ਛਾਜਲੀ, 22 ਦਸੰਬਰ (ਕੁਲਵੰਤ ਛਾਜਲੀ)- ਇਥੋਂ ਨੇੜਲੇ ਪਿੰਡ ਛਾਜਲਾ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਛਾਜਲੀ ਦੇ ਯੂਥ ਮੀਤ ਪ੍ਰਧਾਨ ਸੁਖਵੀਰ ਸਿੰਘ ਛਾਜਲੀ ਤੇ ਜਥੇਦਾਰ ਗਿਆਨੀ ਬਾਬਾ ਸੌਣ ਸਿੰਘ ਦੀ ਅਗਵਾਈ ਹੇਠ ਗੁਰਦੀਪ ਸਿੰਘ ਛਾਜਲਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਨੂੰ ਅਗੇ ਵਧਾਉਣ ਲਈ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇਮਾਨਦਾਰੀ ਤੇ ਸਾਫ ਸੁਥਰੀ ਨੀਤੀ ਕਰਕੇ ਉਨ੍ਹਾਂ ਦੀ ਪਾਰਟੀ ਦੇ ਨਾਲ ਜੁੜੇ ਹਨ।ਇਸ ਮੌਕੇ ਗੁਰਦੀਪ ਸਿੰਘ ਛਾਜਲਾ ਦਾ ਜਥੇਦਾਰ ਸੌਣ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਨੂੰ ਲੈ ਕੇ ਚਲੇ ਹਾਂ ਉਨ੍ਹਾਂ ਦੀ ਸੋਚ ਤੇ ਪਹਿਰਾ ਦਿੰਦੇ ਰਹਾਂਗੇ ਅਤੇ ਉਹ ਪਾਰਟੀ ਦੀਆ ਲੋਕ ਪਖੀ ਨੀਤੀਆ ਤੋ ਪ੍ਰਭਾਵਿਤ ਹੋ ਕੇ ਉਹ ਪਾਰਟੀ ਵਿਚ ਸਾਮਿਲ ਹੋ ਰਹੇ ਹਨ।ਉਹਨਾ ਅਗੇ ਕਿਹਾ ਕਿ ਉਹ ਪਾਰਟੀ ਨੂੰ ਮਜਬੂਤ ਕਰਨ ਲਈ ਤਨ, ਮਨ ਅਤੇ ਧਨ ਨਾਲ ਸੇਵਾ ਵੀ ਕਰਨਗੇ।