May 22, 2026 3:01 pm

2800 ਸਹਾਇਕ ਲਾਈਨਮੈਨਾਂ ਦੀ ਭਰਤੀ ਜਲਦੀ ਮੁਕੰਮਲ ਕਰੇ ਸਰਕਾਰ : ਜਗਦੀਪ

ਰਾਮਪੁਰਾ ਫੂਲ, 17 ਦਸੰਬਰ (ਮਨਪ੍ਰੀਤ ਸਿੰਘ ਗਿੱਲ)-ਪੰਜਾਬ ਸਰਕਾਰ ਵੱਲੋਂ ਪਾਵਰਕਾਮ ਵਿੱਚ 2800 ਪੋਸਟਾਂ (ਉਮਰ ਹੱਦ 42 ਸਾਲ) ਸਹਾਇਕ ਲਾਈਨਮੈਨ ਦੀਆਂ ਭਰਤੀ ਕਰਨ ਦਾ ਜੋ ਪਿੱਛਲੀ 20 ਨਵੰਬਰ ਨੂੰ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ,ਜਿਸ ਦੀ 29 ਨਵੰਬਰ ਤੋਂ ਆਨਲਾਈਨ ਫਾਰਮ ਭਰਨ ਦੀ ਪ੍ਰੀਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ ,ਇਸਨੂੰ ਬੇਰੁਜਗਾਰ ਲਾਇਨਮੈਨ ਯੂਨੀਅਨ ਬਠਿੰਡਾ ਦੇ ਪ੍ਰਧਾਨ ਜਗਦੀਪ ਸਿੰਘ ਮਹਿਰਾਜ ਵੱਲੋਂ ਕੀਤੇ ਲੰਬੇ ਸੰਘਰਸ਼ ਦੀ ਇੱਕ ਹੋਰ ਜਿੱਤ ਆਖਦਿਆਂ ਸਵਾਗਤ ਕੀਤਾ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਿਹੜੇ ਸਾਥੀ ਉਮਰ ਹੱਦ ਪਾਰ ਕਰ ਗਏ ਹਨ ਉਨ੍ਹਾਂ ਦੇ ਭਵਿੱਖ ਨੂੰ ਦੇਖਦੇ ਹੋਏ ਬਾਦਲ ਸਰਕਾਰ ਵੱਲੋਂ ਰੱਦ ਕੀਤੇ ਸੀ.ਆਰ.ਏ 267/11 ਇਸ਼ਤਿਹਾਰ ਨੂੰ ਬਹਾਲ ਕੀਤਾ ਜਾਵੇ, ਜਿਸ ਭਰਤੀ ਪ੍ਰਕਿਰਿਆ ਵਿੱਚ ਸਾਥੀਆਂ ਦੇ ਅਸਲ ਦਸਤਾਵੇਜ਼ ਵੀ ਚੈ¤ਕ ਹੋ ਗਏ ਹਨ। ਜਗਦੀਪ ਨੇ ਸਰਕਾਰ ਤੋਂ ਏਹ ਵੀ ਮੰਗ ਕੀਤੀ ਕਿ ਸਾਲ 2009 ਵਿੱਚ ਮੀਟਰ ਰੀਡਰ ਰੱਖਣ ਦਾ ਜੋ ਇਸਤਿਹਾਰ ਜਾਰੀ ਕੀਤਾ ਸੀ, ਉਸ ਨੂੰ ਵੀ ਬਹਾਲ ਕੀਤਾ ਜਾਵੇ ਅਤੇ 281/13 ਅਧੀਨ ਭਰਤੀ ਹੋਏ 1000 ਸਾਥੀਆਂ ਨੂੰ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੇਰੁਜਗਾਰ ਲਾਈਨਮੈਨ ਨੇ ਆਪਣੇ ਲੰਬੇ ਅਤੇ ਕੌੜੇ ਸੰਘਰਸ਼ ਵਿੱਚ ਬਹੁਤ ਕੁਝ ਖੋਇਆ ਹੈ ਇਸ ਲਈ ਰੁਜਗਾਰ ਦੇ ਆਪਣੇ ਸੰਵਿਧਾਨਿਕ ਹੱਕ ਦੀ ਪ੍ਰਾਪਤੀ ਲਈ ਉਹ ਆਖਰੀ ਪਲ ਤੱਕ ਲੜਦੇ ਰਹਿਣਗੇ। ਉਨਾਂ ਕਿਹਾ ਕਿ ਬੇਰੁਜਗਾਰ ਲਾਈਨਮੈਨਾਂ ਤੋਂ ਇਲਾਵਾ ਪੰਜਾਬ ਦੇ ਬਾਕੀ ਬੱਚਦੇ ਸਾਰੇ ਬੇਰੁਜਗਾਰਾਂ ਲਈ ਉਹ ਵਿਧਾਨ ਸਭਾ ਵਿੱਚ ਸਮੇਂ ਸਮੇਂ ਤੇ ਆਵਾਜ ਉਠਾਉਂਦੇ ਰਹੇ ਹਨ ਤੇ ਉਠਾਉਂਦੇ ਰਹਿਣਗੇ।

Send this to a friend