ਸੰਗਰੂਰ, 22 ਦਸੰਬਰ (ਸੰਜੀਵ ਸਿੰਗਲਾ)- ਜ਼ਿਲ੍ਹਾ ਬਾਲ ਸੁਰਖਿਆ ਅਫ਼ਸਰ ਨਵਨੀਤ ਕੌਰ ਤੂਰ ਨੇ ਦਸਿਆ ਕਿ ਨੈਸ਼ਨਲ ਕਮਿਸ਼ਨ ਪ੍ਰੋਟੈਕਸ਼ਨ ਆਫ਼ ਚਾਈਲਡ ਨਵੀ ਦਿਲੀ ਦੇ ਆਦੇਸਾਂ ਅਨੁਸਾਰ ਪੰਜਾਬ ਰਾਜ ਦੀਆਂ ਜੇਲ੍ਹਾਂ ਵਿਚ ਜੁਵੇਨਾਈਲਜ ਦੀ ਪਛਾਣ ਕਰਨ ਲਈ ਜੇਲ੍ਹਾਂ ਦੀ ਤਿਮਾਹੀ ਜਾਂਚ ਕੀਤੀ ਜਾਣੀ ਹੈ। ਜਾਂਚ ਲਈ ਜਿਲ੍ਹਾ ਬਾਲ ਸੁਰਖਿਆ ਅਫ਼ਸਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਪਧਰੀ ਕਮੇਟੀ ਬਣਾਈ ਗਈ ਜਿਸ ਵਿਚ ਬਾਲ ਭਲਾਈ ਕਮੇਟੀ, ਸਪੈਸ਼ਲ ਜ਼ੁਵੇਨਾਈਲ ਪੁਲਿਸ ਯੂਨਿਟ ਨੂੰ ਬਤੌਰ ਮੈ¤ਂਬਰ ਸਾਮਿਲ ਕੀਤਾ ਗਿਆ ਹੈ ਅਤੇ ਇਸ ਕਮੇਟੀ ਵਲੋਂ ਜਿਲ੍ਹਾ ਜੇਲ੍ਹ, ਸੰਗਰੂਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸੁਪਰਡੈਂਟ ਜਿਲ੍ਹਾ ਜੇਲ੍ਹ ਹਰਦੀਪ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਜਿਲ੍ਹਾ ਜੇਲ੍ਹ ਵਿਚ ਰਹਿ ਰਹੇ ਜੁਵੇਨਾਈਲ ਕੈਦੀਆਂ ਬਾਰੇ ਜਾਣਕਾਰੀ ਲਈ ਗਈ। ਜਿਲ੍ਹਾ ਬਾਲ ਸੁਰਖਿਆ ਅਫ਼ਸਰ ਨਵਨੀਤ ਕੌਰ ਤੂਰ ਨੇ ਜ਼ਿਲ੍ਹਾ ਜੇਲ੍ਹ ਦੀਆਂ ਮਹਿਲਾ ਕੈਦੀਆਂ ਨਾਲ ਗਲਬਾਤ ਕੀਤੀ ਅਤੇ ਉਨ੍ਹਾ ਦੇ ਬਚਿਆ ਸਬੰਧੀ ਸਮਸਿਆਵਾਂ ਸੁਣੀਆ ਗਈਆਂ। ਉਨ੍ਹਾਂ ਨੂੰ ਭਰੋਸਾ ਦਿਤਾ ਗਿਆ ਕਿ ਉਨ੍ਹਾਂ ਦੇ ਬਚਿਆ ਦੇ ਬਿਹਤਰ ਭਵਿਖ ਲਈ ਉਪਰਾਲੇ ਕੀਤੇ ਜਾਣਗੇ। ਇਸ ਦੌਰਾਨ ਐਸ.ਐਚ.ਓ ਸੰਗਰੂਰ ਪ੍ਰਿਤਪਾਲ ਸਿੰਘ, ਬਾਲ ਸੁਰਖਿਆ ਅਫ਼ਸਰ ਸਿਮਤਾ, ਜੋਤੀ ਮਲਹੋਤਰਾ, ਹਰਜੀਤ ਕੌਰ ਵੀ ਮੌਜੂਦ ਸਨ।