May 20, 2026 9:04 am

ਸ਼੍ਰੋਮਣੀ ਅਕਾਲੀ ਦਲ ਦੇ ਤੇਵਰ ਬਦਲੇ-ਨਰੇਸ਼ ਗੁਜਰਾਲ ਨੇ ਭਾਜਪਾ ਨੂੰ ਦਿੱਤੀ ਨਸੀਹਤ

ਜਲੰਧਰ, 20 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਖਰਾਬ ਕਾਰਗੁਜ਼ਾਰੀ ਦੀ ਖਬਰ ਆਉਂਦਿਆਂ ਹੀ ਭਾਰਤੀ ਜਨਤਾ ਪਾਰਟੀ ਦਾ ਸਭ ਤੋਂ ਪੁਰਾਣਾ ਅਤੇ ਦੂਜਾ ਵਡਾ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਖਿਲਾਫ ਹਮਲਾਵਰ ਰੁਖ ਵਿਚ ਆ ਗਿਆ ਹੈ। ਐਨ. ਡੀ. ਏ. ਦੀ ਵਡੀ ਸਹਿਯੋਗੀ ਸ਼ਿਵ ਸੈਨਾ ਤੋਂ ਬਾਅਦ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸ੍ਰੀ ਨਰੇਸ਼ ਗੁਜਰਾਲ ਨੇ ਇਕ ਟੀ. ਵੀ. ਚੈਨਲ ਨੂੰ ਦਿਤੇ ਗਏ ਇੰਟਰਵਿਊ ਦੌਰਾਨ ਕਿਹਾ ਕਿ ਦੇਸ਼ ਵਿਚ ਇਕ ਪਾਰਟੀ ਦੇ ਸਤਾ ਵਿਚ ਆਉਣ ਵਾਲਾ ਦੌਰ ਖਤਮ ਹੋ ਗਿਆ ਹੈ ਅਤੇ 2019 ਵਿਚ ਉਹੀ ਪਾਰਟੀ ਸਤਾ ‘ਤੇ ਕਾਬਜ਼ ਹੋ ਸਕੇਗੀ, ਜੋ ਆਪਣੀਆਂ ਸਹਿਯੋਗੀ ਪਾਰਟੀਆਂ ਦੀ ਕਦਰ ਕਰੇਗੀ।ਛੋਟੀਆਂ ਗਲਾਂ ਭਾਜਪਾ ਲਈ ਵਡੀ ਸਮਸਿਆ ਬਣ ਸਕਦੀਆਂ ਹਨ। ਗੁਜਰਾਲ ਨੇ ਕਿਹਾ ਕਿ ਭਾਜਪਾ ਆਪਣੇ ਸਹਿਯੋਗੀਆਂ ਦੀ ਗਲ ਨਹੀਂ ਸੁਣ ਰਹੀ।

Send this to a friend