ਸ੍ਰੀ ਅਨੰਦਪੁਰ ਸਾਹਿਬ, 13 ਦਸੰਬਰ- ਅੱਜ ਮਾਈਟੀ ਖਾਲਸਾ ਇੰਟਰਨੈਸਨਲ ਸਕੂਲ ਵਿਖੇ ਛੋਟੇ ਸਾਹਿਬਜਾਦਿਆ ਦੀ ਯਾਦ ਨੂੰ ਸਮਰਪਿਤ ਦਸਤਾਰ ਗੀਤ ਦੀ ਸ਼ੂਟਿੰਗ ਹੋਈ ਜਿਸ ਵਿੱਚ ਸਕੂਲ਼ ਦੇ ਸਿੱਖੀ ਸਰੂਪ ਬੱਚਿਆ ਦੀ ਦਿੱਖ ਲਈ ਅਤੇ ਸਿੱਖ ਧਰਮ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੂੰ ਇਸ ਗੀਤ ਵਿੱਚ ਭਾਗ ਲੈਣ ਦਾ ਮੋਕਾ ਮਿਲਿਆ, ਜੋ ਕਿ ਬੱਚਿਆਂ, ਮਾਪਿਆ, ਸਕੂਲ਼ ਦੇ ਲਈ ਮਾਣ ਵਾਲੀ ਗੱਲ ਹੈ। ਇਸ ਗੀਤ ਦੀ ਸ਼ੂਟਿੰਗ ਕਰਨ ਆਏ ਗੀਤਕਾਰ, ਆਰਟਿਸਟ ਨੇ ਇਹ ਸੁਚਿਤ ਕੀਤਾ ਕੇ ਸਕੂਲ ਦੀ ਦਿੱਖ ਅਤੇ ਵਾਤਾਵਰਣ ਨੂੰ ਦੇਖਦਿਆਂ ਉਨ੍ਹਾਂ ਨੇ ਇਸ ਸਕੂਲ ਵਿਚ ਸ਼ੂਟਿੰਗ ਕਰਨ ਦਾ ਫੈਸਲਾ ਲਿਆ। ਇਸ ਗੀਤ ਦੇ ਗੀਤਕਾਰ ਰਵਿੰਦਰ ਬੈਂਥ ਮਜਾਰੀ, ਆਰਟਿਸਟ ਅਮ੍ਰਿੰਤਪਾਲ ਸਿੰਘ ਬਿੱਲਾ, ਰਾਣੀ ਕੋਸ਼ਿਸ਼, ਪਰਮ, ਵੀਡਿਓ ਡਰਾਇਕਟਰ ਜਸਪ੍ਰੀਤ ਮਨੂੰ, ਸ. ਹਰਵਿੰਦਰ ਸਿੰਘ ਐਕਸ. ਸੀ. ਐਨ. ਇਲੈਕਟਰੀਸਿਟੀ ਬੋਰਡ ਇਸ ਗੀਤ ਦੀ ਸ਼ੁਟਿੰਗ ਵਿੱਚ ਸ਼ਾਮਿਲ ਸਨ।