ਇਸ ਦੌਰਾਨ ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ ਲਈ ਅਫਸੋਸ ਜਾਹਿਰ ਕੀਤਾ ਹੈ, ਪਰ ਸੀ.ਬੀ.ਆਈ. ਜਾਂਚ ਵਾਸਤੇ ਮੁੱਖ ਮੰਤਰੀ ’ਤੇ ਦਬਾਅ ਬਣਾਉਣ ਲਈ ਸੜਕਾਂ ’ਤੇ ਉਤਰਨ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਚਿਆ ਸੀ। ਉਨ੍ਹਾਂ ਨੇ ਕਿਹਾ ਕਿ ਪੂਰੀ ਅਕਾਲੀ ਭਾਜਪਾ ਸਰਕਾਰ ਮਜੀਠੀਆ ਦੀ ਖੱਲ ਬਣਾਉਣ ’ਚ ਲੱਗੀ ਹੋਈ ਹੈ। ਸੂਬੇ ਭਰ ਵਿੱਚ ਇਹ ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤੀਪੂਰਨ ਤੇ ਸਫਲ ਰਿਹਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ (ਬਾਜਵਾ) ਖਿਲਾਫ ਅਕਾਲੀ ਦਲ ਦਾ ਪ੍ਰਦਰਸ਼ਨ ਡਰੱਗ ਰੈਕੇਟ ਵਿੱਚ ਸ਼ਾਮਿਲ ਮਜੀਠੀਆ ਤੇ ਹੋਰਨਾਂ ਦੋ ਮੰਤਰੀਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਸੀ। ਉਹ ਹੈਰਾਨ ਹਨ ਕਿ ਜਦ ਮੁੱਖ ਮੰਤਰੀ ਕੋਲ ਕਾਂਗਰਸੀ ਆਗੂਆਂ ਤੇ ਅਕਾਲੀ ਮੰਤਰੀਆਂ ਦੀ ਸ਼ਮੂਲਿਅਤ ਦੀ ਸੀ.ਬੀ.ਆਈ. ਜਾਂਚ ਦਾ ਆਦੇਸ਼ ਦੇਣ ਸਬੰਧੀ ਅਧਿਕਾਰ ਹੈ, ਤਾਂ ਫਿਰ ਪ੍ਰਦਰਸ਼ਨ ਦਾ ਕੀ ਅਧਾਰ ਸੀ? ਕਦੇ ਸੁਣਿਆ ਹੈ ਕਿ ਸੱਤਾਧਾਰੀ ਪਾਰਟੀ ਤਾਕਤ ਦਾ ਇਸਤੇਮਾਲ ਕਰਨ ਦੀ ਬਜਾਏ ਸਿਰਫ ਪ੍ਰਦਰਸ਼ਨ ਕਰ ਰਹੀ ਹੈ? ਕਾਂਗਰਸ 2002 ਤੋਂ 2007 ਵਿਚਾਲੇ ਕਾਂਗਰਸੀ ਸ਼ਾਸਨਕਾਲ ਦੌਰਾਨ ਵੀ ਨਸ਼ਾਖੋਰੀ ਦੀ ਸੀ.ਬੀ.ਆਈ. ਜਾਂਚ ਦਾ ਸਵਾਗਤ ਕਰੇਗੀ।
ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ 8 ਜਨਵਰੀ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿੱਖ ਕੇ ਡਰੱਗ ਸਕੈਂਡਲ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ, ਤਾਂ ਜੋ ਪੰਜਾਬ ਵਿੱਚ ਨਸ਼ਾ ਤਸਕਰੀ ਨੂੰ ਸ਼ਹਿ ਦੇਣ ਵਾਲੇ ਤਾਕਤਵਰ ਲੋਕ ਗ੍ਰਿਫਤਾਰ ਹੋਣ ਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਪਰ ਸੀ.ਬੀ.ਆਈ. ਜਾਂਚ ਦਾ ਆਦੇਸ਼ ਦੇਣ ਨੂੰ ਲੈ ਕੇ ਬਾਦਲ ਦੇ ਡਰ ਨੂੰ ਸਮਝਣ ਵਿੱਚ ਉਹ ਫੇਲ੍ਹ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਪੰਜਾਬ ਪੁਲਿਸ ਨੇ ਪ੍ਰਮੁੱਖ ਡਰੱਗ ਤਸਕਰ ਜਗਦੀਸ਼ ਭੋਲਾ ਵੱਲੋਂ ਦਰਸਾਏ 50 ਹੋਰਨਾਂ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ, ਤਾਂ ਇਹੋ ਰਵੱਈਆ ਮਜੀਠੀਆ ਖਿਲਾਫ ਕਿਉਂ ਨਹੀਂ ਅਪਣਾਇਆ ਗਿਆ? ਜਦ ਕਿ ਭੋਲਾ ਨੇ ਇਸ ਮਾਮਲੇ ਵਿੱਚ ਸਹੀ ਦੋਸ਼ੀ ਤੇ ਮਜੀਠੀਆ ਦੇ ਨਜਦੀਕੀ ਮਨਿੰਦਰ ਸਿੰਘ ਔਲਖ ਦਾ ਨਾਂਅ ਲਿਆ ਸੀ।
ਬਾਜਵਾ ਨੇ ਕਿਹਾ ਕਿ ਪੰਜਾਬ ਪੁਲਿਸ ਇੱਕ ਕੈਬਿਨੇਟ ਮੰਤਰੀ ਵੱਲੋਂ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ’ਤੇ ਪੁਲਿਸ ਜਾਂਚ ਲਈ ਸਿਰੈਂਡਰ ਕੀਤੇ ਬਗੈਰ ਉਸ ਦੇ ਖਿਲਾਫ ਜਾਂਚ ਨਹੀਂ ਕਰ ਸਕੇਗੀ। ਇਸ ਡਰੱਗ ਰੈਕੇਟ ’ਚ ਬਾਦਲ ਪਰਿਵਾਰ ਦੇ ਐਨ.ਆਰ.ਆਈ. ਦੋਸਤਾਂ ਸਮੇਤ ਕਈ ਅੰਤਰਰਾਸ਼ਟਰੀ ਨਸ਼ਾ ਤਸਕਰ ਸ਼ਾਮਿਲ ਪਾਏ ਗਏ ਹਨ। ਕੋਈ ਵੀ ਇਸ ਡਰੱਗ ਰੈਕੇਟ ਦੀ ਪਹੁੰਚ ਦਾ ਅੰਦਾਜਾ ਲਗਾ ਸਕਦਾ ਹੈ, ਜਿਸ ਹੇਠ 6000 ਕਰੋੜ ਰੁਪਏ ਦੇ ਨਸ਼ੇ ਬਰਾਮਦ ਕੀਤੇ ਗਏ ਹਨ ਅਤੇ ਜਗਦੀਸ਼ ਭੋਲਾ ਤੇ ਉਸ ਦੇ ਸਾਥੀਆਂ ਵੱਲੋਂ ਪਿਛਲੇ 5 ਤੋਂ 6 ਸਾਲਾਂ ਦੌਰਾਨ ਕਿੰਨੀ ਮਾਤਰਾ ਵਿੱਚ ਨਸ਼ੇ ਸਪਲਾਈ ਕੀਤੇ ਗਏ ਹੋਣਗੇ।
ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ 19 ਜਨਵਰੀ ਤੋਂ ਲੜੀਵਾਰ ਅਣਮਿੱਥੀ ਭੁੱਖ ਹੜ੍ਹਤਾਲ ਦੀ ਸ਼ੁਰੂਆਤ ਕਰੇਗੀ ਤੇ ਪਹਲੇ ਦਿਨ ਉਹ ਵਰਤ ’ਤੇ ਬੈਠਣਗੇ। ਫਿਰ ਵੀ ਮੁੱਖ ਮੰਤਰੀ ਨੇ ਮਜੀਠੀਆ ਨੂੰ ਬਚਾਉਣਾ ਜਾਰੀ ਰੱਖਿਆ ਤਾਂ ਪਾਰਟੀ ਇਸ ਵਿਰੋਧ ਨੂੰ ਵਧਾਏਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਪੁਰਾਣਾ ਰਿਕਾਰਡ ਖ਼ਰਾਬ ਹੈ, ਜਿਨ੍ਹਾਂ ਨੇ ਆਪਣੇ ਦੋ ਕੈਬਿਨੇਟ ਮੰਤਰੀਆਂ ਗੁਲਜਾਰ ਸਿੰਘ ਰਣੀਕੇ ਤੇ ਸਿਕੰਦਰ ਸਿੰਘ ਮਲੂਕਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਇਸ ਵਾਰ ਮਾਮਲਾ ਸਿਰਫ ਭ੍ਰਿਸ਼ਟਾਚਾਰ ਦਾ ਨਹੀਂ ਹੈ, ਬਲਕਿ ਇਹ ਮੁੱਦਾ ਹੋਰ ਗੰਭੀਰ ਤੇ ਚਿੰਤਾਜਨਕ ਹੈ। ਨਸ਼ਾਖੋਰੀ ਨੇ ਪੰਜਾਬ ਤਬਾਹ ਕਰ ਦਿੱਤਾ ਹੈ ਤੇ ਬਾਦਲ ਦੀ ਕੈਬਿਨੇਟ ਇਸ ਗੰਦੇ ਪੈਸੇ ਨਾਲ ਅਪਣੀਆਂ ਜੇਬ੍ਹਾਂ ਭਰ ਰਹੀ ਹੈ। ਉਨ੍ਹਾਂ ਨੇ ਇਸ ਗੱਲ ਨੂੰ ਸਿਰੇ ਤੋਂ ਖਾਰਿਜ ਕੀਤਾ ਕਿ ਸੀ.ਬੀ.ਆਈ. ਜਾਂਚ 10 ਤੋਂ 20 ਸਾਲ ਲਏਗੀ। ਐ¤ਨ.ਡੀ.ਪੀ.ਸੀ. ਐਕਟ ਹੇਠ ਅਜਿਹੇ ਸੈਂਕੜਾਂ ਮਾਮਲੇ ਹਨ, ਜਿਨ੍ਹਾਂ ’ਚ ਸਹੀ ਜਾਂਚ ਨਾ ਹੋਣ ਕਾਰਨ ਨਸ਼ਾ ਤਸਕਰ ਸਜ਼ਾ ਪਾਉਣ ਤੋਂ ਬਚ ਗਏ।