June 26, 2026 3:55 pm

ਸਿੱਖ ਨੌਜਵਾਨ ਦੀ ਪੱਗੜੀ ਉਤਾਰਕੇ ਵਾਲਾਂ ਤੋਂ ਘਸੀਟਿਆ

image ਜੰਡਿਆਲਾ ਗੁਰੂ, 14 ਜਨਵਰੀ (ਵਰੁਣ ਸੋਨੀ, ਨਰਿੰਦਰ ਸੂਰੀ)- ਅਨਿਲ ਸਿੰਘ ਸਪੁੱਤਰ ਗੁਰਬਖਸ਼ ਸਿੰਘ ਮੁਹੱਲਾ ਸਰਦਾਰਾ ਵਾਲੀ ਗਲੀ ਜੰਡਿਆਲਾ ਗੁਰੂ ਨੇ ਪੁਲਿਸ ਥਾਣਾ ਜੰਡਿਆਲਾ ਗੁਰੂ ਦਿੱਤੀ ਦਰਖਾਸਤ ਵਿਚ ਸ਼ਿਕਾਇਤ ਕੀਤੀ ਕਿ ਮੈ ਅਪਨੇ ਦੋਸਤਾ ਨਾਲ 13 ਜਨਵਰੀ ਲੋਹੜੀ ਵਾਲੇ ਦਿਨ ਸ਼ਾਮ ਕਰੀਬ 4 ਵਜੇ ਅਪਨੀ ਦੁਕਾਨ ਤੇ ਜਾ ਰਿਹਾ ਸੀ ਕਿ ਰਸਤੇ ਵਿਚ ਸੋਨੂੰ ਅਤੇ ਨੰਨੂ ਸਪੁੱਤਰ ਵਿਜੈ ਕੁਮਾਰ ਵਾਸੀ ਗਲੀ ਖੂਹ ਵਾਲੀ ਠਠਿਆਰਾ ਬਾਜ਼ਾਰ ਨੇ ਅਪਨੇ 5-6 ਸਾਥੀਆ ਨਾਲ ਮੈਨੂੰ ਬਿਨ੍ਹਾ ਕਾਰਨ ਕੁਟਣਾ ਸ਼ੁਰੂ ਕਰ ਦਿੱਤਾ। ਪੱਤਰਕਾਰਾ ਨਾਲ ਗੱਲਬਾਤ ਦੋਰਾਨ ਸ੍ਰ: ਅਵਤਾਰ ਸਿੰਘ ਮੈਬਰ ਸਿੱਖ ਯੂਥ ਵੈਲਫੇਅਰ ਅਤੇ ਗੁਰੂ ਮਾਨਿਉ ਗ੍ਰੰਥ ਸੇਵਕ ਜਥਾ ਨੇ ਦੱਸਿਆ ਕਿ ਮੇਰੇ ਚਾਚਾ ਅਨਿਲ ਸਿੰਘ ਨੂੰ ਉਪਰੋਕਤ ਵਿਅਕਤੀਆ ਨੇ ਬਾਜ਼ਾਰ ਵਿਚ ਬਿਨਾ ਕੋਈ ਕਾਰਨ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਇਹਨਾ ਵਲੋ ਪਹਿਲਾ ਮੇਰੇ ਚਾਚਾ ਜੀ ਦੀ ਪਗੜੀ ਉਤਾਰਕੇ ਥੱਲੇ ਸੁੱਟ ਦਿੱਤੀ ਅਤੇ ਫਿਰ ਵਾਲਾ ਤੋ ਘਸੀਟਕੇ ਦੂਰ ਤੱਕ ਲੈਕੇ ਗਏ। ਉਪਰੋਕਤ 5-6 ਦੇ ਕਰੀਬ ਵਿਅਕਤੀਆ ਵਲੋ ਫਿਰ ਉਹਨਾ ਦੀ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਸ. ਅਵਤਾਰ ਸਿੰਘ ਅਨੁਸਾਰ ਅਨਿਲ ਸਿੰਘ ਨੂੰ ਤਰੰਤ ਸਰਕਾਰੀ ਹਸਪਤਾਲ ਮਾਨਾਵਾਲਾ ਵਿਖੇ ਦਾਖਿਲ ਕਰਵਾਇਆ ਗਿਆ। ਜਿਥੇ ਡਾਕਟਰਾਂ ਵਲੋ ਸਿਰ ਵਿਚ ਸੱਟ ਤੋ ਇਲਾਵਾ ਨੱਕ, ਅੱਖ, ਹੱਥ ਆਦਿ ਤੇ ਸੱਟਾ ਦੇ ਨਿਸ਼ਾਨ ਦੱਸੇ। ਸ੍ਰ: ਅਵਤਾਰ ਸਿੰਘ ਤੋਂ ਇਲਾਵਾ ਬਲਦੇਵ ਸਿੰਘ ਸਿਰਸਾ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਪੰਚ ਪ੍ਰਧਾਨੀ, ਭਾਈ ਮੋਹਕਮ ਸਿੰਘ ਖਾਲਸਾ ਐਕਸ਼ਨ ਕਮੇਟੀ, ਗੁਰੂ ਮਾਨਿਉ ਗ੍ਰੰਥ ਸੇਵਕ ਜੱਥਾ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਅਤੇ ਸਿੱਖ ਯੂਥ ਵੈਲਫੇਅਰ ਦੇ ਵਰਿੰਦਰ ਸਿੰਘ ਖਾਲਸਾ, ਗੁਰਵਿੰਦਰ ਸਿੰਘ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ ਦੇ ਜਥੇਦਾਰ ਤੋ ਇਲਾਵਾ ਉ¤ਚ ਪੁਲਿਸ ਅਧਿਕਾਰੀਆ ਕੋਲੋ ਮੰਗ ਕੀਤੀ ਕਿ ਸਿੱਖ ਭਾਵਨਾਵਾ ਨੂੰ ਠੇਸ ਪਹੁੰਚਾਉਣ, ਪਗੜੀ ਦੀ ਬੇਅਦਬੀ ਕਰਨ ਅਤੇ ਮਾਰਕੁਟਾਈ ਦੇ ਦੋਸ਼ ਅਧੀਨ ਦੋਸ਼ੀਆ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਏ.ਐਸ.ਪੀ ਗੁਰਜੋਤ ਸਿੰਘ ਕਲੇਰ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਦੋ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਂਚ ਪੜਤਾਲ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Send this to a friend