ਮਾਹਿਲਪੁਰ, 16 ਜਨਵਰੀ (ਸ਼ਿਵ ਕੁਮਾਰ ਬਾਵਾ)-ਪੰਜਾਬ ਸਰਕਾਰ ਵਲੋ 30000 ਰੁਪਏ ਤੋ ਘੱਟ ਸਲਾਨਾ ਆਮਦਨ ਵਾਲੇ ਪ੍ਰੀਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਤੇ 15000 ਰੁਪਏ ਸ਼ਗਨ ਸਕੀਮ ਵਜੋ ਦਿੱਤੇ ਜਾ ਰਹੇ ਅਤੇ ਇਹ ਰਾਸ਼ੀ ਆਨ ਲਾਈਨ ਉਨਾਂ ਦੇ ਖਾਤੇ ਵਿਚ ਪਾਈ ਜਾ ਰਹੀ ਹੈ । ਇਹ ਜਾਣਕਾਰੀ ਪੰਜਾਬ ਅਨੁਸੂਜਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਜੇਜੋ ਦੋਆਬਾ (ਮਾਹਿਲਪੁਰ) ਵਿਖੇ ਡੇਰਾ ਰਤਨਪੁਰੀ ਵਲੋ 5 ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਦੇ ਮੋਕੇ ਤੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ । ਉਨਾਂ ਦੱਸਿਆ ਕਿ ਡੇਰਾ ਰਤਨਪੁਰੀ ਜੇਜੋ ਦੋਆਬਾ ਵਿਖੇ ਸੰਤ ਬੀਬੀ ਮੀਨਾ ਦੇਵੀ , ਸੰਤ ਬਾਬਾ ਅਮਨਦੀਪ ਵਲੋ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਸਬੰਧੀ ਸਮਾਗਮ ਆਯੋਜਿਤ ਕਰਕੇ 108 ਸੰਤ ਹਰਚਰਨ ਦਾਸ ਮਹਾਰਾਜ ਜੀ ਵਲੋ ਦਰਸਾਏ ਮਾਰਗ ਤੇ ਲੋਕਾਂ ਨੂੰ ਚੱਲਣ ਦੀ ਪ੍ਰੇਰਣਾ ਦੇ ਰਿਹਾ ਹੈ । ਉਨਾਂ ਦੱਸਿਆ ਕਿ ਇਸ ਡੇਰੇ ਵਲੋ ਬੱਚਿਆਂ ਨੂੰ ਸਿਖਿਆ ਦੇਣ ਲਈ ਇਕ ਸਕੂਲ ਵੀ ਚਲਾਇਆ ਜਾ ਰਿਹਾ ਹੈ ਅਤੇ ਸਮਾਜਿਕ ਅਤੇ ਧਾਰਮਿਕ ਕੰਮਾਂ ਵਿਚ ਵੱਧ-ਚੜ ਕੇ ਹਿੱਸਾ ਲਿਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ ।
ਇਸ ਮੋਕੇ ਤੇ ਉਨਾਂ ਨੇ ਨਵ-ਵਿਆਹੇ 5 ਜੋੜਿਆਂ ਮੀਨਾ ਕੁਮਾਰੀ ਪਤਨੀ ਸੁਖਵਿੰਦਰ ਸਿੰਘ , ਆਸ਼ਾ ਰਾਣੀ ਪਤਨੀ ਸੋਮਨਾਥ , ਜਿਓਤੀ ਪਤਨੀ ਸੁਖਦੇਵ ਰਾਮ , ਅਮਰਜੀਤ ਕੋਰ ਪਤਨੀ ਜੀਵਨ ਕੁਮਾਰ , ਮਨਜੀਤ ਕੋਰ ਪਤਨੀ ਰਛਪਾਲ ਸਿੰਘ ਨੂੰ ਆਸ਼ੀਰਵਾਦ ਦਿੱਤਾ । ਡੇਰਾ ਰਤਨਪੁਰੀ ਜੇਜੋ ਦੋਆਬਾ ਵਲੋ ਰਾਜੇਸ਼ ਬਾਘਾ ਅਤੇ ਆਏ ਹੋਰ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ । ਹੋਰਨਾਂ ਤੋ ਇਲਾਵਾ ਇਸ ਮੋਕੇ ਤੇ ਰਾਮ ਲਾਲ ਬਾਘਾ , ਸੁਰਿੰਦਰ ਕੋਰ ਬਾਘਾ , ਜਸਵੰਤ ਸਿੰਘ , ਪੂਰਨ ਸਿੰਘ , ਸੁਰਿੰਦਰ ਕੋਰ , ਮਹਿੰਦਰ ਕੋਰ , ਸੁਭਾਸ਼ ਕੁਮਾਰ ਸ਼ਕੁੰਤਲਾ , ਮਨਜੀਤ ਕੋਰ , ਸਰਵਣ ਰਾਮ ਬਾਘਾ , ਸੰਦੀਪ ਸਿੰਘ ਢਿਲੋ ਪੰਚ ਮੇਘੋਵਾਲ , ਸੰਜੀਵ ਕੁਮਾਰ , ਗਗਨਦੀਪ , ਰਾਜੇਸ਼ ਚੰਦੇਲੀ , ਜਸਬੀਰ ਸਿੱਘ , ਨਿੰਦਰ ਸਿੰਘ , ਪਵਨ ਵਿੱਕੀ , ਵੱਖ ਵੱਖ ਡੇਰਿਆਂ ਤੋ ਆਏ ਸੰਤ ਮਹਾਤਮਾ ਹਾਜ਼ਰ ਸਨ । ਇਸ ਮੋਕੇ ਤੇ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਚਮਨ ਰਾਮ ਨੇ ਬਾਖੂਬੀ ਨਿਭਾਈ।