ਬਟਾਲਾ, 14 ਦਸੰਬਰ (ਅਰਵਿੰਦਰ ਸਿੰਘ ਮਠਾਰੂ)- ਸ੍ਰੀ ਹਰਗੋਬਿੰਦਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਪ੍ਰਦੀਪ ਸ਼ਾਹ ਰਿੰਕੂ ਕਾਦਰੀ ਦੀ ਯਾਦ ’ਚ ਆਯੋਜਿਤ ਕੀਤੇ ਗਏ 2 ਰੋਜ਼ਾ ਮੇਲੇ ਦੇ ਸਬੰਧ ਵਿਚੱ ਰਿੰਕੂ ਕਾਦਰੀ ਦੇ ਦਰਬਾਰ ਵਿਖੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਘੇ ਮੇਲਾ ਪ੍ਰਮੋਟਰ ਪ੍ਰਧਾਨ ਜੰਗ ਬਹਾਦਰ ਵੱਲੋਂ ਆਪਣਏ ਪਰਿਵਾਰ ਸਮੇਤ ਦਰਬਾਰ ’ਤੇ ਚਾਦਰ ਚੜ੍ਹਾਈ ਗਈ। ਇਸ ਮੌਕੇ ਪ੍ਰਧਾਨ ਜੰਗ ਬਹਾਦਰ ਨੇ ਕਿਹਾ ਕਿ ਪੰਜਾਬ ਪੀਰ-ਪਗੰਬਰਾਂ, ਰਿਸ਼ੀ-ਮੁਨੀਆਂ ਅਤੇ ਗੁਰੂਆਂ ਦੀ ਧਰਤੀ ਹੈ। ਪੰਜਾਬ ਦੀ ਧਰਤੀ ਨੇ ਹਜ਼ਾਰਾਂ ਵੀਰ ਯੋਧਿਆਂ ਨੂੰ ਜਨਮ ਦਿੱਤਾ ਹੈ। ਸਾਨੂੰ ਆਪਣੇ ਗੁਰੂਆਂ ਅਤੇ ਪੀਰ ਪੈਗੰਬਰਾਂ ਦੇ ਦਰਸਾਏ ਮਾਰਗਾਂ ’ਤੇ ਚੱਲਣਾ ਚਾਹੀਦਾ ਹੈ ਅਤੇ ਹਮੇਸ਼ਾ ਹੀ ਨੇਕ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਧਾਰਮਿਕ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਹਿੰਸਾ ਲੈਣਾ ਚਾਹੀਦ ਹੈ ਅਤੇ ਵਧ ਤੋਂ ਵਧ ਗਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਕਿਉਂਕਿ ਗਰੀਬ ਦੀ ਮਦਦ ਕਰਨ ਨਾਲ ਪ੍ਰਮਾਤਮਾ ਵੀ ਖੁਸ਼ ਹੁੰਦਾ ਹੈ। ਇਸ ਮੌਕੇ ਬੀਬੀ ਆਸ਼ਾ ਰਾਣੀ, ਨੀਤੂ ਸ਼ਰਮਾ, ਸੋਨੀਆ, ਰਜਨੀ, ਰੇਨੂੰ ਜੈਦੀਪ ਬਹਾਦਰ, ਕੁਲਦੀਪ, ਸੰਦੀਪ, ਨੈਤਿਕ, ਅਨਮੋਲ ਦੀਪਕ, ਨਵੀਨ, ਬਾਬਾ ਪ੍ਰੇਮ ਸ਼ਾਹ, ਬਾਬਾ ਦਸ ਰਾਜ, ਸੁਨੀਲ ਕੁਮਾਰ, ਸਰਵਣ, ਲੱਕੀ, ਬਾਬਾ ਮੋਹਰ ਅਤੇ ਹੋਰ ਲੋਕ ਹਾਜ਼ਰ ਸਨ।