May 19, 2026 9:13 am

ਸੀਟੀ ਪਬਲਿਕ ਸਕੂਲ ਨੇ ਜਿੱਤੀ ਪੰਜਵੇਂ ਸਰਦਾਰਨੀ ਮਨਜੀਤ ਕੌਰ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਦੀ ਵਿਜੇਤਾ ਟਰਾਫੀ

ਜਲੰਧਰ, 22 ਦਸੰਬਰ (ਪੰਜਾਬ ਟਾਮਿਜ਼ ਬਿਊਰੋ)- ਬਿਹਤਰੀਨ ਪ੍ਰਤਿਭਾ ਦੇ ਪ੍ਰਦਰਸ਼ਨ ਨਾਲ ਸੀਟੀ ਪਬਲਿਕ ਸਕੂਲ ਦੀ ਟੀਮ ਨੇ ਲਗਾਤਾਰ ਪੰਜਵੇਂ ਸਾਲ ਵੀ ਸਰਦਾਰਨੀ ਮਨਜੀਤ ਕੌਰ ਮੈਮੋਰਿਅਲ ਕ੍ਰਿਕੇਟ ਟੂਰਨਾਮੈਂਟ ਦੀ ਵਿਜੇਤਾ ਟਰਾਫੀ ਆਪਣੇ ਨਾਂ ਕੀਤੀ, ਜਦਕਿ ਐਸਏ ਜੈਨ ਸੀਨੀਅਰ ਸੈਕੇਂਡਰੀ ਸਕੂਲ ਅੰਬਾਲਾ, ਟੀਮ ਨੇ ਰਨਰਅਪ ਟਰਾਫੀ ਆਪਣੇ ਨਾਂ ਕੀਤੀ। ਪੰਜ ਦਿਨਾਂ ਟੂਰਨਾਮੈਂਟ ਸੀਟੀ ਪਬਲਿਕ ਸਕੂਲ ਦੀ ਦੇਖਰੇਖ ਵਿੱਚ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਆਯੋਜਿਤ ਕੀਤਾ ਗਿਆ। ਇਹਨਾਂ ਤੋਂ ਵੱਖ ਖੇਡ ਦੇ ਵੱਖ-ਵੱਖ ਪਹਲੁਆਂ ਵਿੱਚ ਬਿਹਤਰ ਪੇਸ਼ਕਾਰੀ ਦੇ ਲਈ ਵਿਜੇਤਾ ਟੀਮ ਸੀਟੀ ਪਬਲਿਕ ਸਕੂਲ ਦੇ ਖਿਡਾਰਿਆਂ ਵਿੱਚੋਂ ਰਾਜਨ ਨੂੰ ਮੈਨ ਆਫ਼ ਦ ਸੀਰੀਜ਼ ਅਤੇ ਕਰਨ ਰਾਜਪੂਤ ਨੂੰ ਮੈਨ ਆਫ ਦ ਮੈਚ, ਸੀਟੀ ਪਬਲਿਕ ਸਕੂਲ ਦੇ ਪਰਮੇਸ਼ਵਰ ਪਰਮਾਰ ਨੂੰ ਬੈਸਟ ਬਾਲਰ ਅਤੇ ਐਸਏ ਜੈਨ ਸੀਨੀਅਰ ਸੈਕੇਂਡਰੀ ਸਕੂਲ ਰਾਘਵ ਨੂੰ ਬੇਸਟ ਵਿਕੇਟਕੀਪਰ ਅਤੇ ਸੀਟੀ ਪਬਲਿਕ ਸਕੂਲ ਦੇ ਆਜਮ ਮਾਜਰ ਬੈਸਟ ਬੈਟਸਮੈਨ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੈਚ ਵਿੱਚ ਪੰਜਾਬ ਕ੍ਰਿਕੇਟ ਐਸੋਸਿਏਸ਼ਨ ਤੋਂ ਸ਼੍ਰੀ ਜਵਾਹਰ ਲਾਲ ਅਤੇ ਸ਼੍ਰੀ ਸਤੀਸ਼ ਕੁਮਾਰ ਐਂਮਪਾਇਰ, ਜਦਕਿ ਸ਼੍ਰੀ ਚੇਤਨ ਸੌਂਧੀ ਕਮੈਂਟੇਟਰ ਵਜੋਂ ਸ਼ਾਮਿਲ ਸਨ। ਇਸ ਸਮਾਪਨ ਸਮਾਰੋਹ ਵਿੱਚ ਪੰਜਾਬ ਕ੍ਰਿਕੇਟ ਐਸੋਸਿਏਸ਼ਨ ਦੇ ਉਪ ਪ੍ਰਧਾਨ ਅਤੇ ਸਾਬਕਾ ਮੇਅਰ ਸ਼੍ਰੀ ਰੇਕਸ਼ ਰਾਠੋਰ, ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ, ਵਾਈਸ ਚੇਅਰਮੈਨ ਸ਼੍ਰੀ ਹਰਪ੍ਰੀਤ ਸਿੰਘ ਅਤੇ ਸੀਟੀ ਪਬਲਿਕ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀ ਵੇਦ ਵਰਤ ਪਲਾਹ ਮੁੱਖ ਮਿਹਮਾਨ ਵਜੋਂ ਹਾਜ਼ਰ ਸਨ। ਪੰਜਾਬ ਕ੍ਰਿਕੇਟ ਐਸੋਸਿਏਸ਼ਨ ਦੇ ਉਪ ਪ੍ਰਧਾਨ ਅਤੇ ਸਾਬਕਾ ਮੇਅਰ ਸ਼੍ਰੀ ਰਾਕੇਸ਼ ਰਾਠੋਰ ਨੇ ਖਿਡਾਰੀਆਂ ਵਲੋਂ ਦਿਖਾਈ ਪ੍ਰਤਿਭਾ ਦੀ ਸ਼ਲਾਘਾ ਕੀਤੀ। ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਵਿਜੇਤਾਵਾਂ ਨੂੰ ਵਧਾਈ ਦਿੱਤੀ ਅਤੇ ਇਨਾਂਮ ਵੰਡੇ।

Send this to a friend