ਨਵੀਂ ਦਿੱਲੀ- ਗੁਜਰਾਤ ਦੇ ਨਵੇਂ ਮੁਖ ਮੰਤਰੀ ਦਾ ਐਲਾਨ ਹੋ ਗਿਆ ਹੈ।ਭਾਜਪਾ ਦੀ ਕੋਰ ਬੈਠਕ ‘ਚ ਸ਼ੁਕਰਵਾਰ ਨੂੰ ਵਿਜੇ ਰੂਪਾਨੀ ਦੇ ਨਾਂ ‘ਤੇ ਹੀ ਫਿਰ ਤੋਂ ਮੋਹਰ ਲਗੀ ਹੈ। ਜ਼ਿਕਰਯੋਗ ਹੈ ਕਿ ਰੂਪਾਨੀ ਪਹਿਲਾਂ ਤੋਂ ਹੀ ਗੁਜਰਾਤ ਦੇ ਮੁਖ ਮੰਤਰੀ ਹਨ।ਉਥੇ ਹੀ ਨਿਤਿਨ ਪਟਲੇ ਨੂੰ ਫਿਰ ਤੋਂ ਉਪ ਮੁਖ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਹੈ। ਗੁਜਰਾਤ ਦੇ ਨਵੇਂ ਮੁਖ ਮੰਤਰੀ ਦੀਆਂ ਚੋਣਾਂ ਨੂੰ ਲੈ ਕੇ ਜੇਤਲੀ ਨੇ ਸ਼ੁਕਰਵਾਰ ਨੂੰ ਅਹਿਮਦਾਬਾਦ ‘ਚ ਭਾਜਪਾ ਦੇ ਨਵੇਂ ਚੁਣੇ ਵਿਧਾਇਕਾਂ ਨਾਲ ਬੈਠਕ ਕੀਤੀ ਅਤੇ ਚਰਚਾ ਤੋਂ ਬਾਅਦ ਮੁਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਗਿਆ।ਕੇਂਦਰੀ ਵਿਤ ਮੰਤਰੀ ਅਤੇ ਗੁਜਰਾਤ ’ਚ ਭਾਜਪਾ ਦੇ ਚੋਣ ਇੰਚਾਰਜ਼ ਜੇਤਲੀ ਦੀ ਮੌਜੂਦਗੀ ’ਚ ਅਜ ਇਥੇ ਕੋਬਾ ’ਚ ਪਾਰਟੀ ਦੇ ਪ੍ਰਦੇਸ਼ ਹੈਡਕੁਆਰਟਰ ਸ਼੍ਰੀਕਮਲਮ ’ਚ ਪਾਰਟੀ ਵਿਧਾਇਕ ਦਲ ਦੀ ਬੈਠਕ ’ਚ ਰੂਪਾਨੀ ਅਤੇ ਪਟੇਲ ਦੀ ਸਹਿਮਤੀ ਨਾਲ ਨੇਤਾ ਅਤੇ ਉਪ ਨੇਤਾ ਦੇ ਰੂਪ ਦੀ ਚੋਣ ਕੀਤੀ ਗਈ।