May 17, 2026 10:37 pm

ਡਾਕਟਰ ਅੰਬੇਡਕਰ ਜੀ ਨੇ ਬੁੱਧ ਧਰਮ ਕਿਉਂ ਅਪਣਾਇਆ

ਭਾਰਤੀ ਸਮਾਜ ਸਦੀਆਂ ਤੋਂ ਜਾਤ-ਪਾਤ, ਭਿੰਨ-ਭੇਦ ਅਤੇ ਵਰਣ- ਵਿਵਸਥਾ ਵਿੱਚ ਵੰਡਿਆ ਚੱਲਿਆ ਆ ਰਿਹਾ ਹੈ। ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਅਛੂਤ ਵਰਗ ਦੇ ਲੋਕਾਂ ਨੂੰ ਵਿੱਦਿਆ ਗ੍ਰਹਿਣ ਕਰਨ ਦਾ ਕੋਈ ਹੱਕ ਨਹੀਂ ਸੀ। ਉਹ ਨਾ ਤਾਂ ਸਰਕਾਰੀ ਸਕੂਲਾਂ ਵਿਚ ਪੜ੍ਹ ਸਕਦੇ ਸਨ, ਨਾ ਹੀ ਮੰਦਿਰਾਂ ਵਿੱਚ ਮੱਥਾ ਟੇਕ ਸਕਦੇ ਸਨ ਅਤੇ ਨਾ ਹੀ ਜਨਤਕ ਖੂਹਾਂ ਜਾਂ ਤਲਾਬਾਂ ਤੋਂ ਪਾਣੀ ਪੀ ਸਕਦੇ ਸਨ। ਪੰਜਾਬ ਵਰਗੇ ਇਲਾਕਿਆਂ ਨੂੰ ਛੱਡ ਕੇ ਜਿੱਥੇ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਸਦਕਾ ਜਾਤ-ਪਾਤ ਦਾ ਕੋਹੜ ਕੁੱਝ ਘੱਟ ਸੀ ਬਾਕੀ ਦੇਸ਼ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਪਸ਼ੂਆਂ ਤੋਂ ਵੀ ਭੈੜਾ ਵਤੀਰਾ ਕੀਤਾ ਜਾਂਦਾ ਸੀ। ਕਾਂਗਰਸ ਪਾਰਟੀ ਜੋ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਨਿਜ਼ਾਤ ਦਿਲਾਉਣਾ ਚਾਹੁੰਦੀ ਸੀ, ਅਛੂਤਾਂ ਖਿਲਾਫ ਹਿੰਦੂ ਸਮਾਜ ਵਲੋਂ ਹੋ ਰਹੇ ਅਤਿਆਚਾਰਾਂ ਦੇ ਖਿਲਾਫ ਚੁੱਪ ਰਹੀ। ਇਸੇ ਕਰ ਕੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਇੰਗਲੈਂਡ ਵਿਖੇ ਕਾਂਗਰਸ ਦੀ ਕਾਰਗੁਜ਼ਾਰੀ ਅੰਗਰੇਜ਼ਾਂ ਸਾਹਮਣੇ ਉਜਾਗਰ ਕਰਦਿਆਂ ਕਿਹਾ, ਠਕਾਂਗਰਸ ਉਹਨਾਂ ਲੋਕਾਂ ਦੀ ਆਜ਼ਾਦੀ ਤਾਂ ਚਾਹੁੰਦੀ ਹੈ ਜੋ ਅੰਗਰੇਜ਼ਾਂ ਦੇ ਗੁਲਾਮ ਹਨ ਪਰ ਉਹਨਾਂ ਦੀ ਨਹੀਂ ਜੋ ਗੁਲਾਮਾਂ ਦੇ ਵੀ ਗੁਲਾਮ ਹਨੂ। ਹਿੰਦੂ ਸਮਾਜ ਦੀਆਂ ਅਛੂਤਾਂ ਖਿਲਾਫ ਵਧੀਕੀਆਂ ਅਤੇ ਅਣ-ਮਨੁੱਖੀ ਵਤੀਰੇ ਕਾਰਣ 1936 ਵਿੱਚ ਬਾਬਾ ਸਾਹਿਬ ਨੇ ਕਿਹਾ ਕਿ ਉਹਨਾਂ ਦਾ ਜਨਮ ਬਤੌਰ ਹਿੰਦੂ ਹੋਇਆ ਹੈ ਜੋ ਉਹਨਾਂ ਦੇ ਵੱਸ ਵਿੱਚ ਨਹੀਂ ਪਰ ਉਹ ਮਰਨਗੇ ਹਿੰਦੂ ਨਹੀਂ ਜੋ ਉਹਨਾਂ ਦੇ ਹੱਥ ਵਿੱਚ ਹੈ। ਇਸ ਲਈ 14 ਅਕਤੂੁਬਰ 1956 ਨੂੰ ਨਾਗਪੁਰ ਵਿਖੇ ਦੁਸਹਿਰੇ ਵਾਲੇ ਦਿਨ ਡਾਕਟਰ ਭੀਮ ਰਾਓ ਅੰਬੇਡਕਰ ਨੇ ਕੋਈ ਦਸ ਲੱਖ ਅਛੂਤਾਂ ਨੂੰ ਨਾਲ ਲੈ ਕੇ ਬੁੱਧ ਧਰਮ ਗ੍ਰਹਿਣ ਕਰ ਲਿਆ। ਇੱਥੇ ਇਹ ਵਰਣਨ ਯੋਗ ਹੈ ਕਿ ਬਾਬਾ ਸਾਹਿਬ ਨੇ ਪਹਿਲਾਂ ਸਿੱਖ ਧਰਮ ਗ੍ਰਹਿਣ ਕਰਨ ਦਾ ਪੱਕਾ ਮਨ ਬਣਾ ਲਿਆ ਸੀ। ਉਹਨਾਂ ਆਪਣੇ ਭਤੀਜੇ ਨੂੰ ਸਿੱਖ ਧਰਮ ਗ੍ਰਹਿਣ ਕਰਨ ਲਈ ਅਤੇ ਸਿੰਘ ਸਜਣ ਲਈ ਅੰਮ੍ਰਿਤਸਰ ਸਾਹਿਬ ਭੇਜਿਆ ਅਤੇ ਸਿੱਖਾਂ ਦੀ ਪੜ੍ਹਾਈ ਲਿਖਾਈ ਨੂੰ ਪ੍ਰਫੁੱਲਤ ਕਰਨ ਲਈ ਬੰਬਈ ਵਿਖੇ ਖਾਲਸਾ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ ਪਰ ਸਿੱਖ ਧਰਮ ਵਿਚ ਛੂਆ-ਛਾਤ ਦੇ ਚਲਦਿਆਂ ਅਤੇ ਜਾਤ-ਪਾਤ ਦੀ ਹੋਂਦ ਕਾਰਨ ਉਹਨਾਂ ਦਾ ਮਨ ਜਲਦੀ ਹੀ ਸਿੱਖ ਧਰਮ ਤੋਂ ਉਪਰਾਮ ਹੋ ਗਿਆ ਅਤੇ ਉਹਨਾਂ ਨੇ ਬੁੱਧ ਧਰਮ ਦੀ ਸ਼ਰਨ ਵਿੱਚ ਜਾਣ ਦਾ ਫੈਸਲਾ ਕਰ ਲਿਆ। ਇਹ ਇੱਕ ਇਤਿਹਾਸਕ ਸਮਾਂ ਸੀ, ਜੇਕਰ ਅੰਬੇਡਕਰ ਅਤੇ ਉਸ ਦੇ ਅਨੁਯਾਈ ਸਿੱਖ ਧਰਮ ਦੇ ਵਿੱਚ ਆ ਜਾਂਦੇ ਤਾਂ ਸਿੱਖ ਸਮਾਜ ਅਤੇ ਸਿੱਖ ਧਰਮ ਦੀ ਦਸ਼ਾ ਅਤੇ ਦਿਸ਼ਾ ਹੋਰ ਹੀ ਹੋਣੀ ਸੀ। ਅੰਗਰੇਜ਼ਾਂ ਤੋਂ ਆਜ਼ਾਦੀ ਵੇਲੇ ਜੋ ਅੰਬੇਡਕਰ ਸਿੱਖਾਂ ਲਈ ਲੈ ਸਕਦਾ ਸੀ ਉਹ ਕਿਸੇ ਹੋਰ ਸਿੱਖ ਲੀਡਰ ਦੇ ਵਸ ਦੀ ਗੱਲ ਨਹੀਂ ਸੀ। ਕਿਉਂਕਿ ਅੰਬੇਡਕਰ ਲਿਆਕਤ, ਰਾਜਨੀਤਕ ਸੂਝ-ਬੂਝ, ਦੂਰ-ਅੰਦੇਸ਼ੀ ਅਤੇ ਵਿਦਵਤਾ ਵਿੱਚ ਆਪਣੇ ਸਮੇਂ ਵਿੱਚ ਗਾਂਧੀ, ਨਹਿਰੂ ਅਤੇ ਜਿਨਾਹ ਆਦਿ ਤੋਂ ਕਿਸੇ ਗੱਲੋਂ ਵੀ ਘੱਟ ਨਹੀਂ ਸੀ। ਕੋਈ ਵੀ ਕਿਤਾਬ ਜੇਕਰ ਕਿਸੇ ਮਹਾਨ ਵਿਅਕਤੀ ਦੁਆਰਾ ਲਿਖੀ ਜਾਵੇ ਅਤੇ ਜੇਕਰ ਉਸ ਵਿਅਕਤੀ ਵਿੱਚ ਇਹ ਕਾਬਲੀਅਤ ਹੋਵੇ ਕਿ ਉਸ ਦੇ ਵਿਚਾਰ ਜਨ-ਮਾਨਸ ਨੂੰ ਪ੍ਰਭਾਵਿਤ ਕਰ ਸਕਦੇ ਹਨ ਤਾਂ ਅਜਿਹੀ ਕਿਤਾਬ ਸਮਾਜ ਅਤੇ ਦੇਸ਼ ਨੂੰ ਪਲਟਣ ਦੀ ਸਮੱਰਥਾ ਰੱਖਦੀ ਹੈ। ਰਿਸ਼ੀ ਮਨੂੰ ਨੇ ਇੱਕ ਕਿਤਾਬ ੋਮਨੂੰ ਸਿਮਰਤੀੋ ਲਿਖੀ ਤੇ ਸ਼ੂਦਰਾਂ ਨੂੰ 5000 ਸਾਲ ਗੁਲਾਮੀ ਦੀ ਦਲਦਲ ਵਿੱਚ ਧਕੇਲ ਦਿੱਤਾ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਇਕ ਕਿਤਾਬ, ‘ਭਾਰਤ ਦਾ ਸੰਵਿਧਾਨ’ ਲਿਖੀ ਤੇ 5000 ਸਾਲ ਦੀ ਗੁਲਾਮੀ ਤੋਂ ਅਛੂਤਾਂ ਨੂੰ ਆਜ਼ਾਦੀ ਦਿਵਾ ਦਿੱਤੀ। ਇੱਕ ਦਿਨ ਗੱਲਾਂ ਗੱਲਾਂ ਵਿੱਚ ਮੇਰੇ ਮਿਤਰ ਸਰਦਾਰ ਕੁਲਬੀਰ ਸਿੰਘ, ਆਈ ਏ ਐਸ ਜੋ ਪੰਜਾਬ ਸਰਕਾਰ ਦੇ ਪੀ ਡਬਲਊ ਡੀ ਮਹਿਕਮੇ ਦੇ ਸਕੱਤਰ ਦੇ ਅਹੁੱਦੇ ਤੋਂ ਰਿਟਾਇਰ ਹੋਏ ਸਨ, ਕਹਿਣ ਲੱਗੇ, ‘ਭਾਰਤ ਵਰਸ਼ ਵਿੱਚ ਉਹਨਾ ਦੇ ਧਿਆਨ ਵਿੱਚ ਦੋ ਹੀ ੌਰਗਿਨਿੳਲ ਟਹਨਿਕੲਰਸ ਹੋਏ ਹਨ’ । ਮੈਂ ਉਤੱਸਕਤਾ ਵੱਸ ਉਹਨਾ ਵੱਲ ਬੜੇ ਧਿਆਨ ਨਾਲ ਵੇਖਣ ਲੱਗ ਪਿਆ। ਕਹਿੰਦੇ,’ ਇੱਕ ਉਸ਼ੋ ਅਤੇ ਦੂਸਰਾ ਅੰਬੇਡਕਰੌ । ਮੈਂ ਉਸ ਤੋਂ ਬਾਅਦ ਇਹ ਗੱਲ ਕਈ ਦੋਸਤਾਂ, ਮਿੱਤਰਾਂ ਅਤੇ ਅਫਸਰਾਂ ਨਾਲ ਸਾਝੀਂ ਕਰਦਾ ਰਹਿੰਦਾ ਹਾਂ, ਪਰ ਹਾਲੇ ਤੱਕ ਕਿਸੇ ਤੀਸਰੀ ਸ਼ਖਸੀਅਤ ਦਾ ਨਾਂ ਮੇਰੇ ਧਿਆਨ ’ਚ ਨਹੀਂ ਆਇਆ। ਬੇਸ਼ਕ ਹੋਰ ਵੀ ਕਈ ਮਹਾਨ ਬੁੱਧੀਜੀਵੀ ਹੋਏ ਹਨ ਪਰ ਇਹ ਦੋਵੇਂ ਸ਼ਖਸ਼ੀਅਤਾਂ ਦੇ ਵਿਚਾਰ ਸਮੇਂ ਦੀਆਂ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਮਾਨਵਤਾ ਪੱਖੀ ਅਤੇ ਯੁੱਗ ਪਲਟਾਊ ਸਨ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਜਿੰਨਾਂ ਪਿਆਰ, ਜਿੰਨ੍ਹਾਂ ਸਤਕਾਰ, ਜਿੰਨੀ ਇੱਜ਼ਤ ਮਰਨ ਤੋਂ ਬਾਅਦ ਮਿਲੀ ਹੈ ਅਤੇ ਮਿਲ ਰਹੀ ਹੈ, ਉਤਨੀ ਉਹਨਾਂ ਦੇ ਜਿਉਂਦੇ ਜੀਅ ਨਹੀਂ ਮਿਲੀ। ਉਹਨਾਂ ਅਨੇਕਾਂ ਮਾਅਰਕੇ ਦੀਆਂ ਕਿਤਾਬਾਂ ਲਿਖੀਆਂ। ਉਹਨਾਂ ਕਿਤਾਬਾਂ ਵਿੱਚ ਗਿਆਨ ਦਾ ਭੰਡਾਰ ਛੁੱਪਿਆ ਪਿਆ ਹੈ। ਕਿਸੇ ਪੜ੍ਹੇ ਲਿਖੇ ਵਿਅਕਤੀ ਲਈ ਵੀ ਇਹਨਾਂ ਕਿਤਾਬਾਂ ਨੂੰ ਪੜ੍ਹਨਾ ਜੇ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਹੈ। ਅੰਬੇਡਕਰ ਜੀ ਨੇ ਧਾਰਮਿਕ ਸਮਾਜਿਕ, ਰਾਜਨੀਤਕ ਅਤੇ ਆਰਥਿਕ ਜੀਵਨ ਤੋਂ ਇਲਾਵਾ ਅਨੇਕਾਂ ਅਜਿਹੇ ਵਿਸ਼ੇ ਛੋਹੇ ਜਿਹਨਾਂ ਸਬੰਧੀ ਉਹਨਾਂ ਦੀਆਂ ਵਿਦਵਤਾ ਭਰਪੂਰ ਲਿਖਤਾਂ ਪੜ੍ਹ ਕੇ ਇੰਜ ਜਾਪਦਾ ਹੈ ਕਿ 100 ਸਾਲ ਪਹਿਲਾਂ ਜੋ ਉਹਨਾਂ ਲਿੱਖ ਦਿੱਤਾ ਉਸ ਬਾਰੇ ਪਹਿਲਾਂ ਹੀ ਉਹਨਾਂ ਕਿਵੇਂ ਸੋਚ ਲਿਆ ਸੀ। ਖੇਤੀਬਾੜੀ, ਸਨਅਤ, ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਸਿੰਚਾਈ, ਬਿਜਲੀ, ਕਾਇਦੇ- ਕਾਨੂੰਨ, ਭਾਸ਼ਾਵਾਂ, ਪ੍ਰਸ਼ਾਸਨ, ਪੁਲਿਸ, ਮਿਲਟਰੀ, ਪਲਾਨਿੰਗ, ਵਿਦੇਸ਼ੀ ਮਾਮਲੇ ਅਤੇ ਰਾਜ ਭਾਗ ਪ੍ਰਬੰਧਨ ਆਦਿ ਵਿਸ਼ਿਆ ਤੇ ਉਹਨਾਂ ਦੇ ਅਜਿਹੀ ਪਕੜ ਸੀ ਜੋ ਉਹਨਾਂ ਦੀਆਂ ਲਿੱਖਤਾਂ ਨੂੰ ਪੜ੍ਹ ਕੇ ਮੱਲੋ-ਮੱਲੀ ਉਂਗਲਾਂ ਮੂੰਹ ਵਿੱਚ ਜਾ ਪੈਂਦੀਆਂ ਹਨ। ਉਹਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹਨੀਆਂ ਇਕ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ।
ਵਿਕਸਤ ਦੇਸ਼ਾਂ ਵਿੱਚ ਵੀ ਗੋਰੇ ਕਾਲੇ ਦਾ ਭੇਦ-ਭਾਵ ਵੇਖਣ ਸੁਣਨ ਨੂੰ ਮਿਲਦਾ ਹੈ ਪਰ ਭਾਰਤ ਵਿੱਚ ਅਛੂਤ ਲੋਕ ਸਦੀਆਂ ਤੋਂ ਦੋਹਰੀ ਗੁਲਾਮੀ ਜੀਅ ਰਹੇ ਸਨ। ਦੇਸ਼ ਅੰਗਰੇਜ਼ਾਂ ਦਾ ਗੁਲਾਮ ਸੀ ਅਤੇ ਅਛੂਤ ਹਿੰਦੂਆਂ ਦੇ ਗੁਲਾਮ। ਮੋਹਨ ਦਾਸ ਕਰਮ ਚੰਦ ਗਾਂਧੀ ਆਜ਼ਾਦੀ ਦੀ ਲੜਾਈ ਦਾ ਬੇਤਾਜ਼ ਬਾਦਸ਼ਾਹ ਸੀ। ਅੰਬੇਡਕਰ ਅਛੂਤਾਂ ਦੇ ਹੱਕਾਂ ਦੀ ਲੜ੍ਹਾਈ ਕਰਨ ਵਾਲਾ ਸਭ ਤੋਂ ਵੱਡਾ ਯੋਧਾ। ਗਾਂਧੀ ਵਰਣ ਵਿਵਸਥਾ ਦਾ ਪੱਕਾ ਸਮੱਰਥਕ ਸੀ ਪਰ ਜਾਤੀਵਾਦ ਦੇ ਖਿਲਾਫ ਸੀ (ਬਾਹਰੋਂ- ਬਾਹਰੋਂ )। ਗੋਲ ਮੇਜ਼ ਕਾਨਫਰੰਸਾਂ ਤੇ ਅੰਬੇਡਕਰ ਦੀ ਲਿਆਕਤ ਅਤੇ ਜ਼ੋਰਦਾਰ ਵਕਾਲਤ ਦਾ ਅਜਿਹਾ ਅਸਰ ਹੋਇਆ ਕਿ ਅੰਗਰੇਜ਼ ਅਛੂਤਾਂ ਨੂੰ ਵੋਟ ਪਾਉਣ ਦਾ ਦੋਹਰਾ ਅਧਿਕਾਰ ਦੇਣਾ ਮੰਨ ਗਏ ਜਿਸ ਦੇ ਖਿਲਾਫ ਗਾਂਧੀ ਨੇ ਮਰਨ ਵਰਤ ਰੱਖ ਦਿੱਤਾ। ਗਾਂਧੀ ਅਛੂਤਾਂ ਦਾ ਦਿਲੋਂ ਭਲਾ ਨਹੀਂ ਸੀ ਚਾਹੁੰਦਾ, ਇਹ ਤੱਥ ਅੰਬੇਡਕਰ ਨੇ ਆਪਣੀਆਂ ਬਹੁਤ ਸਾਰੀਆਂ ਲਿਖਤਾਂ ਵਿੱਚ ਅਤੇ ਖਾਸਕਰ ਕੇ ਾਹੳਟ 7ੳਨਦਹ ਿਦਦਿ ਡੋਰ ੁਨਟੁਚਹੳਬਲੲਸਵਿੱਚ ਵਿਸਥਾਰ ਸਹਿਤ ਲਿਖਿਆ ਹੈ। ਖੈਰ ਇਹ ਵਿਸ਼ਾ ਨਹੀਂ ਇਸ ਪੁਸਤਕ ਦਾ। ਉਸ਼ੋ ਦਾ ਇਕ ਦੋ ਜਗ੍ਹਾ ਮੈਂ ਜ਼ਿਕਰ ਇਸ ਲਈ ਕੀਤਾ ਹੈ ਕਿ ਉਸ਼ੋ ਦੀ ਫਿਲਾਸਫੀ ਵੀ ਅੰਬੇਡਕਰ ਦੀ ਫਿਲਾਸਫੀ ਨਾਲ ਮਿਲਦੀ ਹੈ। ਸਾਹਿਬ ਕਾਸ਼ੀ ਰਾਮ ਨੇ ਅੰਬੇਡਕਰਵਾਦ ਪੈਦਾ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਇਸ ਲਈ ਥੋੜ੍ਹਾ ਜ਼ਿਕਰ ਉਸ ਦਾ ਵੀ ਕੀਤਾ ਗਿਆ ਹੈ। ਪਰ ਭਾਰਤ ਰਤਨ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਉਹਨਾਂ ਦੀਆਂ ਲਿਖਤਾਂ ਵਿਚੋਂ ਲੱਭ ਕੇ ਹੂ-ਬ-ਹੂ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ ਤਾ ਜ਼ੋ ਪਾਠਕ ਸਾਰੀਆਂ ਕਿਤਾਬਾਂ ਪੜ੍ਹਨ ਦੀ ਬਜਾਇ, ਉਹਨਾਂ ਦੇ ਵਿਚਾਰਾਂ ਤੋਂ ਜੋ ਅਖਾਣ ਬਣ ਗਏ ਹਨ ਜਾਣੂ ਹੋ ਸਕਣ ਅਤੇ ਜ਼ਿੰਦਗੀ ਵਿੱਚ ਅਗਾਂਹ ਵਧਣ ਲਈ ਸੇਧ ਲੈ ਸਕਣ।
ਇਸ ਛੋਟੀ ਜਿਹੀ ਕਿਤਾਬ ਵਿਚ ਨਿਰੋਲ ਬਾਬਾ ਸਾਹਿਬ ਦੇ ਵਿਚਾਰ ਡਟੁਕੋ ਤੁੋਟੳਟੋਿਨਸ ਦੇ ਰੂਪ ਵਿੱਚ ਦਿੱਤੇ ਗਏ ਹਨ। ਭੀਮ ਰਾਓ ਅੰਬੇਡਕਰ ਨੂੰ ਜਿਸ ਅਸਿਹ ਅਤੇ ਅਕਿਹ ਸੰਘਰਸ਼ ਵਿਚੋਂ ਨਿਕਲਣਾ ਪਿਆ ਉਸ ਨੇ ਅੰਬੇਡਕਰ ਨੂੰ ਸੋਨੇ ਤੋਂ ਕੁੰਦਨ ਬਣਾ ਦਿੱਤਾ। ਅਮਰੀਕਾ ਦੀ ਵਿਸ਼ਵ ਪ੍ਰਸਿੱਧ ਕੋਲੰਬੀਆ ਯੂਨੀਵਰਸਿਟੀ ਦੇ ਮੁੱਖ ਦਰਵਾਜ਼ੇ ਤੇ ਅੰਦਰ ਦੀ ਤਰਫ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਕਾਂਸ਼ੀ ਦੀ ਮੂਰਤੀ ਹੈ ਉੱਥੇ ਇਹ ਲਿਖਿਆ ਹੈ ਕਿ ਸਾਨੂੰ ਮਾਣ ਹੈ ਕਿ ਇਹੋ ਜਿਹਾ ਹੋਣਹਾਰ ਵਿਦਿਆਰਥੀ ਸਾਫੀ ਯੂਨੀਵਰਸਿਟੀ ਵਿਚ ਪੜ੍ਹ ਕੇ ਗਿਆ ਹੈ, ਜਿਸ ਨੇ ਭਾਰਤ ਦਾ ਸੰਵਿਧਾਨ ਲਿਖ ਕੇ ਭਾਰਤ ਤੇ ਬੜਾ ਉਪਕਾਰ ਕੀਤਾ ਹੈ। ਕੋਲੰਬੀਆ ਯੂਨੀਵਰਸਿਟੀ ਦੀ 300 ਸਾਲ ਪੂਰੇ ਹੋਣ ਦੇ ਉਪਲਕਸ਼ ਵਿੱਚ ਇਸ ਯੂਨੀਵਰਸਿਟੀ ਦੇ ਸਭ ਤੋਂ ਹੁਸ਼ਿਆਰ ਵਿਦਿਆਰਥੀਆਂ ਦਾ ਸਰਵੇ ਕੀਤਾ ਗਿਆ। ਉਸ ਸਰਵੇ ਵਿਚ ਛੇ ਨਾਮ ਸਾਹਮਣੇ ਆਏ। ਉਹਨਾਂ ਵਿਚੋਂ ਪਹਿਲੇ ਨੰਬਰ ਤੇ ਨਾਂ ਡਾਕਟਰ ਬਾਬਾ ਸਾਹਿਬ ਅੰਬੇਦਕਰ ਦਾ ਹੈ। ਡਾਕਟਰ ਬਾਬਾ ਸਾਹਿਬ ਅੰਬੇਦਕਰ ਦੇ ਸਨਮਾਨ ਵਿਚ ਕੋਲੰਬੀਆ ਯੂਨੀਵਰਸਿਟੀ ਦੇ ਮੁੱਖ ਦਰਵਾਜ਼ੇ ਤੇ ਉਹਨਾਂ ਦੀ ਕਾਂਸ਼ੀ ਦੀ ਮੂਰਤੀ ਲਗਾਈ ਗਈ ਹੈ। ਇਸ ਮੂਰਤੀ ਦਾ ਉਦਘਾਟਨ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਰ ਕਲਮਾਂ ਨਾਲ ਕੀਤਾ ਗਿਆ ਹੈ। ਉਸ ਮੂਰਤੀ ਦੇ ਥੱਲੇ ਲਿਖਿਆ ਗਿਆ ਹੈ। ੇਮਬੋਲ ੋਡ ਕਨੋਾਲੲਦਗੲ.
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਸੀ ਕਿ ਜੇਕਰ ਅੰਬੇਡਕਰ ਅਮਰੀਕਾ ਵਿੱਚ ਪੈਦਾ ਹੋਏ ਹੁੰਦੇ ਤਾਂ ਉਹ ਉਹਨਾਂ ਨੂੰ ਸੂਰਜ ਕਹਿੰਦੇ। ੋਵਿਸ਼ਵ ਮਾਨਵੋ ਕਿਹਾ ਗਿਆ ਹੁੰਦਾ। ਕੋਲੰਬੀਆ ਯੂਨੀਵਰਸਿਟੀ ਦੇ 300 ਸਾਲ ਪੂਰੇ ਹੋਣ ਤੇ ਇਕ ਸਰਵੇ ਕਰਵਾਇਆ ਗਿਆ ਕਿ ਪਿਛਲੇ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਉਹਨਾਂ 100 ਵਿਦਿਆਰਥੀਆਂ ਦੀ ਲਿਸਟ ਬਣਾਈ ਜਾਵੇ ਜੋ ਯੂਨੀਵਰਸਿਟੀ ਤੋਂ ਪੜ੍ਹੇ ਸਨ ਅਤੇ ਜਿਹਨਾਂ ਨੇ ਵਿਸ਼ਵ ਵਿੱਚ ਆਪਦੀ ਵਿਦਵਤਾ ਦਾ ਯੋਗਦਾਨ ਪਾਇਆ ਹੋਵੇ। ਇਸ ਸਰਵੇ ਵਿੱਚ ਬਾਬਾ ਸਾਹਿਬ ਭੀਮ ਰਾਓ, ਅੰਬੇਡਕਰ ਨੂੰ ਪਹਿਲਾ ਸਥਾਨ ਮਿਲਿਆ। ਸ਼ਾਬਾ ਸਾਹਿਬ ਦਾ ਇਕ ਬਸਟ(ਧੜ ਤੱਕ ਦਾ ਬੁੱਤ) ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਦੇ ਗੇਟ ਲਾਗੇ ਹਾਲ ਵਿੱਚ ਲਾਇਆ ਗਿਆ ਅਤੇ ਹੇਠਾਂ ਲਿਖਿਆ ਗਿਆ,ਸ਼ੇਮਬੋਲ ੋਡ ਕਨੋਾਲੲਦਗੲ.
ਇਸ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਜ਼ੋ ਉਸ ਮਹਾਨ ਮਾਨਵ ਨੇ ਭਾਰਤ ਵਰਸ਼ ਦੀ ਅਜ਼ਾਦੀ, ਵਿਕਾਸ, ਸਮਾਜ ਸੁਧਾਰ, ਰਾਜਨੀਤਕ ਅਤੇ ਆਰਥਿ ਸੁਧਾਰਾਂ ਵਿੱਚ ਯੋਗਦਾਨ ਪਾਇਆ ਉਹ ਅਦੁੱਤਾ ਅਤੇ ਬੇਮਿਸਾਲ ਸੀ। ਔਰਤਾਂ ਦੀ ਆਜ਼ਾਦੀ, ਪੜ੍ਹਾਈ, ਬਰਾਬਰਤਾ ਅਤੇ ਉਨੱਤੀ ਵਾਸਤੇ ਜੋ ਕਦਮ ਬਾਬਾ ਸਾਹਿਬ ਨੇ ਚੁੱਕੇ ਉਹ ਪਿੱਛਲੇ 5000 ਸਾਲ ਵਿੱਚ ਵੀ ਨਹੀਂ ਸੀ ਚੁੱਕੇ ਗਏ। ਔਰਤਾਂ ਨੂੰ ਵੋਟ ਦਾ ਅਧਿਕਾਰ, ਬਰਾਬਰ ਤਨਖਾਹ, ਪ੍ਰਸੂਤਾ ਛੁੱਟੀ ਤੋਂ ਇਲਾਵਾ ਹਿੰਦੂ ਮਾਡਲ ਕੋਡ ਰਾਹੀਂ ਬਾਬਾ ਸਾਹਿਬ ਨੇ ਪੁਸ਼ਤਾਨੀ ਜਾਇਦਾਦ ਦਾ ਅਧਿਕਾਰ, ਤਲਾਕ ਦਾ ਅਧਿਕਾਰ ਅਤੇ ਇੱਕ ਹੀ ਮਰਦ ਜਾਂ ਔਰਤ ਨੂੰ ਵਿਆਹ ਕਰਾਉਣ ਦਾ ਕਾਨੂੰਨੀ ਹੱਕ ਦੇਣਾ ਸੀ। ਭਾਵੇਂ ਉਹਨਾਂ ਵਲੋਂ ਪੇਸ਼ ਹਿੰਦੂ ਕੋਡ ਬਿੱਲ ਉਹਨਾਂ ਦੇ ਸਮੇਂ ਪਾਸ ਨਾ ਹੋ ਸਕਿਆ ਅਤੇ ਭਾਰਤ ਸਰਕਾਰ ਨੇ ਬਾਅਦ ਵਿੱਚ ਇਹ ਸਭ ਕੁੱਝ ਪਾਸ ਕਰ ਦਿੱਤਾ ਪਰ ਇਸ ਦਾ ਅਸਲੀ ਸਿਹਰਾ ਅੰਬੇਡਕਰ ਨੂੰ ਹੀ ਜਾਂਦਾ ਹੈ। ਅੱਜ ਦੁਸਹਿਰੇ ਵਾਲੇ ਦਿਨ ਅਸੀਂ ਸਮੂਹ ਭਾਰਤੀ ਬਾਬਾ ਸਾਹਿਬ ਦਾ ਅਭਾਰ ਵਿਅਕਤ ਕਰਦੇ ਹੋਏ 14 ਅਕਤੂਬਰ, 1956 ਦੇ ਦਿਨ ਨੂੰ ਯਾਦ ਕਰਦੇ ਹਾਂ ਅਤੇ ਪ੍ਰਣ ਕਰਦੇ ਹਾਂ ਕਿ ਅਸੀਂ ਬੁੱਧ ਧਰਮ ਦੇ ਅਸੂਲਾਂ ਤੇ ਚੱਲਦੇ ਹੋਏ ਆਪਣੇ ਦੇਸ਼ ਅਤੇ ਸਮਾਜ ਵਿਚੋਂ ਜਾਤ-ਪਾਤ ਅਤੇ ਭਿੰਨ-ਭੇਦ ਦਾ ਖਾਤਮਾ ਕਰਦੇ ਹੋਏ ਸਮਾਜ ਨੂੰ ਭਾਰਤ ਦੇ ਸੰਵਿਧਾਨ ਅਨੁਸਾਰ ਚਲਾਉਣ ਦਾ ਅਹਿਦ ਕਰਦੇ ਹਾਂ।
ਇਸ ਸੰਕਲਪ ਲਈ ਪੜ੍ਹੇ-ਲਿਖੇ ਸਮਾਜ ਅਤੇ ਸਰਕਾਰ ਨੂੰ ਜੀਅ-ਜਾਨ ਨਾਲ ਸੰਵਿਧਾਨ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਾ ਹੋਵੇਗਾ। ਤਾਂ ਹੀ ਅਸੀਂ ਮੁੜ ਕੇ ਭਾਰਤ ਨੂੰ ਸੋਨੇ ਦੀ ਚਿੜ੍ਹੀ ਬਣਾ ਸਕਦੇ ਹਾਂ।